ਭਾਰਤ ਦੇ ਮੌਜੂਦਾ ਗੇਂਦਬਾਜ਼ੀ ਕੋਚ ਭਰਤ ਅਰੁਣ ਦਾ ਅਹੁਦੇ ’ਤੇ ਬਣੇ ਰਹਿਣਾ ਲਗਭਗ ਤੈਅ ਹੈ ਜਦਕਿ ਦੱਖਣੀ ਅਫ਼ਰੀਕਾ ਦੇ ਜੌਂਟੀ ਰੋਡਸ ਸਮੇਤ ਕਈ ਦਾਅਵੇਦਾਰਾਂ ਦੇ ਹੋਣ ਦੇ ਬਾਵਜੂਦ ਆਰ. ਸ੍ਰੀਧਰ ਨੂੰ ਤਰਜੀਹ ਦਿੱਤੇ ਜਾਣ ਦੀ ਸੰਭਾਵਨਾ ਹੈ। ਕੌਮੀ ਚੋਣਕਰਤਾ ਭਾਰਤੀ ਟੀਮ ਦਾ ਸਹਿਯੋਗੀ ਸਟਾਫ਼ ਚੁਣਨ ਵੇਲੇ ਕੋਚ ਸੰਜੈ ਬਾਂਗੜ ਦੀ ਛੁੱਟੀ ਕਰ ਸਕਦੇ ਹਨ। ਤਿੰਨਾਂ ਨੂੰ ਮੁੱਖ ਕੋਚ ਰਵੀ ਸ਼ਾਸਤਰੀ ਦੇ ਨਾਲ ਆਗਾਮੀ ਵੈਸਟ ਇੰਡੀਜ਼ ਦੌਰੇ ਦੇ ਅਖ਼ੀਰ ਤੱਕ ਕਾਰਜਕਾਲ ਵਿਚ ਵਿਸਤਾਰ ਮਿਲ ਰਿਹਾ ਹੈ। ਇਸ ਤੋਂ ਬਾਅਦ ਨਵੇਂ ਸਿਰਿਓਂ ਇੰਟਰਵਿਊ ਰੱਖੀ ਜਾਵੇਗੀ ਤੇ ਸਾਰੇ ਅਹੁਦਿਆਂ ਲਈ ਨਿਯੁਕਤੀਆਂ ਕੀਤੀਆਂ ਜਾਣਗੀਆਂ। ਕਪਿਲ ਦੇਵ ਦੀ ਅਗਵਾਈ ਵਾਲੀ ਨਵੀਂ ਕ੍ਰਿਕਟ ਸਲਾਹਕਾਰ ਕਮੇਟੀ ਮੁੱਖ ਕੋਚ ਬਾਰੇ ਫ਼ੈਸਲਾ ਲਏਗੀ। ਚੋਣਕਰਤਾਵਾਂ ਨੂੰ ਸਹਿਯੋਗੀ ਸਟਾਫ਼ ਲਈ ਇੰਟਰਵਿਊ ਲੈਣ ਬਾਰੇ ਕਿਹਾ ਗਿਆ ਹੈ। ਕਰੀਬੀ ਸੂਤਰਾਂ ਦਾ ਮੰਨਣਾ ਹੈ ਕਿ ਅਰੁਣ ਦਾ ਬਣੇ ਰਹਿਣਾ ਤੈਅ ਹੈ ਕਿਉਂਕਿ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਠੀਕ ਰਿਹਾ ਹੈ। ਬੱਲੇਬਾਜ਼ੀ ਕੋਚ ਬਾਂਗੜ ਬਾਰੇ ਰਾਇ ਇਹ ਹੈ ਕਿ ਉਹ ਚਾਰ ਸਾਲਾਂ ਵਿਚ ਮਜ਼ਬੂਤ ਮੱਧਕ੍ਰਮ ਨਹੀਂ ਤਿਆਰ ਕਰ ਸਕੇ ਤੇ ਵਿਸ਼ਵ ਕੱਪ ਵਿਚ ਇਹੀ ਭਾਰਤ ਦੀ ਸਭ ਤੋਂ ਵੱਡੀ ਕਮਜ਼ੋਰੀ ਵੱਜੋਂ ਉੱਭਰਿਆ। ਅਰੁਣ ਨੂੰ ਹਾਲਾਂਕਿ ਰੋਡਸ ਤੋਂ ਤਕੜੀ ਚੁਣੌਤੀ ਮਿਲ ਸਕਦੀ ਹੈ।
Sports ਬੱਲੇਬਾਜ਼ੀ ਕੋਚ ਸੰਜੈ ਬਾਂਗੜ ਦੀ ਛੁੱਟੀ ਹੋਣ ਦੀ ਸੰਭਾਵਨਾ