ਰਾਸ਼ਟਰਮੰਡਲ ਖੇਡਾਂ ਦੇ ਸਾਬਕਾ ਚੈਂਪੀਅਨ ਭਾਰਤੀ ਬੈਡਮਿੰਟਨ ਖਿਡਾਰੀ ਪਾਰੂਪੱਲੀ ਕਸ਼ਿਅਪ ਕੈਨੇਡਾ ਓਪਨ ਸੁਪਰ-100 ਟੂਰਨਾਮੈਂਟ ਸਿੰਗਲਜ਼ ਦੇ ਫਾਈਨਲ ਵਿੱਚ ਚੀਨ ਦੇ ਲੀ ਸ਼ੀ ਫੈਂਗ ਤੋਂ ਤਿੰਨ ਗੇਮ ਤੱਕ ਚੱਲੇ ਮੁਕਾਬਲੇ ਵਿੱਚ ਹਾਰ ਗਿਆ ਅਤੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਕਸ਼ਿਅਪ ਨੇ ਇਸ ਹਫ਼ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਉਹ ਆਖ਼ਰੀ ਗੇੜ ਵਿੱਚ ਚੀਨੀ ਖਿਡਾਰੀ ਦੀ ਚੁਣੌਤੀ ਨੂੰ ਪਾਰ ਨਹੀਂ ਕਰ ਸਕਿਆ ਅਤੇ ਇੱਕ ਘੰਟੇ 16 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 22-20, 14-21, 17-21 ਨਾਲ ਹਾਰ ਗਿਆ। ਛੇਵਾਂ ਦਰਜਾ ਪ੍ਰਾਪਤ ਕਸ਼ਿਅਪ ਨੇ ਟਵੀਟ ਕੀਤਾ, ‘‘ਕੈਨੇਡਾ ਓਪਨ ਵਿੱਚ ਚਾਂਦੀ ਦਾ ਤਗ਼ਮਾ। ਫਾਈਨਲ ਵਿੱਚ ਚੰਗੀ ਟੱਕਰ ਦਿੱਤੀ, ਪਰ ਲੀ ਸ਼ੀ ਫੈਂਗ ਤੋਂ ਹਾਰ ਗਿਆ… ਇਹ ਨਹੀਂ ਕਹਿ ਸਕਦਾ ਕਿ ਇਸ ਹਫ਼ਤੇ ਚੰਗੀ ਲੈਅ ਵਿੱਚ ਸੀ, ਪਰ ਪ੍ਰਦਰਸ਼ਨ ਵਧੀਆ ਰਿਹਾ। ਪ੍ਰਸ਼ੰਸਕਾਂ ਦਾ ਸਮਰਥਨ ਲਈ ਧੰਨਵਾਦ। ਐਸਐਸ ਪ੍ਰਣਯ ਦਾ ਵੀ ਜੋ ਮੇਰੀ ਮਦਦ ਲਈ ਕੁੱਝ ਦਿਨ ਹੋਰ ਰੁਕਿਆ। ਲਾਸ ਏਂਜਲਸ ਵਿੱਚ ਯੂਐਸ ਵਿੱਚ ਚੱਲਦਿਆਂ। ਉਦੋਂ ਤੱਕ ਇਸ ਜਿੱਤ ਦਾ ਲੁਤਫ਼ ਉਠਾਓ।’’ ਕੋਚ ਅਮਰੀਸ਼ ਸ਼ਿੰਦੇ ਅਤੇ ਫਿਜਿਓ ਸੁਮਾਂਸ਼ ਐਸ ਨੂੰ ਯੂਐਸ ਓਪਨ ਵਰਲਡ ਟੂਰ ਸੁਪਰ 300 ਟੂਰਨਾਮੈਂਟ ਲਈ ਪਰਤਣਾ ਪਿਆ, ਜਿਸ ਕਾਰਨ ਕਸ਼ਿਅਪ ਦੀ ਮਦਦ ਲਈ ਐਚਐਸ ਪ੍ਰਣਯ ਉਥੇ ਰੁਕ ਗਿਆ ਸੀ। ਕਸ਼ਿਅਪ ਨੇ ਇਸ ਤੋਂ ਪਹਿਲਾਂ ਇਸ ਸਾਲ ਇੰਡੀਆ ਓਪਨ ਦੇ ਸੈਮੀ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਸੀ। ਇਸ ਸੈਸ਼ਨ ਵਿੱਚ ਕੈਨੇਡਾ ਓਪਨ ਵਿੱਚ ਪੁੱਜਣਾ ਉਸ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ।
Sports ਬੈਡਮਿੰਟਨ ਕੈਨੇਡਾ ਓਪਨ: ਕਸ਼ਿਅਪ ਉਪ ਜੇਤੂ