ਰੁੱਖ

ਧਰਮਿੰਦਰ ਸਿੰਘ ਮੁੱਲਾਂਪੁਰੀ

(ਸਮਾਜ ਵੀਕਲੀ)

ਭਾਗਾਂ ਭਰੀ ਇਸ ਧਰਤੀ ਉੱਤੇ
ਰੁੱਖਾਂ ਨਾਲ ਜ਼ਿੰਦਗੀ ਹੰਢਾਵਾਂ
ਰੁੱਖ ਹੀ ਹਰਿਆਲੀ ਦੇਵਣ
ਰੁੱਖ ਹੀ ਦੇਣ ਠੰਡੀਆਂ ਹਵਾਵਾਂ

ਬੈਠੇ ਅਸੀਂ ਰੁੱਖਾਂ ਦੇ ਹੇਠਾਂ
ਮਾਣੀਏ ਗੂੜ੍ਹੀਆਂ ਛਾਵਾਂ
ਜੇ ਨਾ ਹੁੰਦੇ ਰੁੱਖ ਧਰਤੀ ਉੱਤੇ
ਕਿੱਥੋਂ ਹੁੰਦੀਆਂ ਛਾਵਾਂ

ਦਿਲ ਕਰੇ ਮੇਰਾ ਧਰਤੀ ਉੱਤੇ
ਰੁੱਖ ਹੀ ਦੇਖੀ ਜਾਵਾਂ
ਸਾਰੀ ਜਿੰਦਗੀ ਇਸ ਧਰਤੀ ਤੇ
ਮੈਂ ਰੁੱਖ ਹੀ ਲਾਈ ਜਾਵਾਂ

ਜੇ ਚਾਹੁੰਦੇ ਹੋ ਸੁੱਖ ਧਰਤੀ ਉੱਤੇ
ਲਾ ਕੇ ਰੁੱਖ ਤੁਸੀਂ ਧਰਤੀ ਉੱਤੇ
ਜਿਓਂ ਲਓ ਜੀਵਨ ਨਾਲ ਛਾਵਾਂ
ਮਾਵਾਂ ਵਾਂਗ ਲੱਗਣ ਇਹ ਛਾਵਾਂ

ਪੱਤਿਆਂ ਦੀ ਛਣ ਛਣ ਹੈ ਸੰਗੀਤ
ਦਿਲ ਕਰੇ ਸੁਣਦਾ ਹੀ ਜਾਵਾਂ
ਰੁੱਖ ਹੀ ਮਿੱਠੇ ਫ਼ਲ ਦਿੰਦੇ ਨੇ
ਜੀ ਭਰ ਰੱਜ ਖਾਈ ਜਾਵਾਂ

ਰੁੱਖ ਹੀ ਸਾਹਾਂ ਨੂੰ ਸਾਹ ਦਿੰਦੇ ਨੇ
ਕਿੱਦਾਂ ਕਰਜ਼ ਰੁੱਖਾਂ ਦਾ ਲਾਹਵਾਂ
ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਨੇ ਕਰਦੇ
ਮੈਂ ਕੀ ਕੀ ਸਿਫ਼ਤ ਰੁੱਖਾਂ ਦੀ ਸੁਣਾਵਾਂ
ਧਰਮਿੰਦਰ ਕੀ ਕੀ ਸਿਫਤ ਸੁਣਾਵਾਂ।

ਧਰਮਿੰਦਰ ਸਿੰਘ ਮੁੱਲਾਂਪੁਰੀ

9872000461

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ਛੋਕਰਾਂ ਵਿਖੇ ‘ਸਮਰ ਕੈਂਪ’ ਆਯੋਜਿਤ
Next articleਵੱਖ ਵੱਖ ਆਗੂਆਂ ਨੇ ਮਾਤਾ ਮਹਿੰਦਰ ਕੌਰ ਨੂੰ ਦਿੱਤੀ ਸ਼ਰਧਾਂਜਲੀ