ਨਵੀਂ ਦਿੱਲੀ (ਸਮਾਜਵੀਕਲੀ) : ਯੂਪੀ ਦੇ ਬੁਲੰਦ ਸ਼ਹਿਰ ਆਧਾਰਿਤ ਸੰਤੋਸ਼ ਓਵਰਸੀਜ਼ ਲਿਮਟਿਡ ਅਤੇ ਇਸ ਦੇ ਡਾਇਰੈਕਟਰ ਸੁਨੀਲ ਮਿੱਤਲ ਨੇ ਆਈਡੀਬੀਆਈ ਬੈਂਕ ਸਮੇਤ ਸੱਤ ਬੈਂਕਾਂ ਨੂੰ 424.07 ਕਰੋੜ ਰੁਪਏ ਦਾ ਚੂਨਾ ਲਗਾਇਆ ਹੈ। ਸੀਬੀਆਈ ਨੇ ਅੱਜ ਉਸ ਦੇ ਬੁਲੰਦਸ਼ਹਿਰ ਅਤੇ ਦਿੱਲੀ ’ਚ ਟਿਕਾਣਿਆਂ ’ਤੇ ਛਾਪੇ ਮਾਰੇ। ਇਸ ਦੌਰਾਨ ਅਧਿਕਾਰੀਆਂ ਨੇ ਕਈ ਦਸਤਾਵੇਜ਼ ਅਤੇ ਹੋਰ ਸਮੱਗਰੀ ਜ਼ਬਤ ਕੀਤੀ ਹੈ। ਸੀਬੀਆਈ ਨੇ ਦੋਸ਼ ਲਾਇਆ ਹੈ ਕਿ ਕੰਪਨੀ ਨੇ ਬਿਨਾਂ ਟਿਨ ਰਜਿਸਟਰੇਸ਼ਨ ਦੇ ਹੋਰ ਕੰਪਨੀਆਂ ਨਾਲ ਵੱਡਾ ਲੈਣ-ਦੇਣ ਕੀਤਾ।
HOME ਬੁਲੰਦਸ਼ਹਿਰ ਦੀ ਕੰਪਨੀ ਵੱਲੋਂ ਬੈਂਕਾਂ ਨੂੰ 424 ਕਰੋੜ ਰੁਪਏ ਦਾ ਚੂਨਾ