HOME ਬੋਧੀ ਸਤਵ ਬਾਬਾ ਸਾਹਿਬ ਅੰਬੇਡਕਰ ਐਜੂਕੇਸ਼ਨ ਸੁਸਾਇਟੀ ਸ਼ਾਖਾ ਨਕੋਦਰ ਦੀ ਮੀਟਿੰਗ ਸਫਲਤਾ...

ਬੋਧੀ ਸਤਵ ਬਾਬਾ ਸਾਹਿਬ ਅੰਬੇਡਕਰ ਐਜੂਕੇਸ਼ਨ ਸੁਸਾਇਟੀ ਸ਼ਾਖਾ ਨਕੋਦਰ ਦੀ ਮੀਟਿੰਗ ਸਫਲਤਾ ਪੂਰਵਕ ਸੰਪਨ ਹੋਈ

4

ਸਮਾਜ ਵੀਕਲੀ ਯੂ ਕੇ

ਅੱਜ ਮਿਤੀ 18 /6/ 2026 ਦਿਨ ਵੀਰਵਾਰ ਨੂੰ ਬੁੱਧੀਸਤਵ ਬਾਬਾ ਸਾਹਿਬ ਅੰਬੇਡਕਰ ਐਜੂਕੇਸ਼ਨ ਸੁਸਾਇਟੀ ਦੀ ਪਹਿਲੀ ਮੀਟਿੰਗ ਮੁਹੱਲਾ ਡਾਕਟਰ ਅੰਬੇਡਕਰ ਨਗਰ (ਨਵੀ ਆਬਾਦੀ) ਸ੍ਰੀ ਦਵਿੰਦਰ ਕੁਮਾਰ ਅਤੇ ਸ਼੍ਰੀ ਲਾਲ ਚੰਦ (UK) ਹੁਣਾਂ ਤੇ ਘਰ ਵਿਖੇ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਤ੍ਰੀ ਸ਼ਰਣ ਅਤੇ ਪੰਚਸ਼ੀਲ ਨਾਲ ਕੀਤੀ ਗਈ। ਇਹ ਮੀਟਿੰਗ ਸ੍ਰੀ ਤੀਰਥ ਰਾਮ ਜੀ ਪ੍ਰਧਾਨ ਬੋਧੀਸਤਵ ਬਾਬਾ ਸਾਹਿਬ ਅੰਬੇਡਕਰ ਐਜੂਕੇਸ਼ਨ ਸੋਸਾਇਟੀ ਸ਼ਾਖਾ ਨਕੋਦਰ ਦੀ ਦੇਖ ਰੇਖ ਦੇ ਵਿੱਚ ਕੀਤੀ ਗਈ । ਇਸ ਮੀਟਿੰਗ ਦਾ ਮੁੱਖ ਉਦੇਸ਼ ਮੁਹੱਲਾ ਡਾ. ਅੰਬੇਡਕਰ ਨਗਰ ਵਿਖੇ ਬਣ ਰਹੇ ਸਮਰਾਟ ਅਸ਼ੋਕ ਪਬਲਿਕ ਸਕੂਲ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨਾ, ਬੋਧੀਸਤਵ ਬਾਬਾ ਸਾਹਿਬ ਅੰਬੇਡਕਰ ਐਜੂਕੇਸ਼ਨ ਸੋਸਾਇਟੀ ਸ਼ਾਖਾ ਨਕੋਦਰ ਦੀ ਮੈਂਬਰਸ਼ਿਪ ਨੂੰ ਵਧਾਉਣਾ, ਕੋਈ ਵੀ ਇਹੋ ਜਿਹੀ ਸਮਗਰੀ ਨੂੰ ਪਬਲਿਸ਼ ਨਾ ਕਰਨਾ ਜਿਸ ਦੀ ਐਜੂਕੇਸ਼ਨ ਸੁਸਾਇਟੀ ਮਨਜ਼ੂਰੀ ਨਾ ਦਿੰਦੀ ਹੋਵੇ ਅਤੇ ਇਸ ਦੇ ਨਾਲ ਨਾਲ ਹੋਰ ਬਹੁਤ ਸਾਰੇ ਵਿਸ਼ਿਆਂ ਦੇ ਉੱਪਰ ਸਾਰੇ ਸਾਥੀਆਂ ਦੇ ਵੱਲੋਂ ਆਪਣੇ ਅਲੱਗ ਅਲੱਗ ਵਿਚਾਰ ਦੱਸੇ ਗਏ।

ਮਿਸਟਰ ਰਾਜਕੁਮਾਰ ਬੌਧ ਦੁਬਾਰਾ ਆਪਣੀ ਗੱਲ ਰੱਖਦੇ ਹੋਏ ਸਕੂਲ ਦੇ ਪੰਪਲੇਟ ਬਣਾ ਕੇ ਸਾਥੀਆਂ ਦੇ ਵਿੱਚ ਡਿਸਟਰੀਬਿਊਟ ਕਰਨਾ ਅਤੇ ਉਹਨਾਂ ਸਾਥੀਆਂ ਨੂੰ ਮਿਲਣਾ ਜੋ ਅੰਬੇਡਕਰ ਮਿਸ਼ਨ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਮਿਲ ਕੇ ਸਕੂਲ ਦੇ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ । ਮਿਸਟਰ ਨਰਿੰਦਰ ਕੁਮਾਰ ਦੁਆਰਾ ਆਪਣਾ ਸੁਝਾਅ ਦਿੰਦੇ ਹੋਏ ਕਿਹਾ ਕਿ ਸਾਨੂੰ ਬੱਚਿਆਂ ਨੂੰ ਐਜੂਕੇਸ਼ਨ ਦਾ ਢੰਗ ਅਲੱਗ ਰੱਖਣਾ ਹੋਵੇਗਾ ਤਾਂ ਜੋ ਮਾਪੇ ਸਮਰਾਟ ਅਸ਼ੋਕ ਪਬਲਿਕ ਸਕੂਲ ਦੇ ਵਿੱਚ ਆਪਣੇ ਬੱਚਿਆਂ ਨੂੰ ਪੜਾਉਣ ਵਾਸਤੇ ਮਜਬੂਰ ਹੋ ਜਾਣ। ਵਾਈਸ ਪ੍ਰਧਾਨ ਸੁਰਿੰਦਰ ਕੁਮਾਰ ਦੁਆਰਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੀ ਸਕੂਲ ਦੀ ਜਗ੍ਹਾ ਦੀ ਪੈਮਾਇਸ਼ ਕਰਕੇ ਉਸ ਦਾ ਨਕਸ਼ਾ ਬਣਾਉਣ ਵਾਸਤੇ ਕਿਹਾ ਗਿਆ। ਮਿਸਟਰ ਯੁਗਲ ਕਿਸ਼ੋਰ ਜੀ ਦੁਆਰਾ ਆਪਣਾ ਸੁਝਾ ਦਿੰਦੇ ਹੋਏ ਕਿਹਾ ਕਿ ਸਾਨੂੰ ਗਰੁੱਪ ਵਾਈਜ ਉਹਨਾਂ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਜੋ ਲੋਕੀ ਐਜੂਕੇਸ਼ਨ ਦੀ ਮਹੱਤਤਾ ਨੂੰ ਸਮਝਦੇ ਹਨ ਤਾਂ ਜੋ ਉਹ ਲੋਕ ਸਾਡੇ ਨਾਲ ਚੱਲ ਸਕਣ।

ਮੀਟਿੰਗ ਦੇ ਵਿੱਚ ਮਿਸਟਰ ਦਿਨੇਸ਼ ਕੁਮਾਰ, ਬਲਦੇਵ ਰਾਜ ਕੈਸ਼ੀਅਰ, ਬਲਦੇਵ ਰਾਜ ਗਿੰਡਾ, ਅਮਰਜੀਤ ਚੰਦਰ, ਸੰਦੀਪ ਕੁਮਾਰ, ਬਲਬੀਰ ਕੁਮਾਰ, ਮਿਸਟਰ ਰੋਸ਼ਨ ਲਾਲ, ਤੇ ਹੋਰ ਬਹੁਤ ਸਾਰੇ ਸਾਥੀਆਂ ਨੇ ਹਿੱਸਾ ਲਿਆ। ਇਸ ਮੀਟਿੰਗ ਦੀ ਸ਼ੁਰੂਆਤ ਪਰਸ਼ੋਤਮ ਲਾਲ ਚੰਦਰ ਜਨਰਲ ਸੈਕਟਰੀ ਬੋਧੀਸਤਬ ਬਾਬਾ ਸਾਹਿਬ ਅੰਬੇਡਕਰ ਐਜੂਕੇਸ਼ਨ ਸੋਸਾਇਟੀ ਸ਼ਾਖਾ ਨਕੋਦਰ ਦੇ ਵੱਲੋਂ ਕੀਤੀ ਗਈ ਅਤੇ ਆਖਿਰ ਦੇ ਵਿੱਚ ਪ੍ਰਧਾਨ ਸ੍ਰੀ ਤੀਰਥ ਰਾਮ ਜੀ ਦੁਆਰਾ ਮੀਟਿੰਗ ਦੇ ਮੁੱਦਿਆਂ ਦੇ ਉੱਪਰ ਵਿਸਥਾਰ ਪੂਰਵਕ ਚਰਚਾ ਕਰਦੇ ਹੋਏ ਸਾਰੇ ਸਾਥੀਆਂ ਨੂੰ ਇਕੱਠੇ ਹੋ ਕੇ ਕੰਮ ਕਰਨ ਦਾ ਸੁਨੇਹਾ ਦਿੱਤਾ। ਇਸ ਮੀਟਿੰਗ ਨੂੰ ਸਤਿਕਾਰਯੋਗ ਦਵਿੰਦਰ ਕੁਮਾਰ ਜੀ (UK (ਡਾਇਰੈਕਟਰ ਬੋਧੀਸਤਵ ਬਾਬਾ ਸਾਹਿਬ ਅੰਬੇਡਕਰ ਐਜੂਕੇਸ਼ਨ ਸੁਸਾਇਟੀ) ਉਹਨਾਂ ਨੇ ਇਸ ਮੀਟਿੰਗ ਨੂੰ ਆਨਲਾਈਨ ਅਟੈਂਡ ਕੀਤਾ ਅਤੇ ਆਪਣੇ ਵਡਮੂਲੇ ਵਿਚਾਰ ਸਾਰੇ ਸਾਥੀਆਂ ਦੇ ਨਾਲ ਸਾਂਝੇ ਕਰਦੇ ਹੋਏ ਕਿਹਾ ਕਿ ਤੁਸੀਂ ਸਾਰੇ ਸਾਥੀ ਮਿਲ ਕੇ ਇਸ ਪ੍ਰੋਜੈਕਟ ਨੂੰ ਇਸ ਦੀ ਮੰਜ਼ਿਲ ਤੇ ਪਹੁੰਚਾਉਣ ਦੇ ਲਈ ਉਪਰਾਲੇ ਕਰੋ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਹਾਂ। ਮੀਟਿੰਗ ਦੀ ਸਮਾਪਤੀ ਤੋਂ ਬਾਅਦ ਸਾਰੇ ਮੈਂਬਰਾਂ ਨੇ ਬਣ ਰਹੇ ਸਮਰਾਟ ਅਸ਼ੋਕ ਪਬਲਿਕ ਸਕੂਲ ਦੀ ਜਗ੍ਹਾ ਦਾ ਮੋਇਨ ਨਾ ਕੀਤਾ।

ਪੁਰਸ਼ੋਤਮ ਲਾਲ ਚੰਦਰ
ਜੈ ਭੀਮ

Previous articleਚੰਡੀਗੜ੍ਹ ਵਿੱਚ ਓਲਾ ਕੈਬ ਅਤੇ ਬਾਈਕ ਟੈਕਸੀ ਸੇਵਾਵਾਂ ਮੁਅੱਤਲ, ਲਾਇਸੈਂਸ ਛੇ ਮਹੀਨਿਆਂ ਲਈ ਮੁਅੱਤਲ