ਅਦਾਲਤ ਵੱਲੋਂ ਪਿੰਜਰਾ ਤੋੜ ਖ਼ਿਲਾਫ਼ ਪੁਲੀਸ ਵੱਲੋਂ ਲਾਏ ਦੋਸ਼ ਖਾਰਜ

ਨਵੀਂ ਦਿੱਲੀ (ਸਮਾਜਵੀਕਲੀ) : ਦਿੱਲੀ ਹਾਈ ਕੋਰਟ ਨੇ ਪਿੰਜਰਾ ਤੋੜ ਸਮੂਹ ਦੀ ਇੱਕ ਮਹਿਲਾ ਮੈਂਬਰ ਦੀ ਅਪੀਲ ਦੇ ਜਵਾਬ ’ਚ ਦਾਇਰ ਕੀਤੇ ਗਏ ਪੁਲੀਸ ਦੇ ਹਲਫ਼ਨਾਮੇ ’ਚ ਲਾਏ ਗਏ ਦੋਸ਼ਾਂ ਨੂੰ ਅੱਜ ‘ਗ਼ੈਰ-ਵਾਜਿਬ’ ਕਰਾਰ ਦਿੱਤਾ ਹੈ।

ਪਿੰਜਰਾ ਤੋੜ ਮੈਂਬਰ ਨੂੰ ਸੀਏਏ ਖ਼ਿਲਾਫ਼ ਮੁਜ਼ਾਹਰਿਆਂ ਦੌਰਾਨ ਇੱਥੇ ਫਿਰਕੂ ਹਿੰਸਾ ਦੇ ਸਿਲਸਿਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਪੀਲ ’ਚ ਦੋਸ਼ ਲਗਾਇਆ ਗਿਆ ਹੈ ਕਿ ਏਜੰਸੀ ਨੇ ਉਨ੍ਹਾਂ ਖ਼ਿਲਾਫ਼ ਕੁਝ ਕਥਿਤ ਸਬੂਤ ਮੀਡੀਆ ’ਚ ਜਨਤਕ ਕੀਤੇ ਹਨ।

Previous articleਬੈਂਕ ਧੋਖਾਧੜੀ ਮਾਮਲਾ: ਈਡੀ ਵੱਲੋਂ ਅਹਿਮਦ ਪਟੇਲ ਤੋਂ ਚੌਥੀ ਵਾਰ ਪੁੱਛਗਿੱਛ
Next articleਭਾਰਤ ਤੇ ਯੂਏਈ ਦੀ ਉਡਾਣਾਂ ਦੋਵੇਂ ਪਾਸਿਓਂ ਲਿਜਾਣਗੀਆਂ ਮੁਸਾਫ਼ਰ