ਮੁੰਬਈ (ਸਮਾਜ ਵੀਕਲੀ) : ਸੰਗੀਤਕਾਰ ਏ ਆਰ ਰਹਿਮਾਨ ਨੇ ਦਾਅਵਾ ਕੀਤਾ ਹੈ ਕਿ ਹਿੰਦੀ ਫਿਲਮ ਇੰਡਸਟਰੀ ’ਚ ‘ਗੈਂਗ’ ਹੈ ਜੋ ਉਨ੍ਹਾਂ ਨੂੰ ਕੰਮ ਕਰਨ ਤੋਂ ਰੋਕ ਰਿਹਾ ਹੈ। ਰਹਿਮਾਨ ਦੀ ਇਹ ਟਿੱਪਣੀ ਉਸ ਸਮੇਂ ਜਾਈ ਹੈ ਜਦੋਂ ਸੁਸ਼ਾਂਤ ਸਿੰਘ ਰਾਜਪੂਤ ਵੱਲੋਂ ਖੁਦਕੁਸ਼ੀ ਕੀਤੇ ਜਾਣ ਮਗਰੋਂ ਬੌਲੀਵੁੱਡ ’ਚ ਅੰਦਰਲਿਆਂ ਤੇ ਬਾਹਰਲਿਆਂ ਵਿਚਾਲੇ ਜੰਗ ਚੱਲ ਰਹੀ ਹੈ।
ਇਕ ਇੰਟਰਵਿਊ ਦੌਰਾਨ ਆਸਕਰ ਜੇਤੂ ਮਿਊਜ਼ਿਕ ਡਾਇਰੈਕਟਰ ਨੇ ਕਿਹਾ ਕਿ ਉਨ੍ਹਾਂ ਅਤੇ ਫਿਲਮਸਾਜ਼ਾਂ ਵਿਚਕਾਰ ਝੂਠੀਆਂ ਅਫ਼ਵਾਹਾਂ ਫੈਲਾ ਕੇ ਮੱਤਭੇਦ ਪੈਦਾ ਕੀਤੇ ਜਾ ਰਹੇ ਹਨ। ਰਹਿਮਾਨ ਨੇ ਕਿਹਾ ਕਿ ਲੋਕ ਉਨ੍ਹਾਂ ਤੋਂ ਵੱਧ ਖਾਹਿਸ਼ਾਂ ਰਖਦੇ ਹਨ ਪਰ ਊਨ੍ਹਾਂ ਦੇ ਰਾਹ ’ਚ ‘ਗੈਂਗ’ ਰੋੜੇ ਅਟਕਾ ਰਿਹਾ ਹੈ। ਉਨ੍ਹਾਂ ਫਿਲਮਸਾਜ਼ਾਂ ਨੂੰ ਕਿਹਾ ਕਿ ਉਹ ਫਿਲਮਾਂ ਦੇ ਪ੍ਰਾਜੈਕਟ ਲੈ ਕੇ ਆ ਸਕਦੇ ਹਨ ਅਤੇ ਉਹ ਸੰਗੀਤ ਦੇਣ ਲਈ ਤਿਆਰ ਹਨ।
ਸੰਗੀਤਕਾਰ ਏ ਆਰ ਰਹਿਮਾਨ ਨੇ ਦਾਅਵਾ ਕੀਤਾ ਹੈ ਕਿ ਹਿੰਦੀ ਫਿਲਮ ਇੰਡਸਟਰੀ ’ਚ ‘ਗੈਂਗ’ ਹੈ ਜੋ ਉਨ੍ਹਾਂ ਨੂੰ ਕੰਮ ਕਰਨ ਤੋਂ ਰੋਕ ਰਿਹਾ ਹੈ। ਰਹਿਮਾਨ ਦੀ ਇਹ ਟਿੱਪਣੀ ਉਸ ਸਮੇਂ ਜਾਈ ਹੈ ਜਦੋਂ ਸੁਸ਼ਾਂਤ ਸਿੰਘ ਰਾਜਪੂਤ ਵੱਲੋਂ ਖੁਦਕੁਸ਼ੀ ਕੀਤੇ ਜਾਣ ਮਗਰੋਂ ਬੌਲੀਵੁੱਡ ’ਚ ਅੰਦਰਲਿਆਂ ਤੇ ਬਾਹਰਲਿਆਂ ਵਿਚਾਲੇ ਜੰਗ ਚੱਲ ਰਹੀ ਹੈ।