ਭਲਕੇ ਕੀਤਾ ਜਾਵੇਗਾ ਮੁੱਖ ਮੰਤਰੀ ਦੇ ਮੋਤੀ ਮਹਿਲ ਦਾ ਘਿਰਾਉ ਭੁੱਖ ਹੜਤਾਲ ਬਾਹਰਵੇ ਵੇ ਦਿਨ ਵਿੱਚ ਸ਼ਾਮਿਲ

ਹੁਸ਼ਿਆਰਪੁਰ/ ਸ਼ਾਮਚੁਰਾਸੀ (ਚੁੰਬਰ) (ਸਮਾਜ ਵੀਕਲੀ)–  ਇਸ ਮੋਕੇ ਕੋਵਿਡ 19 ਦੀ ਹਦਾਇਤਾ ਦੀ ਪਾਲਣਾ ਕਰਦੇ ਹੋਏ ਸਰਕਾਰ ਵਿਰੁਧ ਰੋਸ ਪ੍ਰਗਟ ਕਰਦਿਆ  ਅੱਜ ਭੁੱਖ ਹੜਤਾਲ ਗਿਆਰੇ   ਦਿਨ ਵਿੱਚ ਸ਼ਾਮਿਲ ਹੋ ਗਈ ਹੈ । ਰਾਜ ਰਾਣੀ , ਬਕਸ਼ੀਸ ਕੋਰ, ਰੁਪਿੰਦਰਜੀਤ ਕੋਰ ਪ੍ਰਵੀਨ ਕੁਮਾਰੀ , ਸੰਤੋਸ਼ ਕੁਮਾਰੀ ਭੁੱਖ ਹੜਤਾਲ ਵਿੱਚ ਹੜਤਾਲ ਵਿੱਚ ਭਾਗ ਲਿਆ ।

ਇਸ ਮੋਕੇ ਸਘੰਰਸ਼ ਕਮੇਟੀ ਵੱਲੋ ਰਾਜ ਰਾਣੀ ਨੇ  ਦੱਸਿਆ ਨੇ ਕਿ ਪਿਛਲੇ 12 ਦਿਨ ਤੋ ਸਿਹਤ ਕਾਮੇ ਆਪਣੀ ਹੱਕੀ ਮੰਗਾ ਲਈ ਭੁੱਖ ਹੜਤਾਲ ਕਰ ਰਹੇ ਹਨ ਪਰ ਅਜੇ ਤੱਕ ਪੰਜਾਬ ਸਰਕਾਰ ਵੱਲੋ ਇਹਨਾਂ ਕਾਮਿਆ ਨਾਲ ਕੋਈ ਵੀ ਗੱਲ ਬਾਤ ਨਹੀ ਕੀਤੀ ਇਸ ਕਰਕੇ ਕਲ ਰੋਹ ਵਿੱਚ  ਸਿਹਤ ਕਾਮਿਆ ਵੱਲੋ ਭਲਕੇ ਕੀਤਾ ਜਾਵੇਗਾ ਮੁੱਖ ਮੰਤਰੀ ਪੰਜਾਬ ਦੇ ਮੋਤੀ ਮਹਿਲ ਦਾ ਘਿਰਾਉ ਕੀਤਾ ਜਾਵੇਗਾ । ਉਹਨਾ ਦੱਸਿਆ ਕਿ  ਡਾਇਰੈਕਟਰ ਸਿਹਤ , ਮੁੱਖ ਮੰਤਰੀ ਪੰਜਾਬ , ਸਿਹਤ ਮੰਤਰੀ ,ਨੂੰ ਪਹਿਲਾ ਵੀ ਐਸ . ਐਮ. ਉਜ, ਅਤੇ ਸਿਵਲ ਸਰਜਨ ਰਾਹੀ ਮੰਗ ਪੱਤਰ ਭੇਜੇ ਜਾ ਚੁੱਕੇ ਹਨ ਤੇ ਪੰਜਾਬ ਸਰਕਾਰ ਵੱਲੋ ਇਸ ਤੇ ਕਈ ਵੀ ਧਿਆਨ ਨਹੀ ਦਿੱਤਾ ਗਿਆ ।

ਜੇਕਰ ਪੰਜਾਬ ਸਰਕਾਰ ਨੇ ਇਹ ਮੰਗਾਂ ਨਾ ਮੰਨੀਆਂ ਤੇ ਮੁਲਾਜਮਾ ਵਿੱਚ ਦਿਨ ਪ੍ਰਤੀ ਦਿਨ ਰੋਹ ਵੱਧ ਰਿਹੈ ਹੈ ਤੇ ਇਹ ਭੁੱਖ ਹੜਤਾਲ ਪੰਜਾਬ ਸਰਕਾਰ ਦੀ ਅਰਥੀ ਵਿੱਚ ਕਿੱਲ ਸਾਬਿਤ ਹੋਵੇਗੀ । ਇਸ ਕਰਕੇ ਸਿਹਤ ਮੁਲਾਜਮ ਸੰਘਰਸ਼ ਕਮੇਟੀ ਵੱਲੋ ਰੋਸ ਦੇ ਤੋਰ ਤੇ ਫੈਸਲਾ ਕੀਤਾ ਗਿਆ ਕਿ ਸਰਕਾਰ ਦੀਆਂ ਮਾਰੂ ਨੀਤੀਆ ਦਾ ਸਿਹਤ ਕਾਮੇ ਡੱਟ ਕੇ ਵਿਰੋਧ ਕਰਨਗੇ , ਤੇ ਸਿਹਤ ਕਾਮੇ ਨਪੀੜਨ ਵਾਲੀਆਂ ਨੀਤੀਆ ਨੰ ਲਾਗੂ ਨਹੀ ਕਰਨ ਦੇਣਗੇ ।

ਸੰਘਰਸ਼ ਕਮੇਟੀ ਵੱਲੋ ਐਨ. ਐਚ. ਐਮ. ਅਤੇ 2211 ਅਤੇ ਠੇਕੇ ਅਧਾਰਿਤ ਕਾਮਿਆ ਨੂੰ ਪੱਕਾ ਕਰਨ ਅਤੇ ਨਵ ਨਿਯੁਕਤ ਕਾਮਿਆ ਦਾ ਪ੍ਰਵੇਸ਼ਨ ਪੀਰਡ ਦੋ ਸਾਲ ਕਰਨ ਅਤੇ ਸਮੁਚੇ ਮਲਟੀਪਰਪਜ ਕੇਡਰ ਨੂੰ ਕੋਵਿਡ 19 ਦੋਰਾਨ ਕੀਤੇ ਕੰਮ ਬਦਲੇ ਸ਼ਪੈਸ਼ਲ ਇੰਕਰੀਮੈਟ ਦਿੱਤਾ ਜਾਵੇ ਆਉਟ ਸੋਰਜਸਿਗ ਵਾਲੇ ਮੁਲਾਜਮਾ ਨੂੰ ਪੱਕਾ ਕੀਤਾ ਜਾਵੇ  ਦੇਣ ਤੱਕ ਲਗਤਾਰ ਸੰਘਰਸ਼ ਕੀਤਾ ਜਾਵੇਗਾ । ਸੂਬਾ ਕਮੇਟੀ ਮੈਬਰ ਨੇ ਦੱਸਿਆ ਕਿ ਅੱਜ ਤੋ ਰੋਜ ਲਗਾਤਾਰ ਪੰਜ ਸਾਥੀ ਜਿਲਾਂ ਹੈਡਕੁਆਟਰ ਤੇ  ਭੁੱਖ ਹੜਤਾਲ ਤੇ ਬੈਠਿਆ ਕਰਨਗੇ ਜੇਕਰ ਸਰਕਾਰ ਇਸ ਮੋਕੇ ਉਹਨਾੰ ਭਰਤਾਰੀ ਜਥੇਬੰਦੀਆੰ ਨੂੰ ਅਪੀਲ ਕੀਤੀ ਕਿ ਉਹ ਸਾਡਾ ਸਾਥ ਦੇਣ ਕਿਉਕਿ ਇਸ ਸਮੇ ਪੰਜਾਬ ਦਾ ਕੋਈ ਮੁਲਾਜਮ ਇਕੱਲਾ ਸੰਘਰਸ਼ ਨਹੀ ਲੜ ਸਕਦਾ ਤੇ ਸਾਝੇ ਮੰਚ ਤੇ ਇਕੱਠਿਆ ਹੋ ਕੇ ਹੀ ਲੜਾਈ ਲੜੀ ਜਾ ਸਕਦੀ ਹੈ ।

Previous articleਜਿਲਾਂ ਪੱਧਰੀ ਸੈਮੀਨਾਰ ਕਰਵਾਇਆ ਗਿਆ
Next articleਜਾਗੋ ਵਾਲੀ ਰਾਤ