ਬੈਕ ਗੇਅਰ

(ਸਮਾਜ ਵੀਕਲੀ)

(1) ਕੋਈ ਸਮਾ ਸੀ, ਜਦੋ ਬਿਮਾਰ ਤੇ ਪਰਹਾਉਣੇ ਨੂੰ ਖੰਡ ਦੀ ਚਾਹ ਦਿੱਤੀ ਜਾਂਦੀ ਸੀ । ਗਰੀਬ ਜਨਤਾ ਖੰਡ ਦੀ ਚਾਹ ਨੂੰ ਤਰਸਦੀ ਰਹਿਦੀ ਸੀ ।
ਪ੍ਰੰਤੂ ==ਅੱਜ ਕੱਲ ਮਾਹਿਰਾ ਵਲੋ ਖੰਡ ਦੇ ਵਿਚ (16) ਕੈਮੀਕਲ ਦੱਸ ਕਿ ਗੁੜ ਦੀ ਚਾਹ ਪੀਣ ਦੀ ਸੁਲਾਹ ਦਿਤੀ ਜਾਦੀ ਹੈ ।

(2) ਕੋਈ ਸਮਾ ਸੀ ਜਦੋ ਕਣਕ ਦੀ ਰੋਟੀ ਪਰਹਾਉਣੇ ਤੇ ਬਿਮਾਰਾ ਨੂੰ ਦਿਤੀ ਜਾਦੀ ਸੀ । ਗਰੀਬ ਤੇ ਪੇਂਡੂ ਲੋਕ ਮੱਕੀ ਦੀ ਰੋਟੀ ਜਿਆਦਾਤਰ ਖਾਦੇ ਸਨ ।
ਪ੍ਰੰਤੂ ==ਅੱਜ ਕੱਲ ਮਾਹਿਰਾ ਵਲੋ ਮੱਕੀ ਤੇ ਬਾਜਰੇ ਦੀ ਰੋਟੀ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ । ਜੋ ਸਿਹਤ ਲਈ ਲਾਭਦਾਇਕ ਹੈ ।।

(3) ਅੱਜ ਤੋ ਕਾਫੀ ਸਮਾ ਪਹਿਲਾ ਡਾਕਟਰ ਘਰ ਦਾ ਘਿਓ ਵਰਤਣ ਤੋ ਮਨਾ ਕਰਦੇ ਸਨ । ਰੀਫੈਡ ਤੇਲ ਵਰਤਣ ਦੀ ਸਲਾਹ ਦਿੰਦੇ ਸਨ ।
ਪ੍ਰੰਤੂ ===ਅੱਜ ਕੱਲ ਰੀਫੈਡ ਤੇਲ ਜਹਿਰ ਦੇ ਬਰਾਬਰ ਦੱਸਿਆ ਜਾਂਦਾ ਹੈ ।ਗਾਂ ਦਾ ਦੇਸੀ ਘਿਓ ਤੇ ਸਰੋ ਦਾ ਤੇਲ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ ।

(4) ਕੋਈ ਸਮਾ ਸੀ ਜਦੋ ਦੇਸੀ ਇਲਾਜ ਕੀਤਾ ਜਾਦਾ ਸੀ । ਫੇਰ ਅੰਗਰੇਜੀ ਦਵਾਈਆ ਕਬਜ਼ਾ ਕਰ ਲਿਆ ।
ਪ੍ਰੰਤੂ ==ਅੱਜ ਕੱਲ ਫਿਰ ਅੰਗਰੇਜੀ ਦੁਵਾਈਆ ਦੇ ਸਾਈਡਫੈਕਟ ਨੂੰ ਵੇਖਦਿਆ, ਮੁੜ ਦੇਸੀ ਦਵਾਈਆ ਤੇ ਹੋਮਿਓਪੈਥਿਕ ਦੁਵਾਈ ਖਾਣ ਦੀ ਸਲਾਹ ਦਿੱਤੀ ਗਈ ਹੈ ।

(5) ਕੋਈ ਸਮਾ ਸੀ ਜਦੋ ਲੋਕ ਪੈਦਲ ਜਾ ਸਾਈਕਲ ਤੇ ਚਲਦੇ ਸਨ । ਫੇਰ ਗੱਡੀਆ ਤੇ ਮੋਟਰਸਾਈਕਲ ਨੇ ਸਾਈਕਲ ਖੂੰਜੇ ਲਾ ਦਿਤੇ ।
ਪ੍ਰੰਤੂ ==ਅੱਜ ਕੱਲ ਫਿਰ ਡਾਕਟਰ ਦੇ ਵਲੋ ਪੈਦਲ ਜਾ ਸਾਈਕਲ ਚਲਾਉਣ ਦੀ ਸੁਲਾਹ ਦਿੱਤੀ ਜਾਂਦੀ ਹੈ । ਜੋ ਸਿਹਤ ਦੇ ਲਈ ਫਾਇਦੇਮੰਦ ਹੈ ।

(6) ਕੋਈ ਸਮਾ ਸੀ ਜਦੋ ਲੋਕ ਘੜੇ ਦਾ ਪਾਣੀ ਪੀਂਦੇ ਸਨ ਤੇ ਫਰਿੱਜ ਦੇ ਪਾਣੀ ਨੂੰ ਤਰਸਦੇ ਸਨ ।
ਪ੍ਰੰਤੂ ==ਅੱਜ ਕੱਲ ਫਿਰ ਘੜੇ ਦਾ ਪਾਣੀ ਪੀਣਾ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ ।

(7)ਕੋਈ ਸਮਾ ਸੀ ਜਦੋ ਲੋਕ ਨਲਕੇ ਦਾ ਤਾਜਾ ਪਾਣੀ ਪੀਂਦੇ ਸਨ । ਫਿਲਟਰ ਦੇ ਪਾਣੀ ਨੂੰ ਤਰਸਦੇ ਸਨ ।
ਪ੍ਰੰਤੂ ==ਅੱਜ ਕੱਲ ਫਿਲਟਰ ਦਾ ਪਾਣੀ ਹਾਨੀਕਾਰਕ ਦੱਸਿਆ ਜਾਂਦਾ ਹੈ (8)ਕੋਈ ਸਮਾ ਸੀ ਜਦੋ ਲੋਕ ਏ,ਸੀ, ਰੂਮ ਵਿਚ ਬੈਠ ਕੇ ਅਨੰਦ ਮਹਿਸੂਸ ਕਰਦੇ ਸਨ ।ਅਤੇ ਏ, ਸੀ, ਕਮਰੇ ਨੂੰ ਤਰਸਦੇ ਸਨ ।
ਪ੍ਰੰਤੂ ===ਹੁਣ ਫਿਰ ਏ,ਸੀ, ਕਮਰੇ ਸਰੀਰ ਦੇ ਲਈ ਹਾਨੀਕਾਰਕ ਦੱਸੇ ਜਾ ਰਹੇ ਹਨ ।ਕਿਉਂਕਿ ਏ, ਸੀ, ਕਮਰੇ ਵਿੱਚ ਆਕਸੀਜਨ ਦੀ ਘਾਟ ਆ ਜਾਂਦੀਹੈ ।

(8)ਕੋਈ ਸਮਾ ਸੀ ਜਦੋ ਮਾਹਿਰ ਕਿਸਾਨਾ ਨੂੰ ਵਿਗਿਆਨਕ ਢੰਗ ਨਾਲ ਖੇਤੀ ਕਰਨ ਲਈ ਪ੍ਰੇਰਿਤ ਕਰਦੇ ਸਨ
ਪ੍ਰੰਤੂ ==ਅੱਜ ਕੱਲ ਫਿਰ ਮਾਹਿਰਾ ਦੇ ਵਲੋ ਕੁਦਰਤੀ ਖੇਤੀ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ।

(9)ਕੋਈ ਸਮਾ ਸੀ ਜਦੋ ਡਾਕਟਰਾ ਦੇ ਵਲੋ ਮੀਟ ਆਡਾ ਖਾਣ ਦੀ ਸਲਾਹ ਦਿਤੀ ਜਾਂਦੀ ਸੀ ।ਕਿਉਕਿ ਮੀਟ ਆਡੇ ਦੇ ਵਿਚ ਪੌਸ਼ਟਿਕ ਖੁਰਾਕ ਹੁੰਦੀ ਹੈ ।
ਪ੍ਰੰਤੂ ===ਅੱਜ ਕੱਲ ਡਾਕਟਰ ਦੇ ਵਲੋ ਮੀਟ ਤੇ ਆਡੇ ਅਟੈਕ ਦੀ ਬਿਮਾਰੀ ਦਾ ਮੁਖ ਕਾਰਨ ਦੱਸਿਆ ਗਿਆ ਹੈ ।

(10)ਕੋਈ ਸਮਾ ਸੀ ਜਦੋ ਲੋਕਾ ਨੇ ਜਾਨਾ ਕੁਰਬਾਨ ਕਰ ਕਿ ਬਦੇਸੀਆ (ਗੋਰਿਆ ਨੂੰ)ਦੇਸ਼ ਦੇ ਵਿਚੋ ਬਾਹਰ ਕੱਢਿਆ ।
ਪ੍ਰੰਤੂ ==ਅੱਜ ਕੱਲ ਦੇਸ਼ ਦੀਆ ਸਰਕਾਰਾ ਲੇਲੜੀਆ (ਰਾਤ ਦਿਨ ) ਕੱਢ ਕੇ, ਬਦੇਸੀਆ ਨੂੰ ਕਾਰਖਾਨੇ ਲਾਉਣ ਲਈ ਸੱਦ ਰਹੀਆ ਹਨ ।

(11) ਕੋਈ ਸਮਾ ਸੀ ਜਦੋ ਮਾਹਿਰ ਦੇ ਵਲੋ ਆਇਉਡੀਨ ਲੂਣ ਵਰਤਣ ਦੀ ਸਲਾਹ ਦਿਤੀ ਜਾਦੀ ਸੀ ।
ਪ੍ਰੰਤੂ ===ਅੱਜ ਕੱਲ ਫਿਰ ੲਿਹ ਲੂਣ ਸਿਹਤ ਦੇ ਲਈ ਹਾਨੀਕਾਰਕ ਦੱਸਿਆ ਜਾਂਦਾ ਹੈ ।

(12) ਕੋਈ ਸਮਾ ਸੀ ਜਦੋ ਲੋਕ ਦਾਤਣ ਕਰਦੇ ਸਨ । ਬਾਅਦ ਵਿਚ ਬੁਰਛ ਅਤੇ ਕੋਲਗੇਟ ਨੇ ਦਾਤਣ ਦਾ ਰਿਵਾਜ ਬੰਦ ਕਰ ਦਿਤਾ ।
ਪ੍ਰੰਤੂ ==ਹੁਣ ਫਿਰ ਦਾਤਣ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ ।ਅਤੇ ਦਾਤਣਾ ਸ਼ਹਿਰ ਦੇ ਵਿਚ ਮੁਲ ਵਿਕਦੀਆਂ ਹਨ

ਵੈਦ ਅਮਨਦੀਪ ਸਿੰਘ ਬਾਪਲਾ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਡੀ ਐਸ ਪੀ ਹਰਮੇਲ ਸਿੰਘ ਚੰਦੀ ਮੈਮੋਰੀਅਲ ਟਰੱਸਟ ਵੱਲੋਂ ਨਰਿੰਦਰਪਾਲ ਸਿੰਘ ਚੰਦੀ ਨੇ ਵੀਲ ਚੇਅਰ ਦਾਨ ਕੀਤੀ