ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੂੰ ਬ੍ਰਿਐਗਜ਼ਿਟ ਸਮਝੌਤੇ ’ਤੇ 25 ਨਵੰਬਰ ਨੂੰ ਹੋਣ ਵਾਲੇ ਤਜਵੀਜ਼ਤ ਸੰਮੇਲਨ ਤੋਂ ਪਹਿਲਾਂ ਬ੍ਰਿਐਗਜ਼ਿਟ ਮੰਤਰੀ ਡੋਮਿਨਿਕ ਰਾਬ ਦੇ ਅਸਤੀਫ਼ੇ ਨਾਲ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਦੇ ਚਾਰ ਮੰਤਰੀਆਂ ਵਿਚੋਂ ਭਾਰਤੀ ਮੁੂਲ ਦੇ ਸੈਲੇਸ਼ ਵਾਰਾ ਨੇ ਸਭ ਤੋਂ ਪਹਿਲਾਂ ਅਸਤੀਫਾ ਦਿੱਤਾ ਸੀ। ਵਾਰਾ ਦੇ ਅਸਤੀਫਾ ਦੇਣ ਦੇ ਕੁਝ ਮਿੰਟਾਂ ਬਾਅਦ ਹੀ ਰਾਬ ਨੇ ਅਸਤੀਫ਼ਾ ਦੇ ਦਿੱਤਾ। ਇਸ ਤੋਂ ਬਾਅਦ ਜੂਨੀਅਰ ਬ੍ਰਿਐਗਜ਼ਿਟ ਮੰਤਰੀ ਸੁਏਲਾ ਬਰੇਵ ਨੇ ਵੀ ਅਸਤੀਫਾ ਦੇ ਦਿੱਤਾ। ਇਨ੍ਹਾਂ ਅਸਤੀਫਿਆਂ ਨੂੰ ਮੇਅ ਲਈ ਵੱਡੀ ਸਮੱਸਿਆ ਦੇ ਚਿੰਨ੍ਹ ਵਜੋਂ ਦੇਖਿਆ ਜਾ ਰਿਹਾ ਹੈ, ਜੋ ਵੀਰਵਾਰ ਨੂੰ ਹਾਊਸ ਆਫ ਕੌਮਨਜ਼ ਵਿੱਚ ਮੰਤਰੀਆਂ ਸਾਹਮਣੇ ਸਮਝੌਤੇ ਦਾ ਬਚਾਅ ਕਰਨ ਚਾਹੁੰਦੇ ਸਨ।
ਬ੍ਰਿਐਗਜ਼ਿਟ ਸਕੱਤਰ ਡੋਮਿਨਿਕ ਰਾਬ ਨੇ ਵੀਰਵਾਰ ਨੂੰ ਇਹ ਕਹਿੰਦਿਆਂ ਕੈਬਨਿਟ ਤੋਂ ਅਸਤੀਫ਼ਾ ਦੇ ਕੇ ਦਿੱਤਾ ਕਿ ਉਹ ਯੂਰਪੀ ਯੂਨੀਅਨ ਤੋਂ ਬਾਹਰ ਨਿਕਲਣ ਦੇ ਸਮਝੌਤੇ ਦੀ ਹਮਾਇਤ ਨਹੀਂ ਕਰ ਸਕਦੇ।
ਰਾਬ ਨੇ ਆਪਣੇ ਅਸਤੀਫੇ ਵਿੱਚ ਲਿਖਿਆ ਹੈ, ‘‘ਐਲਾਨਨਾਮੇ ਵਿੱਚ ਅਸੀਂ ਦੇਸ਼ ਨਾਲ ਜੋ ਵਾਅਦੇ ਕੀਤੇ ਸਨ, ਉਸ ਤੋਂ ਬਾਅਦ ਮੈਂ ਤਜਵੀਜ਼ਤ ਸਮਝੌਤੇ ਦੀਆਂ ਸ਼ਰਤਾਂ ਨਾਲ ਸਮਝੌਤਾ ਨਹੀਂ ਕਰ ਸਕਦਾ।’’ ਉੱਤਰੀ ਆਇਰਲੈਂਡ ਦੇ ਮੰਤਰੀ ਸ਼ੈਲੇਸ਼ ਵਾਰਾ ਨੇ ਆਪਣੇ ਅਸਤੀਫੇ ਵਿੱਚ ਲਿਖਿਆ, ‘‘ਇਹ ਸਮਝੌਤਾ ਬਰਤਾਨੀਆ ਨੂੰ ਵਿਚਾਲੇ ਛੱਡ ਰਿਹਾ ਹੈ। ਇਸ ਵਿੱਚ ਕੋਈ ਸਮਾਂ ਸੀਮਾ ਨਿਰਧਾਰਤ ਨਹੀਂ ਹੈ ਕਿ ਅਸੀਂ ਕਦੋਂ ਆਜ਼ਾਦ ਮੁਲਕ ਬਣਾਂਗੇ।’’ ਦੋਵਾਂ ਮੰਤਰੀਆਂ ਨੇ ਟਵਿੱਟਰ ’ਤੇ ਆਪਣੇ ਅਸਤੀਫ਼ੇ ਨਸ਼ਰ ਕੀਤੇ ਹਨ। ਬ੍ਰਿਐਗਜ਼ਿਟ ਪੱਖੀ ਸੰਸਦ ਮੈਂਬਰ ਜੈਕਬ ਰਈਸ ਮੌਗ ਨੇ ਇਕ ਪੱਤਰ ਭੇਜ ਦੇ ਥੈਰੇਸਾ ਮੇਅ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਪ੍ਰਤੀ ਗੈਰਭਰੋਸਗੀ ਦਾ ਪ੍ਰਗਟਾਵਾ ਕੀਤਾ ਹੈ। ਇਸ ਨਾਲ ਮੇਅ ਦੇ ਪ੍ਰਧਾਨ ਮੰਤਰੀ ਦੇ ਰੁਤਬੇ ਲਈ ਸੰਕਟ ਖੜਾ ਹੋ ਗਿਆ ਹੈ।
HOME ਬ੍ਰਿਐਗਜ਼ਿਟ ਸਮਝੌਤਾ: ਟੈਰੇਜ਼ਾ ਮੇਅ ਨੂੰ ਝਟਕਾ