(ਸਮਾਜ ਵੀਕਲੀ)
ਉਦੋਂ ਸ਼ੁਰੂ ਕਰਾਂਗਾ ਲਿਖਣੀ,
ਰੋਮਾਂਟਿਕ ਸ਼ਾਇਰੀ।
ਲਗਾ ਕੇ ਤੇਰੇ ਨਾਮ ਦੀ,
ਅਲੱਗ ਤੋਂ ਡਾਇਰੀ।
ਫਿਲਹਾਲ ਇਸ ਪੱਧਰ ਦੀ ਰਚਨਾ,
ਮੈਂ ਬਣਾ ਨਹੀਂ ਸਕਦਾ।
ਤੇ ਇਹਤੋਂ ਘੱਟ ਤੇਰੇ ਬਾਰੇ ਕੁੱਝ,
ਰਚਿਆ ਜਾ ਨਹੀਂ ਸਕਦਾ।
ਕੋਸ਼ਿਸ਼ ਹੈ ਚਹਿਕਣ, ਮਹਿਕਣ, ਟਹਿਕਣ,
ਵਾਲ਼ੇ ਮਾਪਦੰਡ ਕਰਾਂ ਪਾਰ।
ਕਿਉਂਕਿ ਉਦੋਂ ਹੀ ਤਾਂ ਹੋ ਸਕਦੀ ਹੈ,
ਤੇਰੇ ਬਾਰੇ ਕੋਈ ਰਚਨਾ ਤਿਆਰ।
ਰੋਮੀ ਘੜਾਮੇਂ ਵਾਲ਼ਾ।
98552-81105