ਬੀ ਕੇ ਯੂ ਰਾਜੇਵਾਲ ਹੁਸ਼ਿਆਰਪੁਰ ਨੇ ਬਲਾਕ -1 ਦਾ ਪ੍ਰਧਾਨ ਕੀਤਾ ਨਿਯੁਕਤ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਭਾਰਤੀ ਕਿਸਾਨ ਯੂੁਨੀਅਨ ਰਾਜੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਧੂਤ ਦੀ ਪ੍ਰਧਾਨਗੀ ਹੇਠ ਪਿੰਡ ਚੱਕੋਵਾਲ ਬ੍ਰਾਹਮਣਾਂ ਵਿਖੇ ਹੋਈ। ਜਿਸ ਵਿਚ ਹੁਸ਼ਿਆਰਪੁਰ ਬਲਾਕ -1 ਦੀ ਨਵੇਂ ਸਿਰੇ ਤੋਂ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਵਿਚ ਮਨਦੀਪ ਕੁਮਾਰ ਚੱਕੋਵਾਲ ਬ੍ਰਾਹਮਣਾਂ ਨੂੰ ਹੁਸ਼ਿਆਰਪੁਰ ਬਲਾਕ-1 ਦਾ ਪ੍ਰਧਾਨ, ਤਜਿੰਦਰ ਸਿੰਘ ਬੈਂਚਾਂ ਖੁਰਦ ਨੂੰ ਮੀਤ ਪ੍ਰਧਾਨ ਨਵਦੀਪ ਸਿੰਘ ਧਾਮੀ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਮਨਦੀਪ ਕੁਮਾਰ ਪ੍ਰਧਾਨ ਨੂੰ ਹੋਰ ਅਹੁਦੇਦਾਰਾਂ ਦੀ ਚੋਣ ਕਰਨ ਦੇ ਅਧਿਕਾਰ ਦਿੱਤੇ ਗਏ। ]

ਜਥੇਬੰਦੀ ਦੇ ਬੁਲਾਰਿਆਂ ਨੇ ਕਿਹਾ ਕਿ ਇਸ ਤੋਂ ਪਹਿਲੇ ਪ੍ਰਧਾਨ ਨੂੰ ਜ਼ਿਲ੍ਹਾ ਜਥੇਬੰਦੀ ਨਾਲ ਨਿਯੁਕਤੀ ਤੋਂ ਬਾਅਦ ਤਾਲ ਮੇਲ ਨਾ ਰੱਖਣ ਕਾਰਨ ਇਹ ਚੋਣ ਕਰਕੇ ਨਵੀਆਂ ਨਿਯੁਕਤੀਆਂ ਕਰਨ ਦੀ ਲੋੜ ਪਈ ਹੈ ਤਾਂ ਕਿ ਜਥੇਬੰਦੀ ਨੂੰ ਹੋਰ ਵੀ ਮਜ਼ਬੂੁਤ ਕੀਤਾ ਜਾ ਸਕੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤੋਂ ਇਲਾਵਾ ਪੰਕਜ ਮਹਿਤਾ, ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਸੁਖਪਾਲ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਸ਼ਾਮ ਸ਼ੈਣੀ, ਪ੍ਰੈਸ ਸਕੱਤਰ ਤਾਰਾ ਚੌਲਾਂਗ, ਬਲਾਕ ਪ੍ਰਧਾਨ ਟਾਂਡਾ, ਸੁਰਿੰਦਰ ਸਿੰਘ, ਬਲਾਕ ਪ੍ਰਧਾਨ ਭੂੰਗਾ, ਸ਼ੀਤਲ ਸਿੰਘ, ਬਲਾਕ ਮੀਤ ਪ੍ਰਧਾਨ ਅਜੀਤ ਸਿੰਘ, ਮੀਤ ਪ੍ਰਧਾਨ ਬਲਾਕ ਟਾਂਡਾ ਸਰਦੂਲ ਸਿੰਘ, ਸਕੱਤਰ ਬਲਾਕ ਟਾਂਡਾ ਸਰਬਜੀਤ ਸਿੰਘ ਸੋਢੀ, ਭੁਪਿੰਦਰ ਸਿੰਘ ਭਿੰਦੀ, ਅਮਰੀਕ ਸਿੰਘ, ਅਮਰਜੀਤ ਸਿੰਘ, ਮਨਪ੍ਰੀਤ ਸਿੰਘ, ਸਤਿੰਦਰ ਰਾਮਪੁਰ, ਜਗਦੀਸ਼ ਸਿੰਘ, ਜਸਵਿੰਦਰ ਸਿੰਘ, ਅਸ਼ੋਕ ਕੁਮਾਰ, ਰਾਹੂਲ ਸ਼ਰਮਾ, ਤਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਾਮ ਜੀ ਦਾਸ, ਹਰਮਿੰਦਰ ਸਿੰਘ, ਹਰਵਿੰਦਰ ਸਿੰਘ, ਬਲਵੀਰ ਸਿੰਘ, ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ ਸਮੇਤ ਕਈ ਹੋਰ ਹਾਜ਼ਰ ਸਨ।

Previous article‘ਮਾਲਕ ਦੇ ਬੰਦੇ’ ਟਰੈਕ ਲੈ ਕੇ ਹਾਜ਼ਰ ਹੋਏ ਗਾਇਕ ਦਵਿੰਦਰ ਰੂਹੀ ਅਤੇ ਵਿਪਨ ਮੱਲ੍ਹੇਵਾਲੀਆ
Next articleਕੰਪਿਊਟਰ ਅਧਿਆਪਕ ਯੂਨੀਅਨ ਕੋਰ ਕਮੇਟੀ ਦੀ ਹੋਈ ਮੀਟਿੰਗ