ਨਵੀਂ ਦਿੱਲੀ (ਸਮਾਜਵੀਕਲੀ) : ਸੰਦੇਸਰਾ ਬ੍ਰਦਰਜ਼ ਬੈਂਕ ਧੋਖਾਧੜੀ ਅਤੇ ਹਵਾਲਾ ਰਾਸ਼ੀ ਮਾਮਲੇ ’ਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਅੱਜ ਸੀਨੀਅਰ ਕਾਂਗਰਸੀ ਨੇਤਾ ਅਹਿਮਦ ਪਟੇਲ ਤੋਂ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਚੌਥੀ ਵਾਰ ਪੁੱਛਗਿੱਛ ਕੀਤੀ ਗਈ।
ਸ੍ਰੀ ਪਟੇਲ ਨੇ ਮੀਡੀਆ ਨੂੰ ਦੱਸਿਆ ਈਡੀ ਦੇ ਜਾਂਚ ਕਰਤਾਵਾਂ ਨੇ ਉਨ੍ਹਾਂ ਤੋਂ ਤਿੰਨ ਸੈਸ਼ਨਾਂ ਵਿੱਚ 128 ਸਵਾਲ ਪੁੱਛੇ। ਪਟੇਲ ਨੇ ਕਿਹਾ, ‘ਇਹ ਸਿਆਸੀ ਬਦਲਾਖੋਰੀ ਹੈ ਜੋ ਮੈਨੂੰ ਤੇ ਮੇਰੇ ਪਰਿਵਾਰ ਨੂੰ ਪ੍ਰੇਸ਼ਾਨ ਕਰਨ ਲਈ ਕੀਤੀ ਜਾ ਰਹੀ ਹੈ ਅਤੇ ਮੈਂ ਨਹੀਂ ਜਾਣਦਾ ਕਿ ਉਹ (ਜਾਂਚ ਅਧਿਕਾਰੀ) ਕਿਸ ਦੇ ਦਬਾਅ ਹੇਠ ਕੰਮ ਕਰ ਰਹੇ ਹਨ।’