ਬੋਇੰਗ ਨੇ ਭਾਰਤ ਨੂੰ 22 ਅਪਾਚੇ ਹੈਲੀਕਾਪਟਰ ਮੁਹੱਈਆ ਕੀਤੇ

ਨਵੀਂ ਦਿੱਲੀ (ਸਮਾਜਵੀਕਲੀ) :  ਅਮਰੀਕੀ ਏਅਰੋਸਪੇਸ ਕੰਪਨੀ ਬੋਇੰਗ ਨੇ ਪਿਛਲੇ ਮਹੀਨੇ 22 ਅਪਾਚੇ ਲੜਾਕੂ ਹੈਲੀਕਾਪਟਰਾਂ ’ਚੋਂ ਆਖਰੀ ਪੰਜ ਹੈਲੀਕਾਪਟਰ ਭਾਰਤੀ ਹਵਾਈ ਸੈਨਾ ਨੂੰ ਸੌਂਪ ਦਿੱਤੇ ਹਨ। ਇਹ ਬੇੜਾ ਹੁਣ ਅਸਲ ਕੰਟਰੋਲ ਰੇਖਾ ਨੇੜੇ ਅਹਿਮ ਹਵਾਈ ਟਿਕਾਣਿਆਂ ’ਤੇ ਤਾਇਨਾਤ ਜੰਗੀ ਜਹਾਜ਼ਾਂ ਦਾ ਹਿੱਸਾ ਬਣ ਗਿਆ ਹੈ।

ਬੋਇੰਗ ਨੇ ਕਿਹਾ ਕਿ ਉਸ ਨੇ ਸਾਰੇ 22 ਅਪਾਚੇ ਤੇ 15 ਚਿਨੂਕ ਫੌਜੀ ਹੈਲੀਕਾਪਟਰ ਭਾਰਤੀ ਹਵਾਈ ਸੈਨਾ ਨੂੰ ਮੁਹੱਈਆ ਕਰ ਦਿੱਤੇ ਹਨ ਤੇ ਊਹ ਭਾਰਤੀ ਹਥਿਆਰਬੰਦ ਦਸਤਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਭਾਰਤ ਨੇ ਸਤੰਬਰ 2015 ’ਚ ਹਵਾਈ ਸੈਨਾ ਲਈ 22 ਅਪਾਚੇ ਤੇ 15 ਚਿਨੂਕ ਹੈਲੀਕਾਪਟਰਾਂ ਦੀ ਖਰੀਦ ਸਬੰਧੀ ਬੋਇੰਗ ਨਾਲ ਕਰਾਰ ਕੀਤਾ ਸੀ।

Previous articleਸ਼ੁੱਧ ਤੇ ਸੁਰੱਖਿਅਤ ਹੈ ਸੌਰ ਊਰਜਾ: ਮੋਦੀ
Next articleਸੀਆਈਸੀਐੱਸਈ ਨੇ 10ਵੀਂ ਤੇ 12ਵੀਂ ਦੇ ਨਤੀਜੇ ਐਲਾਨੇ