ਜਲੰਧਰ (ਸਮਾਜ ਵੀਕਲੀ) – ਭਿਖਸ਼ੂ ਪ੍ਰਗਿਆ ਬੋਧੀ, ਇੰਚਾਰਜ ਤਕਸ਼ਿਲਾ ਮਹਾ ਬੁੱਧਵਿਹਾਰ ਅਤੇ ਐਡਵੋਕੇਟ ਹਰਭਜਨ ਸਾਂਪਲਾ, ਪ੍ਰਧਾਨ ਪੰਜਾਬ ਬੁਧਿਸਟ ਸੋਸਾਇਟੀ (ਰਜਿ) ਪੰਜਾਬ, ਤਕਸ਼ਿਲਾ ਮਹਾ ਬੁੱਧ ਵਿਹਾਰ, ਕਾਦੀਆਂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਕੋਰੋਨਾ ਕਾਰਣ ਹੋਏ ਲਾਕਡਾਊਨ ਕਰਕੇ ਇਸ ਬਾਰ “ਬੁੱਧ ਪੂਰਣਿਮਾ” ਮਹਾ ਉਤਸਵ ਦਾ ਪ੍ਰੋਗਰਾਮ ਤਕਸ਼ਿਲਾ ਮਹਾ ਬੁੱਧ ਵਿਹਾਰ, ਕਾਦੀਆਂ ਵਿਖੇ ਨਹੀਂ ਕੀਤਾ ਜਾ ਰਿਹਾ।
ਸਾਰੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ “ਬੁੱਧ ਪੂਰਣਿਮਾ” ਮਹਾ ਉਤਸਵ ਦਾ ਪ੍ਰੋਗਰਾਮ ਆਪੋ ਆਪਣੇ ਘਰਾਂ ਵਿੱਚ ਹੀ ਕੀਤਾ ਜਾਵੇ। ੳਪਾਸ਼ਕਾਂ ਨੂੰ ਅਪੀਲ ਹੈ ਕਿ “ਬੁੱਧ ਪੂਰਣਿਮਾ” ਮਹਾ ਉਤਸਵ ਧੁਮ-ਧਾਮ ਨਾਲ ਮਨਾਇਆ ਜਾਵੇ ਅਤੇ 7 ਮਈ ਨੂੰ ਰਾਤ ਵੇਲੇ ਘਰਾਂ ਉਪਰ ਰੌਸ਼ਨੀ ਕੀਤੀ ਜਾਵੇ ਅਤੇ ਲਾਕਡਾਊਨ ਦੀਆਂ ਹਦਾਇਤਾਂ ਦਾ ਪਾਲਣ ਕੀਤਾ ਜਾਵੇ। ਭਿਖਸ਼ੂ ਪ੍ਰਗਿਆ ਬੋਧੀ ਅਤੇ ਐਡਵੋਕੇਟ ਹਰਭਜਨ ਸਾਂਪਲਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ “ਬੁੱਧ ਪੂਰਣਿਮਾ” ਮਹਾ ਉਤਸਵ ਦੀ ਸਰਕਾਰੀ ਛੁੱਟੀ ਘੋਸ਼ਿਤ ਕੀਤੀ ਜਾਵੇ ਤਾਂ ਜੋ ਸਾਰੇ ਧਰਮਾਂ ਦੇ ਬਰਾਬਰ ਬੁੱਧ ਧੰਮ ਨੂੰ ਬਰਾਬਰ ਦਾ ਮਾਣ ਸਤਿਕਾਰ ਦਿਤਾ ਜਾ ਸਕੇ।
ਜਾਰੀ ਕਰਤਾ- ਹਰਭਜਨ ਸਾਂਪਲਾ, ਪ੍ਰਧਾਨ
+91 9872 666 784
Bhikhu Pragya Bodhi, incharge Takshila Maha Budh Vihar Ludhiana and advocate Harbhajan Sampla President, Punjab Buddhist Society (regd) Punjab are appealing to upasakas to celebrate Budhpurnima at their houses ……..