ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪ੍ਰਸਿੱਧ ਪੰਜਾਬੀ ਅਤੇ ਸੂਫ਼ੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਸ਼ਾਨਦਾਰ ਰਵਾਇਤੀ ਅੰਦਾਜ ਵਿਚ ਮਿਸ਼ਨਰੀ ਟਰੈਕ ‘ਸੰਵਿਧਾਨ ਬਚਾਉਣਾ ਏ’ ਰਾਹੀਂ ਸਮੁੱਚੇ ਸਰਵ ਸਮਾਜ ਵਿਚ ਆਪਣਾ ਮਿਸ਼ਨਰੀ ਹੋਕਾ ਲਾਇਆ ਹੈ। ਐਸ ਕੇ ਪ੍ਰੋਡਕਸ਼ਨ ਦੀ ਨਿਰਦੇਸ਼ਨਾਂ ਹੇਠ ਜੱਸੀ ਬੰਗਾ ਯੂ ਐਸ ਏ ਅਤੇ ਸੱਤੀ ਖੋਖੇਵਾਲੀਆ ਨੇ ਇਸ ਟਰੈਕ ਨੂੰ ਲਾਂਚ ਕੀਤਾ ਹੈ।
ਇਸ ਦੇ ਮਿਸ਼ਨਰੀ ਬੋਲਾਂ ਨੂੰ ਸ਼ਾਮ ਸਰਗੂੰਦੀ ਅਤੇ ਜੱਸੀ ਬੰਗਾ ਨੇ ਕਲਮਬੱਧ ਕੀਤਾ ਹੈ। ਇਸ ਦਾ ਸੰਗੀਤ ਜੱਸੀ ਬ੍ਰਦਰਜ਼ ਦਾ ਹੈ ਅਤੇ ਦੀਪ ਗੂਰੀ ਫਿਲਮਜ਼ ਨੇ ਇਸ ਨੂੰ ਲੋਕਾਂ ਤੱਕ ਪੰਹੁਚਾਉਣ ਦੀ ਅਹਿਮ ਭੂਮਿਕਾ ਨਿਭਾਈ ਹੈ। ਮਿਸ਼ਨਰੀ ਸਫਾਂ ਵਿਚ ਬੂਟਾ ਮੁਹੰਮਦ ਦਾ ਇਹ ਟਰੈਕ ਸਾਰਥਿਕ ਭੂਮਿਕਾ ਨਿਭਾਉਂਦਾ ਮਕਬੂਲੀਅਤ ਖੱਟ ਰਿਹਾ ਹੈ।