(ਸਮਾਜ ਵੀਕਲੀ)
ਕੁੱਝ ਕੁ ਲੜਦੇ ਆਪਣਿਆਂ ਦੇ ਨਾਲ
ਲੜਦੇ ਨੇ ਬਹੁਤੇ ਲੜਾਈ ਮੁੱਲ ਭਾਲ
ਮੱਛੀ ਫ਼ੜ ਲੈਣ ਸੁੱਟ ਪਾਣੀ ਚ ਜਾਲ
ਬੇਰਿਹਮੇ ਬੰਦੇ ਨਾ ਪੁੱਛਦੇ ਨੇ ਹਾਲ।
ਦੇਸ਼ ਵਿੱਚ ਉਦੋਂ ਹੋ ਜਾਣ ਭਾਈ ਦੰਗੇ
ਮਿਲਦੇ ਨਾ ਜਦ ਹੱਕ ਮੇਹਨਤ ਦੇ ਮੰਗੇ
ਸਰਕਾਰਾਂ ਖੇਡ ਦੇਣ ਨਵੀਂ ਕੋਈ ਚਾਲ
ਬੇਰਿਹਮੇ ਬੰਦੇ ਨਾ ਪੁੱਛਦੇ ਨੇ ਹਾਲ।
ਹਰ ਕਿਤੇ ਹੋ ਰਿਹਾ ਡਰਾਮਾ ਮਿੱਤਰੋਂ
ਕੋਈ ਆਣ ਸੂਰਾ ਮੈਦਾਨੇ ਨਿੱਤਰੋ
ਹਰ ਇੱਕ ਪੌਦੇ ਦੀ ਟੁੱਟ ਰਹੀ ਡਾਲ
ਬੇਰਿਹਮੇ ਬੰਦੇ ਨਾ ਪੁੱਛਦੇ ਨੇ ਹਾਲ।
ਹਰ ਇੱਕ ਮਨੁੱਖ ਨੂੰ ਗ਼ਰੂਰ ਹੋ ਗਿਆ
ਦੌਲਤ ਦੇ ਨਸ਼ੇ ਵਿਚ ਮਗ਼ਰੂਰ ਹੋ ਗਿਆ
ਸੁਖਚੈਨ, ਦੇਸ਼ ਵਿੱਚ ਪੈਦਾ ਜਾਵੇ ਕਾਲ
ਬੇਰਿਹਮੇ ਬੰਦੇ ਨਾ ਪੁੱਛਦੇ ਨੇ ਹਾਲ।
ਸੁਖਚੈਨ ਸਿੰਘ, ਠੱਠੀ ਭਾਈ,
+91 84379 32924