(ਸਮਾਜਵੀਕਲੀ) : ਲਾਕਡਾਊਨ ਨੇ ਹਰ ਇੱਕ ਦੀ ਜ਼ਿੰਦਗੀ ਪ੍ਰਭਾਵਿਤ ਕੀਤੀ ਹੈ, ਕੁਝ ਦਿਨ ਪਹਿਲਾਂ ਗਿੱਪੀ ਗਰੇਵਾਲ ਨੇ ਇੱਕ ਇੰਟਰਵਿਊ ਵਿੱਚ ਇਸ ਸਭ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ । ਗਿੱਪੀ ਮੁਤਾਬਿਕ ਉਹਨਾਂ ਦੇ ਬੱਚੇ ਕੈਨੇਡਾ ਵਿੱਚ ਪੜ੍ਹਦੇ ਹਨ, ਇਸ ਕਰਕੇ ਉਹਨਾਂ ਦੀ ਆਨਲਾਈਨ ਪੜ੍ਹਾਈ ਰਾਤ ਨੂੰ ਸ਼ੁਰੂ ਹੁੰਦੀ ਹੈ ਤੇ ਸਵੇਰ ਤੱਕ ਚੱਲਦੀ ਹੈ । ਗਿੱਪੀ ਨੇ ਦੱਸਿਆ ਕਿ ‘ਬੱਚਿਆਂ ਦਾ ਸਕੂਲ ਰਾਤ 9 ਵਜੇ ਸ਼ੁਰੂ ਹੁੰਦਾ ਹੈ ਤੇ ਸਵੇਰੇ 3 ਵਜੇ ਤਕ ਚੱਲਦਾ ਹੈ । ਜਿਸ ਕਰਕੇ ਅਸੀਂ ਸਵੇਰੇ 5 ਵਜੇ ਸੌਂਦੇ ਹਾਂ ਤੇ ਦੁਪਿਹਰੇ 12 ਵਜੇ ਜਾਗਦੇ ਹਾਂ । ਸਾਡੇ ਲਈ ਇਹ ਸਭ ਕੁਝ ਛੁੱਟੀਆਂ ਵਰਗਾ ਹੈ’।
ਗਿੱਪੀ ਨੇ ਦੱਸਿਆ ਕਿ ‘ਮੈਂ ਤੇ ਮੇਰਾ ਪਰਿਵਾਰ ਲਾਕਡਾਊਨ ਤੋਂ ਕੁਝ ਦਿਨ ਪਹਿਲਾਂ ਹੀ ਭਾਰਤ ਆਇਆ ਸੀ ਤੇ ਵਾਪਸ ਜਾਣ ਦੀ ਸਲਾਹ ਬਣਾ ਰਿਹਾ ਸੀ, ਉਦੋਂ ਕੋਰੋਨਾ ਵਾਇਰਸ ਦੀ ਚਰਚਾ ਸ਼ੁਰੂ ਹੋ ਗਈ ਸੀ ਪਰ ਲਾਕਡਾਊਨ ਨਹੀਂ ਸੀ ਲੱਗਿਆ । ਮੈਂ ਉਹਨਾਂ ਨੂੰ ਕੁਝ ਦਿਨ ਹੋਰ ਰੁਕਣ ਲਈ ਕਿਹਾ ਤੇ ਫਿਰ ਲਾਕਡਾਊਨ ਹੋ ਗਿਆ । ਜੇਕਰ ਸਭ ਚਲੇ ਗਏ ਹੁੰਦੇ ਤਾਂ ਮੈਂ ਇੱਕਲਾ ਹੀ ਚੰਡੀਗੜ੍ਹ ਵਿੱਚ ਫਸਿਆ ਰਹਿੰਦਾ’ ।
ਉਹਨਾਂ ਨੇ ਕਿਹਾ ਕਿ ‘ਲਾਕਡਾਊਨ ਮੋਬਾਈਲ ਫੰਕਸ਼ਨ ਵਾਂਗ ਹੈ ਜਿਸ ਤਰ੍ਹਾਂ ਫੋਨ ਹੈਂਗ ਹੋਣ ’ਤੇ ਰੀ-ਸੈਟ ਦੀ ਜ਼ਰੂਰਤ ਹੁੰਦੀ ਹੈ, ਉਸੇ ਤਰ੍ਹਾਂ ਲਾਕਡਾਊਨ ਵੀ ਸਾਡੇ ਲਈ ਰੀ-ਸੈੱਟ ਵਾਂਗ ਹੈ’ । ਗਰੇਵਾਲ ਨੇ ਕਿਹਾ ਕਿ ‘ਮੇਰੇ ਪਰਿਵਾਰ ਨੂੰ ਹਮੇਸ਼ਾ ਸ਼ਿਕਾਇਤ ਸੀ ਕਿ ਮੈਂ ਉਹਨਾਂ ਨੂੰ ਸਮਾਂ ਨਹੀਂ ਦਿੰਦਾ । ਹੁਣ ਮੈਂ ਘਰ ਵਿੱਚ ਹਾਂ ਤੇ ਮੈਨੂੰ ਆਪਣੇ 13 ਸਾਲ ਦੇ ਬੇਟੇ ਨਾਲ ਈਵਨਿੰਗ ਵਾਕ ਕਰਨ ਦਾ ਮੌਕਾ ਮਿਲ ਰਿਹਾ ਹੈ ।
ਉਸ ਦੇ ਗੱਲ ਬਾਤ ਦੇ ਤਰੀਕੇ ਤੋਂ ਪਤਾ ਲੱਗ ਰਿਹਾ ਕਿ ਉਹ ਵੱਡਾ ਹੋ ਰਿਹਾ ਹੈ’ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ਵਿੱਚ ਗਿੱਪੀ ਦੇ ਨਵੇਂ ਗਾਣੇ ਰਿਲੀਜ਼ ਹੋਏ ਹਨ ਜਿਹੜੇ ਕਿ ਉਹਨਾਂ ਨੇ ਘਰ ਵਿੱਚ ਹੀ ਰਹਿ ਕੇ ਤਿਆਰ ਕੀਤੇ ਹਨ ।
HOME ਬੱਚਿਆਂ ਦੀ ਪੜ੍ਹਾਈ ਕਰਕੇ ਸਵੇਰੇ 5 ਵਜੇ ਸੌਂਦੇ ਹਨ ਗਾਇਕ ਗਿੱਪੀ ਗਰੇਵਾਲ...