ਜਲੰਧਰ (ਸਮਾਜ ਵੀਕਲੀ)- ਡਾ. ਬੀ.ਆਰ .ਅੰਬੇਡਕਰ ਮੈਮੋਰੀਅਲ ਟਰੱਸਟ (ਰਜਿ:) ਵਲੋਂ 15 ਅਕਤੂਬਰ 2023 ਨੂੰ ਬੁੱਧ ਵਿਹਾਰ ਸਿਧਾਰਥ ਨਗਰ ਜਲੰਧਰ ਵਿਖੇ 68ਵਾਂ ਧੱਮ ਚੱਕਰ ਪਰਿਵਰਤਨ ਦਿਵਸ ਬੜੀ ਸ਼ਰਧਾਪੂਰਵਕ ਮਨਾਇਆ ਗਿਆ. ਇਸ ਦਿਨ ਬਾਬਾ ਸਾਹਿਬ ਡਾ. ਅੰਬੇਡਕਰ ਨੇ 14 ਅਕਤੂਬਰ 1956 ਨੂੰ ਬੁੱਧ ਧਰਮ ਦੀ ਦੀਕਸ਼ਾ ਲਈ ਅਤੇ 15 ਅਕਤੂਬਰ ਨੂੰ ਉਨਾਂ ਨੇ ਖੁੱਦ ਲਗਭਗ 5 ਲੱਖ ਲੋਕਾਂ ਨੂੰ ਬੁੱਧ ਧਰਮ ਦੀ ਦੀਕਸ਼ਾ ਦਿੱਤੀ ਸੀ.
ਧੱਮ ਦਿਵਸ ਦਾ ਅਰੰਭ ਭੰਤੇ ਰੇਵਤ ਜੀ ਨੇ ਪੰਚਸ਼ੀਲ ਦਾ ਝੰਡਾ ਲਹਿਰਾਉਣ, ਤੀ੍ਸ਼ਨ ਅਤੇ ਪੰਚਸ਼ੀਲ ਦੇ ਪਰਵਚਨਾਂ ਨਾਲ ਕੀਤਾ. ਇਸ ਮੌਕੇ ਟਰੱਸਟੀ ਸਰਵਸੀ੍ ਰਾਮ ਲਾਲ ਦਾਸ , ਹਰਮੇਸ਼ ਜੱਸਲ , ਰਾਮਨਾਥ ਸੁੰਡਾ, ਹੁਸਨ ਲਾਲ ਬੌਧ, ਚੰਚਲ ਬੌਧ, ਨਰਿੰਦਰ ਬੌਧ, ਮੁੰਨਾ ਲਾਲ ਬੌਧ ਹਾਜ਼ਰ ਸਨ. ਰੇਲ ਕੋਚ ਫ਼ੈਕਟਰੀ ਕਪੂਰਥਲਾ ਤੋਂ ਬਹੁਤ ਸਾਰੇ ਸਾਥੀ ਹਾਜ਼ਰ ਸਨ ਜਿਨਾਂ ਵਿਚੋ ਸਰਵਸੀ੍ ਅਤਰਵੀਰ ਸਿੰਘ, ਆਰ ਕੇ ਪਾਲ , ਓਮਾ ਸ਼ੰਕਰ,ਟੀ ਪੀ ਸਿੰਘ ਅਤੇ ਸੁਰੇਸ਼ ਚੰਦਰ ਬੌਧ ਨੇ ਅਾਪੋ ਆਪਣੇ ਵਿਚਾਰ ਪੇਸ਼ ਕੀਤੇ. ਬੁੱਧ ਵਿਹਾਰ ਦੇ ਟਰੱਸਟੀਆਂ ਵਿਚੋਂ ਸਰਵਸੀ੍ ਰਾਮ ਲਾਲ ਦਾਸ, ਰਾਮ ਨਾਥ ਸੁੰਡਾ, ਹੁਸਨ ਲਾਲ ਬੌਧ ਨੇ ਵੀ ਆਪਣੇ ਵਿਚਾਰ ਰੱਖੇ.ਇਨਾਂ ਤੋਂ ਇਲਾਵਾ ਅੰਬੇਡਕਰ ਭਵਨ ਜਲੰਧਰ ਦੇ ਟਰੱਸਟੀ ਸੀ੍ ਬਲਦੇਵ ਭਾਰਦਵਾਜ਼, ਪੰਜਾਬ ਬੁੱਧਿਸਟ ਸੁਸਾਇਟੀ ਦੇ ਪਰਧਾਨ ਸੀ੍ ਹਰਭਜਨ ਸਾਂਪਲਾ, ਸਰਵ ਧਰਮ ਸਮਾਜ ਦੇ ਸੀ੍ ਚਰਨਜੀਤ ਸਿੰਘ ਮੱਟੂ , ਅਸ਼ਵਨੀ ਕੁਮਾਰ ਬਲਾਚੌਰ, ਐਡਵੋਕੇਟ ਦੀਪਕ ਅਬਾਦੀ ਜਲੋਵਾਲ, ਸੁਰਿੰਦਰ ਬੌਧ ਅਤੇ ਮਾਸਟਰ ਪਰੱਗਿਯਾ ਦੀਪ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ. ਮਿਸ਼ਨਰੀ ਕਵੀ ਬਲਵਿੰਦਰ ਪੁਆਰ ਅਤੇ ਰਾਮ ਗੋਪਾਲ ਨੇ ਕਵਿਤਾ ਦੇ ਰੂਪ ਵਿਚ ਬੁੱਧ ਧੱਮ ਉਪਰ ਚਾਨਣਾ ਪਾਇਆ. ਸੀ੍ ਰਾਮ ਲਾਲ ਦਾਸ ਨੇ ਆਏ ਹੋਏ ਉਪਾਸਕਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਸੀ੍ ਹਰਮੇਸ਼ ਜੱਸਲ ਨੇ ਬਾਖੂਬੀ ਮੰਚ ਦਾ ਸੰਚਾਲਨ ਕੀਤਾ. ਅੰਤ ਵਿਚ ਨਰਿੰਦਰ ਬੌਧ, ਚੰਚਲ ਬੌਧ, ਮੁੰਨਾਂ ਲਾਲ ਬੌਧ ਅਤੇ ਸਾਥੀਆਂ ਨੇ ਅਤੁੱਟ ਲੰਗਰ ਵਰਤਾਇਆ.
ਇਸ ਮੌਕੇ ਵੱਡੀ ਗਿਣਤੀ ਵਿਚ ਬੋਧੀ ਉਪਾਸਕ ਅਤੇ ਉਪਾਸਕਾਵਾਂ ਹਾਜ਼ਰ ਸਨ ਜਿਨਾਂ ਵਿਚ ਸਰਵਸੀ੍ ਰਾਮ ਸਿੰਘ ਤੇਜ਼ੀ, ਗੁਰਦਿਆਲ ਜੱਸਲ , ਹਰਭਜਨ ਨਿਮਤਾ, ਨਿਰਮਲ ਬਿੰਜ਼ੀ, ਵਾਸਦੇਵ, ਜੀਤ ਸਿੰਘ ਅਤੇ ਮਨਜੀਤ ਸਿੰਘ ਐਕਸੀਅਨ ਰੇਲ ਕੋਚ ਫ਼ੈਰਟਰੀ ਕਪੂਰਥਲਾ ਤੋਂ ਹਾਜ਼ਰ ਸਨ. ਬੀਬੀ ਗੁਰਮੀਤ ਕੌਰ ਸੁਪਤਨੀ ਬਿਹਾਰੀ ਲਾਲ ਖਾਰ ਅਬਾਦ ਪੁਰਾ ਸਹਿਤ ਅਨੇਕਾਂ ਅੌਰਤਾਂ ਨੇ ਸਮਾਗਮ ਵਿਚ ਹਿੱਸਾ ਲਿਆ. ਧੱਮ ਚੱਕਰ ਪਰੀਵਰਤਨ ਦਿਵਸ ਦੀ ਸਮਾਪਤੀ ਭੰਤੇ ਰੇਵਤ ਜੀ ਨੇ ਸੱਭ ਦੀ ਮੰਗਲ ਕਾਮਨਾ ਨਾਲ ਕੀਤੀ….ਰਿਪੋਰਟ ਹਰਮੇਸ਼ ਜੱਸਲ, ਪਰਚਾਰ ਸਕੱਤਰ ਬੁੱਧ ਵਿਹਾਰ ਸਿਧਾਰਥ ਨਗਰ, ਜਲੰਧਰ|