ਬੀ.ਐਮ. ਸੀ. ਚੌਂਕ ਨੂੰ “ਸੰਵਿਧਾਨ ਚੌਂਕ” ਬਣਾਉਣ ਤੇ ਵਕੀਲ ਭਾਈਚਾਰੇ ਨੇ ਖੁਸ਼ੀ ਵਿਚ ਵੰਡੇ ਲੱਡੂ ਮਹਿੰਦਰ ਰਾਮ ਫੁੱਗਲਾਣਾ ਜਲੰਧਰ

ਫੋਟੋ ਕੈਪਸ਼ਨ ---ਬੀਐਮਸੀ ਚੌਕ ਦਾ ਨਾਂ ਬਦਲਣ ਤੇ ਖੁਸ਼ੀ ਦਾ ਇਜ਼ਹਾਰ ਕਰਦਾ ਹੋਇਆ ਐਡਵੋਕੇਟਸ ਭਾਈਚਾਰਾ

ਜਲੰਧਰ (ਸਮਾਜ ਵੀਕਲੀ)- ਅੰਬੇਡਕਰਾਇਟ ਲੀਗਲ ਫੋਰਮ ਜਲੰਧਰ ਵੱਲੋਂ ਨਗਰ ਨਿਗਮ ਜਲਧੰਰ ਦੇ ਅਧਿਕਾਰੀਆਂ ਨੂੰ ਫਰਵਰੀ 2020 ਨੂੰ ਲਿਖਤੀ ਮੰਗ ਕੀਤੀ ਗਈ ਸੀ ਕਿ ਬੀ.ਐਮ.ਸੀ. ਚੌਂਕ ਦਾ ਨਾਂ ਬਦਲ ਕੇ “ਸੰਵਿਧਾਨ ਚੌਂਕ” ਰੱਖਿਆ ਜਾਵੇ। ਇਸ ਮੰਗ ਨੂੰ ਪ੍ਰਵਾਨ ਕਰਦਿਆਂ ਨਗਰ ਨਿਗਮ ਜਲੰਧਰ ਦੇ ਅਧਿਕਾਰੀਆਂ ਵੱਲੋਂ ਮਤਾ ਨੰ. 66 ਮਿਤੀ 01.12.2020 ਨੂੰ ਪਾਸ ਕਰਕੇ ਇਸ ਚੌਂਕ ਦਾ ਨਾਂ “ਸੰਵਿਧਾਨ ਚੌਂਕ” ਰੱਖ ਦਿੱਤਾ ਹੈ । ਜਿਸ ਦੀ ਖੁਸ਼ੀ ਵਿੱਚ ਅੰਬੇਡਕਰਾਇਟ ਲੀਗਲ ਫੋਰਮ ਜਲੰਧਰ ਅਤੇ ਜਿਲਾ ਬਾਰ ਐਸੋਸਿਏਸ਼ਨ ਨੇ ਲੱਡੂ ਵੰਡੇ ਅਤੇ ਜਲੰਧਰ ਵਾਸੀਆਂ ਨੂੰ ਵਧਾਈ ਦਿੱਤੀ । ਫੋਰਮ ਵੱਲੋਂ ਨਗਰ ਨਿਗਮ ਦੇ ਮੇਅਰ, ਕੌਂਸਲਰਜ਼, ਐਮ.ਏਲ.ਏ., ਐਮ.ਪੀ. ਸਹਿਬਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ । ਇਸ ਮੌਕੇ ਤੇ ਅੰਬੇਡਕਰਾਇਟ ਲੀਗਲ ਫੋਰਮ ਨੇ ਜਲੰਧਰ ਸ਼ਹਿਰ ਦੀਆਂ ਸਾਰੀਆਂ ਜੱਥੇਬੰਦੀਆਂ ਦਾ ਵੀ ਦਿੱਤੇ ਯੋਗਦਾਨ ਦਾ ਧੰਨਵਾਦ ਕੀਤਾ ।

ਇਸ ਮੋਕੇ ਤੇ ਜਲੰਧਰ ਦਾ ਵਕੀਲ ਭਾਈਚਾਰਾ ਹਾਜ਼ਰ ਸੀ ਜਿਨ੍ਹਾਂ ਵਿੱਚ ਐਡਵੋਕੇਟ ਪ੍ਰਿਤਪਾਲ ਸਿੰਘ ਪ੍ਰਧਾਨ, ਐਡਵੋਕੇਟ ਮਧੂ ਰਚਨਾ, ਐਡਵੋਕੇਟ ਰਾਜੂ ਅੰਬੇਡਕਰ ਜਨਰਲ ਸਕੱਤਰ, ਰਜਿੰਦਰ ਆਜਾਦ, ਕੁਲਦੀਪ ਭੱਟੀ , ਸੰਨੀ ਕੌਲ, ਹਰਭਜਨ ਸਾੰਪਲਾ , ਜਗਜੀਵਨ ਰਾਮ, ਰਜਿੰਦਰ ਕੁਮਾਰ ਮਹਿਮੀ , ਨਵਜੋਤ ਵਿਰਦੀ (ਸਾਰੇ ਐਡਵੋਕੇਟਸ) ਗੁਰਮੇਸ ਸਿੰਘ ਲਿੱਦੜ (ਪ੍ਰਧਾਨ, ਡੀ.ਬੀ.ਏ, ਜਲੰਧਰ) ਐਡਵੋਕੇਟ ਸੰਗੀਤਾ ਸੋਨੀ, ਐਡਵੋਕੇਟ ਸੰਦੀਪ ਸਿੰਘ ਸੰਘਾਂ (ਸਕੱਤਰ, ਡੀ.ਬੀ.ਏ, ਜਲੰਧਰ) ਸਤਪਾਲ ਵਿਰਦੀ, ਪ੍ਰਵੀਨ ਬਾਲਾ ਕੈਂਠ ,ਭਾਨੂ ਪ੍ਰਤਾਪ, ਹਰਪ੍ਰੀਤ ਕੌਰ, ਪਵਨ ਵਿਰਦੀ, ਗੁਰਜੀਤ ਕਾਹਲੋਂ, ਰਜਿੰਦਰ ਬੋਪਾਰਾਏ,ਰੀਆ ਬੜੈਚ , ਅਮਨਦੀਪ ਕੌਰ, ਸੋਨਮ ਮਹੇ , ਆਭਾ ਨਾਗਰ, ਅੰਜੂ, ਮੰਜੂ , ਰਮਨ ਸਿੱਧੂ, ਕਰਨ ਖੁੱਲਰ, ਹਰਪ੍ਰੀਤ ਸਿੰਘ, ਵਿਸ਼ਾਲ ਵੜੈਚ, ਨਈਮ ਖਾਨ, ਹੁਕਮ ਚੰਦ, ਮੋਹਨ ਲਾਲ ਫਿਲੌਰੀਆ, ਰਾਜ ਕੁਮਾਰ ਬੈਂਸ, ਦੇਵ ਰਾਜ, ਬੀਨਾ ਰਾਨੀ , ਰਾਜ ਕੁਮਾਰ ਰਾਜਾ, ਕੁਲਦੀਪ ਸਿੰਘ , ਦਰਸ਼ਨ ਸਿੰਘ (ਸਾਰੇ ਐਡਵੋਕੇਟਸ) ਬਲਦੇਵ ਪ੍ਰਕਾਸ਼ ਰੱਲ੍ਹ (ਸਾਬਕਾ ਪ੍ਰਧਾਨ, ਡੀ.ਬੀ.ਏ, ਜਲੰਧਰ) ਨਰਿੰਦਰ ਸਿੰਘ (ਸਾਬਕਾ ਪ੍ਰਧਾਨ, ਡੀ.ਬੀ.ਏ, ਜਲੰਧਰ) ਹਾਜ਼ਰ ਸਨ।

 

Previous articleAmbedkar House London can now officially call itself a Museum
Next article‘सत्ता, समाज और न्याय’ विषय पर आयोजित हुई परिचर्चा-