ਬੰਦ ਦਰਵਾਜ਼ੇ

ਅਸਿ. ਪ੍ਰੋ. ਗੁਰਮੀਤ ਸਿੰਘ

 

(ਸਮਾਜ ਵੀਕਲੀ)
” ਚਾਚਾ ਇਹ ਅਵਾਰਾ ਪਸ਼ੂਆਂ ਨੇ ਤਾਂ ਪੁੱਛ ਨਾ ਤੰਗ ਕਰ ਛੱਡਿਆ” ਇੱਕ ਅਵਾਰਾ ਡੰਗਰ ਦੇ ਸੋਟੀ ਮਾਰਦੇ ਹੋਏ ਜੰਟੇ ਨੇ ਚਾਚੇ ਬਿਸ਼ਨੇ ਨੂੰ ਕਿਹਾ।
” ਤੂੰ ਡੰਗਰਾਂ ਦੀ ਗੱਲ ਕਰਦਾਂ ਏਥੇ ਤਾਂ ਬੰਦੇ ਵੀ ਡੰਗਰ ਬਣੇ ਫਿਰਦੇ ਨੇ” ਆਪਣੀ ਨਵੀਂ ਕਾਰ  ਦੀ ਟੁੱਟੀ ਹੋਈ ਲਾਇਟ ਵੱਲ ਧਿਆਨ ਦਿਵਾਉਂਦਾ   ਹੋਇਆ  ਬਿਸ਼ਨਾ ਬੋਲਿਆ।
” ਚਾਚਾ ਕਿਵੇਂ, ਕੀ ਗੱਲ ਹੋ ਗਈ ?”
” ਕੁੱਝ ਨੀ ਪੁੱਤ, ਤੈਨੂੰ ਪਤਾ ਤਾਂ ਹੈ ਮੈਂ ਨਵੀਂ ਕੋਠੀ ਪਾਈ ਹੈ ਨਾਲੇ ਕਾਰ ਵੀ ਨਵੀਂ ਲਿਆਂਦੀ ਹੈ, ਹੁਣ ਕਾਰ ਅੰਦਰ ਲੱਗਦੀ ਨੀ ਥਾਂ ਘੱਟ ਹੋਣ ਕਰਕੇ, ਤੇ ਗਲੀ ਚ ਅਵਾਰਾ ਪਸ਼ੂਆਂ ਤੇ ਬੰਦਿਆਂ ਦੇ ਪਤਾ ਨੀ ਕੌਣ ਕੌਣ  ਗਲੀ ਵਿੱਚ ਤੁਰਿਆ ਫਿਰਦਾ ਐ “
( ਹੁਣ ਬਿਸ਼ਨੇ ਨੂੰ ਗਲੀ ਦੀ ਰੌਣਕ ਨਾਲੋਂ ਆਪਣੀ ਨਵੀਂ ਕਾਰ ਚੰਗੀ ਲੱਗਣ ਲੱਗੀ )
“ਗੱਲ ਤਾਂ ਤੇਰੀ ਸਹੀ ਆ ਚਾਚਾ,  ਕਰਦੇ ਹਾਂ ਕੋਈ ਇਸਦਾ ਵੀ ਕੋਈ ਪੱਕਾ ਹੱਲ “
” ਹੱਲ ਤਾਂ ਹੈ ਪੁੱਤ ਇੱਕ, ਜੇ ਤੂੰ ਕਰੇਗਾ,  ਤਾਂ ਦੱਸਾਂ “
“ਦੱਸ ਤਾਂ ਸਹੀ ਚਾਚਾ, ਕੀ ਕੰਮ ਐ ਕਰਨ ਵਾਲਾ ?
” ਪੁੱਤ ਆਪਣੀ ਗਲੀ ਵਿੱਚ ਇੱਕ ਚੌਕੀਦਾਰ ਰੱਖੋ, ਨਾਲੇ ਆਪਾਂ ਸੋਖੇ ਨਾਲੇ ਸਾਰੀ ਗਲੀ ਸੌਖੀ “
” ਗੱਲ ਤਾਂ ਤੇਰੀ ਠੀਕ ਹੈ ਚਾਚਾ, ਮੈਂ ਹੁਣੇ ਕਰਦਾ ਆਪਣੇ ਮੁੱਹਲੇ ਦੇ ਪ੍ਰਧਾਨ ਸਾਹਿਬ ਨੂੰ ਫੋਨ” ਜੰਟੇ ਨੇ ਆਪਣਾ ਮੋਬਾਇਲ ਕੱਢਿਆ ਤੇ ਪ੍ਰਧਾਨ ਸਾਹਿਬ ਦਾ ਨੰਬਰ ਡਾਇਲ ਕੀਤਾ।
“ਸਤਿ ਸ਼੍ਰੀ ਆਕਾਲ ਪ੍ਰਧਾਨ ਜੀ”
” ਸੱਤ ਸ਼੍ਰੀ ਅਕਾਲ, ਜੰਟੇ ਕਿਵੇਂ ਆ ਘਰ ਪਰਿਵਾਰ ਠੀਕ ਹੈ ?
” ਹਾਂ ਜੀ, ਘਰ ਪਰਿਵਾਰ ਤਾਂ ਸਭ ਠੀਕ ਨੇ ਜੀ , ਇੱਕ ਕੰਮ ਸੀ ਜੀ ?
” ਬੋਲੋ “
” ਆਪਣੀ ਗਲੀ ਵਿੱਚ ਅਵਾਰਾ ਪਸ਼ੂਆਂ ਤੇ ਗ਼ਲਤ ਬੰਦਿਆਂ ਦੀ ਆਉਣੀ ਜਾਣੀ ਵੱਧ ਗਈ, ਜਿਸ ਨਾਲ ਸਾਨੂੰ ਜਾਨੀ-ਮਾਲੀ ਨੁਕਸਾਨ ਹੋਣ ਦਾ ਹਰ ਸਮੇਂ ਡਰ ਜਾਂ ਬਣਿਆ ਰਹਿੰਦਾ ਹੈ, ਕੱਲ ਚਾਚੇ ਬਿਸ਼ਨੇ ਦੀ ਗਲੀ ਵਿੱਚ ਖੜੀ ਕਾਰ ਭੰਨ ਗਿਆ ਕੋਈ,  ਜੇ ਇੱਕ ਚੌਕੀਦਾਰ ਦਾ ਪ੍ਰੰਬਧ ਕਰ ਦੇਵੋ ਤਾਂ ਬਹੁਤ ਵਧੀਆ ਹੋਵੇਗਾ।
” ਚੌਕੀਦਾਰ ਦਾ ਤਾਂ ਹੱਲ ਨੀਂ ਹੋਣਾ ਹਾਂ ਗਲੀ ਦੇ ਦਰਵਾਜ਼ੇ ਲਗਵਾ ਦਿੰਦੇ ਹਾਂ”
” ਠੀਕ ਹੈ,। ਪ੍ਰਧਾਨ ਸਾਹਿਬ ਜਿਵੇਂ ਤੁਸੀਂ ਠੀਕ ਸਮਝੋ”
( ਕੁੱਝ ਦਿਨਾਂ ਵਿੱਚ ਹੀ ਗਲੀ ਦੇ ਦੋਹੀਂ ਪਾਸੇ ਦਰਵਾਜ਼ੇ ਲੱਗ ਗਏ)
ਹੁਣ ਚਾਚਾ ਬਿਸ਼ਨਾਂ ਜਿਵੇਂ ਗਲੀ ਦਾ ਚੌਕੀਦਾਰ ਲੱਗ ਗਿਆ ਹੋਵੇ, ਹਰ ਇੱਕ ਨੂੰ ਦਰਵਾਜ਼ਾ ਬੰਦ ਨਾ ਕਰਨ ਪਿੱਛੇ ਲੜਦਾ ਝਗੜਦਾ ਰਹਿੰਦਾ, ਵਾਰ ਵਾਰ ਆਉਣ ਜਾਣ ਤੋਂ ਰੋਕਦੇ ਰਹਿਣਾ,  ਸਾਰੀ ਗਲੀ ਹੁਣ ਬੰਦ ਦਰਵਾਜ਼ੇ ਕਰਕੇ ਬਹੁਤ ਪ੍ਰੇਸ਼ਾਨ ਸੀ, ਜਿਵੇਂ ਗਲੀ ਦੀ ਖੁਸ਼ੀ ਨੂੰ ਕਿਸੇ ਦੀ ਨਜ਼ਰ ਜੀ ਲੱਗ ਗਈ ਹੋਵੇ ਜਾਂ ਇਹਨਾਂ ਦਰਵਾਜ਼ਿਆਂ ਨੇ ਖੋਹ ਲਈ ਹੋਵੇ
ਅਸਿ. ਪ੍ਰੋ. ਗੁਰਮੀਤ ਸਿੰਘ
94175-45100
Previous articleਕਿਸਾਨਾਂ ਦਾ ਘੋਲ
Next articleCPI (ML) Liberation stages protest against farm laws in Patna