(ਸਮਾਜ ਵੀਕਲੀ)
ਬਾਰੀ ਬਰਸੀ ਖੱਟਣ ਗਿਆ ਖੱਟ ਕੇ ਲਿਆਂਦੇ ਝਾਵੇ,ਮੋਦੀ ਕਮਲੇ ਨੂੰ ਕੋਈ ਜਾ ਸਮਝਾਵੇ ਮੋਦੀ ਕਮਲੇ ਨੂੰ….
ਉਏ ਟੂਰ ਦੇ ਵਿੱਚ ਅਸੀਂ ਘੁੰਮਣ ਗੲੇ ਸੀ ਉਥੇ ਦੇਖੀਆਂ ਜੋਕਾ ਦਿੱਲੀ ਦਾ ਇੱਕਠ ਵੇਖ ਕੇ ਮੋਦੀ ਮਾਰਦਾ ਮੋਕਾ ਦਿੱਲੀ ਦਾ ਇੱਕਠ ਵੇਖ ਕੇ….!
ਉਏ ਜਾਤ ਦੇ ਅਸੀਂ ਮਿਸਤਰੀ ਹੁੰਦੇ ਆ , ਲੱਕੜਾਂ ਲਾਈਏ ਮੇਖਾਂ ,ਜੇ ਕੋਈ ਲੱਕੜ ਚਾਂਭਲ ਜਾਵੇ ਉੱਥੇ ਲਾਈਏ ਕਿੱਲ , ਉਏ ਜੇ ਤੁਸੀਂ ਸਿਆਣੇ ਓ ਪਾੜਦੇ ਦੋ ਕਾਲੇ ਬਿੱਲ ਉਏ ਜੇ ਤੁਸੀਂ ਸਿਆਣੇ ਓ….!
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕਿ ਲਿਆਂਦੀ ਖੰਡ ਭਾਜਪਾ ਲੀਡਰਾਂ ਦੇ ਦਿਮਾਗ਼ ਤੂੜੀ ਦੀ ਪੰਡ ਭਾਜਪਾ ਲੀਡਰਾਂ ਦੇ
.ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਲੱਠੇ,ਮੋਦੀ ਦਾ ਨੱਕ ਵੱਢਣਾ ਸਾਰੇ ਹੋ ਜੋ ਇੱਕਠੇ ,ਮੋਦੀ ਦਾ ਨੱਕ ਵੱਢਣਾ….
ਪਿਆਰ ਦੇ ਨਾਲ ਸਮਝ ਮੋਦੀਆ ਲੋਕ ਸਿਦਕ ਦੇ ਪੱਕੇ ,ਅਜੇ ਵੀ ਸੋਚ ਲੈ ਲੋਕ ਫਿਰਦੇ ਆ ਅੱਕੇ ਅਜੇ ਵੀ ਸੋਚ ਲੈ।
ਘਰਾਂ ਦੇ ਵਿੱਚੋਂ ਚੱਲਣ ਲੱਗੇ ਸੀ ਅੱਗੇ ਆ ਗੲੀ ਬਿੱਲੀ ,ਮੋਦੀਆ ਸੰਭਲ ਜਾ, 18 ਵਾਰੀ ਜਿੱਤੀ ਅਸੀਂ ਦਿੱਲੀ ਮੋਦੀਆ ਸੰਭਲ ਜਾ…
ਹੱਕਾਂ ਨੂੰ ਲੈਣ ਲਈ ਅਸੀਂ ਦਿੱਲੀ ਨੂੰ ਪਾਏ ਫੇਰੇ ,ਜੇ ਹੁਣ ਘਰੋਂ ਨਾ ਨਿਕਲੇ ਕਾਬਜ਼ ਹੋਣੇ ਜ਼ਮੀਨਾਂ ‘ਤੇ ਲੁਟੇਰੇ ਆ…
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਪੈਟ ਤੇਰੀਆ ਕਰਤੂਤਾਂ ਕਰਕੇ ਅੱਜ ਲੋਕ ਪਾੜਦੇ ਟੈਂਟ …।
ਆਓ ਸਾਰੇ ਇਕੱਠੇ ਹੋ ਕੇ ਕਰੀਏ ਦਿੱਲੀ ਚੜ੍ਹਾਈਆ ,ਲਾਲਚੀ ਲੀਡਰਾਂ ਜ਼ਮੀਨਾਂ ਅੰਡਾਨੀ ਅੰਬਾਨੀ ਹੱਥ ਫੜਾਈਆ ਲਾਲਚੀ ਲੀਡਰਾਂ ਨੇ…!
ਬੋਲੀਆਂ ਭਾਗ ਦੂਜਾ
ਓਏ ਦੇਸੀ ਜੇ ਅਸੀਂ ਜੱਟ ਹੁੰਦੇ ਆ ਮੋਢੇ ਰੱਖੀਏ ਪਰਨੇ ਅੱਜ ਕੱਲ੍ਹ ਦਿੱਲੀ ਚ ਲਾਈਏ ਅਸੀਂ ਧਰਨੇ ਅੱਜ ਕੱਲ੍ਹ ਦਿੱਲੀ….
ਉਏ ਟਿਕਰੀ ਸਿੰਘੂ ਤੇ ਇੱਕਠੇ ਹੋਗੇ ਕਿਸਾਨਾਂ ਫੇਰੇ ਪਾਏ ਹੁਣ ਅਸੀਂ ਅੱਕਿਆ ਨੇ ਪੱਕਿਆ ਡੇਰੇ ਲਾਏ ….
ਓਏ ਚਾਚੀਆਂ ਤਾਈਆਂ ਸਭ ਇੱਕਠੀਆਂ ਕਰਕੇ ਚਾਲੇ ਦਿੱਲੀ ਨੂੰ ਪਾਓ ,ਜੇ ਹੈ ਜ਼ਮੀਨ ਰੱਖਣੀ ਫੇਰੇ ਦਿੱਲੀ ਨੂੰ ਪਾਓ ਜੇ ਹੈ ਜ਼ਮੀਨ …..
ਉਏ ਪੈਸਾ ਪੈਸਾ ਅਸੀਂ ਇੱਕਠਾ ਕਰਕੇ ਦਿੱਲੀ ਤਾਈਂ ਪਹੁੰਚਾਉਦੇ ਹੁਣ ਅਸੀਂ ਦਿੱਲੀ ਚ ਲੰਗਰ ਬੁਦਾਮਾ ਲਾਉਂਦੇ ….
ਓਏ ਕਾਲੇ ਕਾਨੂੰਨ ਜੋਂ ਪਾਸ ਕਰੇ ਆ ਹਰ ਵਰਗ ਨੂੰ ਡੰਗੇ ,ਛੜੇ ਬੰਦੇ ਸਾਰੇ ਸੂਲੀ ਟੰਗੇ ਛੜੇ ਬੰਦੇ ਨੇ…।
ਬਾਰੀ ਬਰਸੀ ਖੱਟਣ ਗਿਆ ਖੱਟ ਕੇ ਲਿਆਂਦੇ ਗੰਢੇ ,ਅੱਜ ਟਿਕਰੀ ਤੇ ਝੂਲਣ ਕਿਸਾਨੀ ਝੰਡੇ…।
ਗਾਇਕ,ਲੇਖਕ ਸਭ ਇੱਕਠੇ ਹੋ ਕੇ ਬੰਨ੍ਹ ਕਤਾਰਾਂ ਆਉਂਦੇ ਦਿੱਲੀ ਬਾਰਡਰ ਤੇ ਸਾਰੇ ਫਰਜ਼ ਨਿਭਾਉਦੇ ਦਿੱਲੀ ਬਾਰਡਰ ਤੇ…।
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਮੁਖਾਣੇ , ਜੀਨੂੰ ਤੁਸੀਂ ਤੰਗ ਕਰਦੇ ਉਹੀ ਬੀਜੇ ਸਭਨਾਂ ਲਈ ਦਾਣੇ ਜੀਨੂੰ ਤੁਸੀਂ…..।
ਸੰਸਦ ਦੇ ਵਿੱਚ ਬੈਠਣ ਵਾਲਿਓ ਨਾ ਪਰਖੋ ਸਾਡੇ ਜਾਨੂੰਨਾ ,ਪਾੜ ਸੁਟੋ ਇਹ ਕਾਲੇ ਕਾਨੂੰਨਾਂ ਨੂੰ ਪਾੜ ਸੁਟੋ….।
ਕਮਜ਼ੋਰ ਨਾ ਤੂੰ ਸਮਝੀ ਹਾਕਮਾਂ ਅਸੀਂ ਚੰਗਿਆਂ ਘਰਾਂ ਦੇ ਜਾਏ ਤਪਾਏ ਕਾਨੂੰਨਾਂ ਦੇ ਚੱਲ ਦਿੱਲੀ ਵੱਲ ਆਏ ਤਪਾਏ ਕਾਨੂੰਨਾਂ ਦੇ…।
ਸਮੇਂ ਸਮੇਂ ਦਾ ਫ਼ਰਕ ਉਏ ਲੋਕੋ ਮੋੜਦੇ ਸੀ ਜੋ ਪਾਣੀ ਦੀਆਂ ਆੜਾ ਨੂੰ, ਅੱਜ ਮੋੜਦੇ ਪਾਣੀ ਦੀਆਂ ਬੁਛਾੜਾਂ ਨੂੰ ਅੱਜ ਮੋੜਦੇ….।
ਜਿਹੜੇ ਮੋਢੇ ਤੇ ਕਹੀ ਸੀ ਹੁੰਦੀ ਅੱਜ ਝੰਡੇ ਲਿਆਏ , ਕਾਨੂੰਨ ਰੱਦ ਕਰਾਉਣ ਲਈ ਅਸੀਂ ਚੱਲ ਦਿੱਲੀ ਵੱਲ ਆਏ , ਕਾਨੂੰਨ ਰੱਦ ਕਰਾਉਣ …।
ਘਰੇ ਬੈਠ ਜੋਂ ਮੰਜੇ ਤੇ ਬੈਠੇ ਸੀ ਜੋ ਹੁਕਮ ਚਲਾਉਂਦੇ ,ਮਾਰੇ ਵਕਤਾਂ ਅੱਜ ਆਪੇ ਹੀ ਰੋਟੀ ਲਾਹਉਦੇ ਮਾਰੇ ਵਕਤਾਂ ਦੇ…।
ਦੁੱਧ ਦਹੀਂ ਸਭ ਇੱਕਠੇ ਕਰਕੇ ਭਰ ਭਰ ਟੈਂਕਰ ਲਿਆਉਂਦੇ , ਜਿਉਂਦੇ ਰਹੋ ਹਰਿਆਣੇ ਵਾਲਿਓ ਜੋਂ ਤਨੋਂ ਮਨੋਂ ਸੇਵਾ ਕਰਾਉਂਦੇ ਜਿਉਂਦੇ ਰਹੋ ….।
ਕਰੋਨਾ ਦਾ ਫਾਇਦਾ ਉਠਾ ਕੇ ਨਵਾਂ ਕਾਨੂੰਨ ਬਣਾਇਆ ਕਾਲੇ ਕਾਨੂੰਨਾਂ ਨੇ ਅੰਨਦਾਤਾ ਸੜਕਾਂ ਤੇ ਬੈਠਾਇਆ ਕਾਲੇ ਕਾਨੂੰਨਾਂ ਨੇ….।
ਲੋਕਾਂ ਦੇ ਦਰਦ ਦੇਖਣ ਲਈਆ ਕੇ ਦੇਖ ਲਾ ਟਰਾਲੀਆਂ ਖੜੀਆਂ ਨੂੰ ਹੁਣ ਛੱਡ ਦੇ ਹਾਕਮਾਂ ਅੜੀਆਂ ਨੂੰ ਹੁਣ ਛੱਡ…।
ਧਰਨੇ ਵਿੱਚ ਸ਼ਹੀਦ ਜੋ ਹੋ ਗੲੇ ਉਨ੍ਹਾਂ ਤੇ ਫੁੱਲ ਚੜ੍ਹਾਉਂਦੇ ਆ , ਸ਼ਹੀਦ ਹੋਇਆ ਨੂੰ ਸੀਸ ਝੁਕਾਉਂਦੇ ਆ ਸ਼ਹੀਦ…।
ਬਲਕਾਰ ਸਿੰਘ ਭਾਈ ਰੂਪਾ,
ਰਾਮਪੁਰਾ ਫੂਲ, ਬਠਿੰਡਾ।
8727892570