ਪੇਸ਼ਕਸ਼:- ਅਮਰਜੀਤ ਚੰਦਰ, ਲੁਧਿਆਣਾ +91 9417 600014
ਅਸੈਬਲੀ ਬੰਬ ਕਾਂਡ ਵਿਚ ਆਪਣੀ ਗ੍ਰਿਫਤਾਰੀ ਦੇਣ ਤੋਂ ਬਾਅਦ 6 ਜੂਨ ਸੰਨ 1929 ਨੂੰ ਸਰਦਾਰ ਭਗਤ ਸਿੰਘ ਨੇ ਅਦਾਲਤ ਵਿਚ ਇਕ ਲੰਬਾ ਬਿਆਨ ਦਿੱਤਾ। ਉਨਾਂ ਨੇ ਕਿਹਾ ਸੀ ਕਿ “ਅਸੈਬਲੀ ਵਿਚ ਅਸੀ ਦੋ ਬੰਬ ਸੁਟੇ ਸੀ ਉਹਦੇ ਵਿਚ ਕਿਸੇ ਵੀ ਵਿਆਕਤੀ ਨੂੰ ਕੋਈ ਨੁਕਸਾਨ ਨਹੀ ਹੋਇਆ ਅਤੇ ਨਾ ਹੀ ਕੋਈ ਆਰਥਿਕ ਨੁਕਸਾਨ ਹੋਇਆ” ਕਿਉਂਕਿ ਸਾਡਾ ਮਕਸਦ ਆਤੰਕ ਫਲਾਉਣਾ ਨਹੀ ਸੀ, ਕਿਸੇ ਦੀ ਜਾਨ ਲੈਣਾ ਨਹੀ ਸੀ, ਬਲਕਿ ਸਰਕਾਰ ਦੀਆਂ ਅੱਖਾਂ ਖੋਲਣ ਲਈ ਇਹ ਸਭ ਕੀਤਾ ਗਿਆ ਸੀ, ਹਾਲਾਂਕਿ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਸਜਾ ਲਹੌਰ ਵਿਚ ਪੁਲਿਸ ਅਫਸਰ ਸਾਂਡਰਸ ਦੀ ਹੱਤਿਆ ਦੇ ਜੁਰਮ ਵਿਚ ਸੁਣਾਈ ਗਈ ਸੀ। ਅਸੈਬਲੀ ਵਿਚ ਬੰਬ ਸੁਟਣ ਤੋਂ ਬਾਅਦ ਜਦੋਂ ਸਰਦਾਰ ਭਗਤ ਸਿੰਘ ਨੇ ਆਪਣੇ ਆਪ ਨੂੰ ਖੁਦ ਪੁਲਿਸ ਦੇ ਹਵਾਲੇ ਕੀਤਾ ਤਾਂ ਉਸ ਦੇ ਕੋਲੋ ਇਕ ਪਸਤੌਲ ਵੀ ਬਰਾਮਦ ਹੋਇਆ ਸੀ, ਜਿਸ ਨੂੰ ਬਾਅਦ ਵਿਚ ਸਾਂਡਰਸ ਦੀ ਹੱਤਿਆਂ ਵਿਚ ਵਰਤਿਆ ਹਥਿਆਰ ਦੱਸਿਆ ਗਿਆ।ਜਦੋ ਕਿ ਜਾਂਚ ਪੜਤਾਲ ਤੋਂ ਬਾਅਦ ਪਤਾ ਚੱਲਿਆ ਕਿ ਸਰਦਾਰ ਭਗਤ ਸਿੰਘ ਅਤੇ ਉਨਾਂ ਦੇ ਸਾਥੀ ਇਸ ਹੱਤਿਆ ਵਿਚ ਸ਼ਾਮਲ ਨਹੀ ਸਨ।ਉਸ ਤੋਂ ਕੁਝ ਹੀ ਸਾਲਾਂ ਬਾਅਦ ਇਕ ਸਾਬਕਾ ਪਾਕਿਸਤਾਨ ਦੀ ਸੰਸਥਾਂ ‘ਭਗਤ ਸਿੰਘ ਮਾਮੋਰੀਅਲ ਫਾਊਡੇਸ਼ਨ’ਦੇ ਪ੍ਰਧਾਨ ਨੇ ਸਰਦਾਰ ਭਗਤ ਸਿੰਘ ਹੁਣਾ ਦੇ ਖਿਲਾਫ ਲਿਖੀ ਗਈ ਐਫ ਆਈ ਆਰ ਦੀ ਕਾਪੀ ਲੈਣ ਦੇ ਲਈ ਅਦਾਲਤ ਵਿਚ ਇਕ ਅਰਜੀ ਦਾਖਲ ਕੀਤੀ ਸੀ।ਇਸ ਤੋਂ ਬਾਅਦ ਲਹੌਰ ਪੁਲਿਸ ਨੇ ਅਨਾਰਕਲੀ ਥਾਣੇ ਦੇ ਰਿਕਾਰਡ ਵਿਚ ਉਰਦੂ ਵਿਚ ਲਿਖੀ ਐਫ ਆਈ ਆਰ ਕਾਪੀ ਅਦਾਲਤ ਵਿਚ ਪੇਸ਼ ਕੀਤੀ। ਉਸ ਕਾਪੀ ਦੇ ਮੁਤਾਬਕ ਚਸ਼ਮਦੀਨ ਗਵਾਹ ਦੇ ਤੌਰ ਤੇ ਇਕ ਪੁਲਿਸ ਵਾਲੇ ਵਲੋਂ ਲਿਖੇ ਬਿਆਨਾਂ ਤੋਂ ਪਤਾ ਲੱਗਾ ਕਿ 17 ਦਸੰਬਰ ਸੰਨ 1928 ਨੂੰ ਸ਼ਾਮ ਸਾਢੇ ਚਾਰ ਵਜ੍ਹੇ ਅਣਪਛਾਤੇ ਦੋ ਵਿਆਕਤੀਆਂ ਵਲੋਂ ਜਾਨ ਪੀ ਸਾਂਡਰਸ ਦੀ ਹੱਤਿਆ ਕਰਨ ਦਾ ਖੁਲਾਸਾ ਹੋਇਆ ਹੈ।
ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਸਜਾ ਹੋਣ ਤੋਂ ਬਾਅਦ ਪੂਰੇ ਦੇਸ਼ ਵਿਚ ਹਫੜਾ-ਦਫੜੀ ਮਚ ਗਈ ਦੇਸ਼ ਦੀ ਜਨਤਾ ਉਹਨਾਂ ਕ੍ਰਾਂਤੀਕਾਰੀ ਸਾਥੀਆਂ ਨੂੰ ਬਚਾਉਣ ਦੇ ਲਈ ਬੇਚੈਨ ਹੋ ਗਈ ਅਤੇ ਮਹਾਤਮਾ ਗਾਂਧੀ ਉਤੇ ਇਸ ਗੱਲ ਦਾ ਦਬਾਅ ਬਣਾਇਆ ਗਿਆ ਕਿ ਉਹ ਹਰਬਿਨ ਦੇ ਨਾਲ ਆਪਣੇ ਸਮਝੌਤੇ ਦੀਆਂ ਸ਼ਰਤਾਂ ਵਿਚ ਸਰਦਾਰ ਭਗਤ ਸਿੰਘ ਦੀ ਫਾਂਸ਼ੀ ਦੀ ਸਜਾ ਬਦਲਾਉਣ ਦੀ ਗੱਲ ਸ਼ਾਮਲ ਕਰਵਾਉਣ। ‘ਯੰਗ ਇੰਡੀਆ’ਵਿਚ ਗਾਂਧੀ ਜੀ ਨੇ ਸਾਫ ਲਿਖਿਆ ਹੈ ਕਿ,‘ ਮੇਰੇ ਵਿਚਾਰ ਦੇ ਮੁਤਾਬਕ ਵਾਏਸਰਾਏ ਦੇ ਨਾਲ ਗਲਬਾਤ ਇਕ ਆਮ ਹਿੰਦੋਸਤਾਨੀਓ ਦੇ ਅਧਿਕਾਰਾਂ ਨੂੰ ਲੈ ਕੇ ਸੀ,ਇਸ ਕਰਕੇ ਸਮਝੌਤੇ ਵਿਚ ਸਰਦਾਰ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦੀ ਫਾਂਸ਼ੀ ਦੀ ਸਜ੍ਹਾ ਦੀ ਮੁਆਫੀ ਦੀ ਗੱਲਬਾਤ ਕਰਨਾ ਠੀਕ ਨਹੀ ਹੈ।ਪਰ ਦੇਸ਼ ਦੀ ਜਨਤਾ ਨਹੀ ਹਟੀ ਉਹ ਆਪਣੇ ਕ੍ਰਾਤੀਕਾਰੀਆਂ ਨੂੰ ਬਚਾਉਣ ਤੇ ਅੜੀ ਰਹੀ।
5 ਮਾਰਚ ਸੰਨ 1931 ਨੂੰ ਹੋਏ ਸਮਝੌਤੇ ਵਿਚ ਸੰਘਰਸ਼ ਕਰਨ ਦੇ ਦੌਰਾਨ ਫੜੇ ਗਏ ਸਾਰੇ ਕ੍ਰਾਂਤੀਕਾਰੀਆਂ ਨੂੰ ਜੇਲ ਵਿਚੋਂ ਰਿਹਾ ਕਰਨ ਦੀ ਗੱਲ ਤਾਂ ਤਹਿ ਹੋ ਗਈ ਸੀ ਪਰ ਰਾਜਨਿਤਕ ਹੱਤਿਆ ਦੇ ਮਾਮਲੇ ਵਿਚ ਫਾਂਸ਼ੀ ਦੀ ਸਜ੍ਹਾ ਮਿਲਣ ਵਾਲੇ ਸਰਦਾਰ ਭਗਤ ਸਿੰਘ ਨੂੰ ਮੁਆਫ ਨਹੀ ਕੀਤਾ ਗਿਆ,ਉਸ ਦੀ ਫਾਂਸ਼ੀ ਦੀ ਸਜ੍ਹਾ ਬਰਕਰਾਰ ਰੱਖੀ ਗਈ।ਇਸ ਗੱਲ ਨੂੰ ਲੈ ਕੇ ਲੋਕਾਂ ਵਿਚ ਇਕ ਧਾਰਨਾ ਬਣ ਗਈ ਸੀ ਕਿ ਗਾਂਧੀ ਜੀ ਨੇ ਵਿਆਕਤੀਵਤ ਤੌਰ ਤੇ ਕ੍ਰਾਤੀਕਾਰੀਆਂ ਦੇ ਸੰਘਰਸ਼ ਸ਼ੈਲੀ ਨਾਲ ਸਹਿਮਤ ਨਾ ਹੋਣ ਕਰਕੇ ਸਜਾ ਮੁਆਫੀ ਦੀ ਗੱਲਬਾਤ ਵਿਚ ਦਿਲਚਸਪੀ ਨਹੀ ਦਿਖਾਈ,ਅਤੇ ਨਾ ਹੀ ਸਜਾਂ ਮੁਆਫੀ ਲਈ ਕੋਈ ਉਪਰਾਲਾ ਕੀਤਾ ਗਿਆ।ਕ੍ਰਾਤੀਕਾਰੀਆਂ ਦੇ ਸਹਿਯੋਗੀ ਰਹੇ ਮਨਮਥਨਾਥ ਗੁਪਤ ਦੇ ਪੂਰਣ ਸਹਿਯੋਗ ਦੇਣ ਦੇ ਬਾਵਜੂਦ ਵੀ ਪੰਡਤ ਜਵਾਹਰ ਲਾਲ ਨਹਿਰੂ ਇਹਨਾਂ ਨੌਜਵਾਨ ਕ੍ਰਾਤੀਕਾਰੀਆਂ ਦੇ ਇਸ ਤਰੀਕੇ ਨਾਲ ਸਹਿਮਤ ਨਹੀ ਸਨ। ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਈ ਉਸ ਵਿਚ ਵੀ ਇਸ ਤੇ ਸਹਿਮਤੀ ਨਹੀ ਬਣੀ। ਫਿਰ ਵੀ ਲੋਕਾਂ ਵਲੋਂ ਭਾਰੀ ਦਬਾਅ ਪੈਣ ਦੇ ਕਰਕੇ ਗਾਂਧੀ ਜੀ ਵਲੋਂ ਆਖਰ 25 ਮਾਰਚ ਨੂੰ ਵਾਏਸਰਾਏ ਨੂੰ ਇਕ ਪੱਤਰ ਲਿਖਿਆ, ਜਿਸ ਵਿਚ ਮੁੱਖ ਰੂਪ ਵਿਚ ਸਰਦਾਰ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਫਾਂਸ਼ੀ ਦੀ ਸਜ੍ਹਾ ਦੇ ਕਾਰਨ,ਦੇਸ਼ ਦੀ ਆਰਥਿਕ ਸ਼ਾਂਤੀ ਖਤਰੇ ਵਿਚ ਪੈਣ ਦੀ ਸੰਭਾਵਨਾ ਦਾ ਸਿਰਫ ਜਿਕਰ ਕੀਤਾ। ਪਰ ਉਦੋਂ ਤੱਕ ਤਾਂ ਬਹੁਤ ਦੇਰ ਹੋ ਚੁੱਕੀ ਸੀ।ਅੰਗਰੇਜ਼ ਸਰਕਾਰ ਨੇ ਫਾਂਸ਼ੀ ਦੇ ਲਈ ਪਹਿਲਾਂ ਤੋਂ ਹੀ ਤਰੀਕ ਤਹਿ ਕਰ ਰੱਖੀ ਗਈ 24 ਮਾਰਚ ਸੰਨ 1931 ਨੂੰ ਸਵੇਰੇ 6 ਵਜ੍ਹੇ, ਠੀਕ 11 ਘੰਟੇ ਪਹਿਲਾਂ 23 ਮਾਰਚ ਸ਼ਾਮ ਨੂੰ 7 ਵਜ੍ਹੇ ਸਰਦਾਰ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਨੂੰ ਲਹੌਰ ਸੈਟਰਲ ਜੇਲ ਵਿਚ ਫਾਂਸ਼ੀ ਦੇ ਦਿੱਤੀ ਗਈ।ਫਾਂਸ਼ੀ ਤੋਂ ਪਹਿਲਾਂ ਤਿੰਨੋ ਕ੍ਰਾਂਤੀਕਾਰੀ ਸਾਥੀ ਹੱਸਦੇ ਹੋਏ ਮਿਲੇ ਅਤੇ ਹੱਸਦੇ ਹੋਏ ਫਾਂਸ਼ੀ ਤੇ ਲਟਕ ਗਏ।ਪੁਲਿਸ ਵਲੋਂ ਰਾਤੋ ਰਾਤ ਉਹਨਾਂ ਦੀਆਂ ਲਾਸ਼ਾਂ ਨੂੰ ਸੈਟਰਲ ਜੇਲ ਦੀ ਪਿੱਛਲੀ ਦੀਵਾਰ ਤੋੜ ਕੇ ਲਹੌਰ ਤੋਂ ਤਕਰੀਬਨ 40 ਕਿਲੋਮੀਟਰ ਦੂਰ ਸਤਲੁਜ ਨਦੀ ਦੇ ਕਿਨਾਰੇ ਹੁਸੈਨੀਵਾਲਾ ਲਿਜਾ ਕੇ ਜਲਾ ਦਿੱਤੀਆ ਗਈਆ।
ਪੇਸ਼ਕਸ਼:- ਅਮਰਜੀਤ ਚੰਦਰ 9417600014