ਢਾਕਾ (ਸਮਾਜ ਵੀਕਲੀ) : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਬਾਹਰੀ ਇਲਾਕੇ ਵਿੱਚ ਇਕ ਮਸਜਿਦ ਵਿੱਚ ਗੈਸ ਰਿਸਣ ਕਾਰਨ ਲਗਾਤਾਰ ਛੇ ਏਅਰ ਕੰਡੀਸ਼ਨਰਾਂ ਵਿਚ ਹੋਏ ਧਮਾਕੇ ਵਿੱਚ ਇਕ ਬੱਚੇ ਸਣੇ 17 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ। ਨਾਰਾਇਣਗੰਜ ਜ਼ਿਲ੍ਹੇ ਵਿੱਚ ਸਥਿਤ ਬੈਤੁਲ ਸਲਾਤ ਮਸਜਿਕ ਵਿੱਚ ਸ਼ੁੱਕਰਵਾਰ ਦੇਰ ਰਾਤ ਇਹ ਧਮਾਕੇ ਹੋਏ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਇਸ ਘਟਨਾ ’ਤੇ ਚਿੰਤਾ ਜ਼ਾਹਿਰ ਕਰਦਿਆਂ ਪੀੜਤਾਂ ਨੂੰ ਹਰ ਸੰਭਵ ਮੈਡੀਕਲ ਸਹੂਲਤ ਮੁਹੱਈਆ ਕਰਵਾਏ ਜਾਣ ਦਾ ਹੁਕਮ ਦਿੱਤਾ ਹੈ।
HOME ਬੰਗਲਾਦੇਸ਼ ਵਿੱਚ ਮਸਜਿਦ ਦੇ ਏਸੀ ਵਿੱਚ ਧਮਾਕਾ; 17 ਦੀ ਮੌਤ, 20 ਜ਼ਖ਼ਮੀ