ਭਗਤ ਸਿੰਘ ਭਗਤਾ

(ਸਮਾਜ ਵੀਕਲੀ)

ਚੱਲ ਉਦੇ ਕੋਲ ਜਦ ਆਇਆ,
28 ਸਤੰਬਰ ਨੂੰ ਸੀ ਜੰਮਿਆ,
23 ਮਾਰਚ ਨੂੰ ਸੀ ਸ਼ਹੀਦੀ ਪਾ ਗਿਆ।
ਜ਼ਰਾ ਵੀ ਨਾ ਉਹ ਘਬਰਾਇਆ।
ਨੂਰ ਮੁੱਖ ਤੇ ਸੀ ਚੜ੍ਹਾਇਆ।
ਸਭ ਨੌਜਵਾਨੀ ਨੂੰ ਉਹ ਰਾਹੇ ਪਾ ਗਿਆ।
ਆਜ਼ਾਦੀ ਦਾ ਪ੍ਰਚਮ ਆਪਣੇ ਹੱਥ ਨਾਲ
ਉਹ ਆਪ ਸੀ ਲਹਿਰਾ ਗਿਆ।

ਦੇਸ਼ ਲਈ ਉਸਨੇ ਸੁਪਨਾ
ਇਕ ਸਜਾਇਆ ਸੀ।
ਅਜਾ਼ਦੀ ਨਾਲ ਜੀਉਣ ਸਾਰੇ
ਆਪਣੇ ਖੂਨ ਨਾਲ ਲਿਖਵਾਇਆ ਸੀ।
ਜਾਣ ਲੱਗੇ ਦੁਨੀਆ ਤੋਂ,
ਉਹ ਆਪਣੇ ਦੋ ਬੋਲ ਪੁਗਾ ਗਿਆ।
ਆਜ਼ਾਦੀ ਦਾ ਪ੍ਰਚਮ ਆਪਣੇ ਹੱਥ ਨਾਲ
ਉਹ ਆਪ ਸੀ ਲਹਿਰਾ ਗਿਆ।

ਭਗਤ ਸਿੰਘ ਭਗਤਾ ਤੇਰੀ
ਸਰਦਾਰੀ ਤੋਂ ਕੁਰਬਾਨ ਵੇ,
ਜੇਲ ਵਿੱਚ ਬੰਦ ਹੋਏ ਵੀ
ਉਦਾਸੀ ਨਾ ਵੇਖੀ
ਮੁੱਖ ਤੇਰੇ ਮੁਹਾਲ ਵੇ।
ਕੁਝ ਕਰਨ ਦੀ ਸੀ ਸੋਚੀ ਤਾਹੀ,
ਦਮੂਖਾਂ ਬੀਜੀਆਂ, ਤਸੀਹੇ ਸਹੇ
ਮੌਤ ਨੂੰ ਸੀ ਤੂੰ ਲਾੜੀ ਬਣਾ ਗਿਆ।
ਆਜ਼ਾਦੀ ਦਾ ਪ੍ਰਚਮ ਆਪਣੇ,
ਹੱਥ ਨਾਲ ਉਹ ਆਪਸੀ ਲਹਿਰਾ ਗਿਆ।

ਅੰਗਰੇਜ਼ਾਂ ਨਾਲ ਸਿੱਧੀ ਲੀਤੀ ਟੱਕਰ
ਬਹਾਦਰੀ ਦਾ ਡੰਕਾ ਆਪ ਭਗਤ ਸਿੰਘ
ਤੂੰ ਵਜਾ ਗਿਆ।
ਅੰਗ੍ਰੇਜ਼ਾਂ ਤੋਂ ਆਜ਼ਾਦੀ ਦਾ ਸੁਪਨਾ ਅੱਖਾਂ ‘ਚ
ਸੁਰਮੇ ਵਾਂਗ ਉਹ ਪਾ ਗਿਆ।
ਆਜ਼ਾਦੀ ਦਾ ਪਰਚਮ ਆਪਣੇ ਹੱਥ ਨਾਲ
ਉਹ ਆਪ ਸੀ ਲਹਿਰਾ ਗਿਆ।

ਭਗਤ ਦੇਸ਼ ਆਜ਼ਾਦ ਕਰਵਾਉਣ ਲਈ
ਉਨ੍ਹਾਂ ਨੇ ਦਿੱਤੀ ਸ਼ਹਾਦਤ
ਆਪਾਂ ਨੇ ਅੱਜ ਦੱਸੋ?
ਕੀ ਮੁੱਲ ਪਾਇਆ
ਅੱਜ ਵੇਖ ਕੇ ਹਾਲਤ ਦੇਸ਼ ਦੇ
ਦਿਲੋਂ ਇਹ ਨਿਕਲੇ ਹੰਝੂਆਂ ਨਾਲ ਪੁਕਾਰ
ਕਿਤੋ ਮੁੜ ਆਵੇ ਅੱਜ ਭਗਤ ਸਿੰਘ , ਕਰਤਾਰ,
ਊਧਮ ਸਿੰਘ ਸਰਦਾਰ!

ਰਣਜੀਤ ਕੌਰ ਸਵੀ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਏਹੁ ਹਮਾਰਾ ਜੀਵਣਾ ਹੈ -89