ਸਪਿੰਨਰ ਸ਼ਾਹਬਾਜ਼ ਅਹਿਮਦ ਦੀਆਂ ਸੱਤ ਵਿਕਟਾਂ ਦੀ ਬਦੌਲਤ ਬੰਗਾਲ ਨੇ ਪਟਿਆਲਾ ਵਿੱਚ ਖੇਡੇ ਜਾ ਰਹੇ ਰਣਜੀ ਟਰਾਫ਼ੀ ਗਰੁੱਪ ‘ਏ’ ਦੇ ਮੈਚ ਵਿੱਚ ਪੰਜਾਬ ਨੂੰ 151 ਦੌੜਾਂ ’ਤੇ ਰੋਕ ਦਿੱਤਾ। ਮੇਜ਼ਬਾਨ ਟੀਮ ਸਿਰਫ਼ 13 ਦੌੜਾਂ ਦੀ ਲੀਡ ਹੀ ਲੈ ਸਕੀ ਸੀ। ਪੰਜਾਬ ਦੀ ਟੀਮ ਨੇ ਅੱਜ ਤਿੰਨ ਵਿਕਟਾਂ ’ਤੇ 93 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਬੰਗਾਲ ਨੇ ਪਹਿਲੀ ਪਾਰੀ ਵਿੱਚ 138 ਦੌੜਾਂ ਬਣਾਈਆਂ ਸਨ। ਬੰਗਾਲ ਦੇ ਖੱਬੇ ਹੱਥ ਦੇ ਸਪਿੰਨਰ ਸ਼ਾਹਬਾਜ਼ ਨੇ 57 ਦੌੜਾਂ ਦੇ ਕੇ ਸੱਤ ਵਿਕਟਾਂ ਝਟਕਾਈਆਂ। ਬੰਗਾਲ ਨੇ ਦੂਜੀ ਪਾਰੀ ਵਿੱਚ ਨੌਂ ਵਿਕਟਾਂ ’ਤੇ 199 ਦੌੜਾਂ ਬਣਾ ਕੇ 186 ਦੌੜਾਂ ਦੀ ਲੀਡ ਲੈ ਲਈ ਹੈ।
ਇਸੇ ਤਰ੍ਹਾਂ ਦਿੱਲੀ ਵਿੱਚ ਖਿਤਿਜ ਸ਼ਰਮਾ ਅਤੇ ਕੁੰਵਰ ਬਿਧੂੜੀ ਦੇ ਸੈਂਕੜਿਆਂ ਨਾਲ ਦਿੱਲੀ ਨੇ ਰਾਜਸਥਾਨ ਖ਼ਿਲਾਫ਼ ਦੂਜੇ ਦਿਨ ਪਹਿਲੀ ਪਾਰੀ ਵਿੱਚ 623 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਪਿਛਲੇ ਸੈਸ਼ਨ ਵਿੱਚ ਅਰੁਣਾਚਲ ਪ੍ਰਦੇਸ਼ ਵੱਲੋਂ ਖੇਡਣ ਵਾਲੇ ਖਿਤਿਜ ਦੀ ਚੋਣ ’ਤੇ ਸਵਾਲ ਉਠਾਏ ਜਾ ਰਹੇ ਸਨ, ਪਰ ਉਸ ਨੇ 103 ਦੌੜਾਂ ਦੀ ਜੂਝਾਰੂ ਪਾਰੀ ਖੇਡਣ ਤੋਂ ਇਲਾਵਾ ਬਿਧੁੜੀ ਨਾਲ 196 ਦੌੜਾਂ ਦੀ ਭਾਈਵਾਲੀ ਵੀ ਕੀਤੀ। ਬਿਧੂੜੀ ਨੇ 115 ਦੌੜਾਂ ਦੀ ਤੇਜ਼ਤਰਾਰ ਪਾਰੀ ਖੇਡੀ। ਰਾਜਸਥਾਨ ਵੱਲੋਂ ਰਾਹੁਲ ਚਾਹਰ ਨੇ 161 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ।
Sports ਬੰਗਾਲ ਨੇ ਪੰਜਾਬ ਨੂੰ 151 ਦੌੜਾਂ ’ਤੇ ਰੋਕਿਆ