‘ਬੀਤਿਆ ਵੇਲਾ’

ਸੰਦੀਪ ਸਿੰਘ (ਬਖੋਪੀਰ)

(ਸਮਾਜ ਵੀਕਲੀ)

ਕਿੰਨੀਆਂ ਪਿਆਰੀਆਂ ਖੇਡਾਂ ਸੀ,
ਕਰਦੇ ਖੂਬ ਚਹੇਡਾਂ ਸੀ।
ਕੱਚੀਆਂ ਗਲੀਆਂ ਆੜੀ ਪੱਕੇ,
ਘਰ ਵੀ ਟੇਡਾ-ਮੇਡਾ ਸੀ।
ਹਰ ਕੋਈ ਆਪਣੇ ਕੰਮੀ ਰੁੱਝਿਆ,
ਬੰਦਾ ਕੋਈ ਨਾ ਵਿਹਲਾ ਸੀ।
ਵਿਆਹ ਸ਼ਾਹੇ ਘਰ ਰੌਣਕ ਹੁੰਦੀ,
ਕਿੰਨਾਂ ਚੰਗਾ ਵੇਲਾ ਸੀ।
ਟਾਵੇਂ-ਟਾਵੇਂ ਸਾਧ ਹੁੰਦੇ ਸੀ,
ਵਿਰਲਾ ਟਾਵਾ ਚੇਲਾ ਸੀ।
ਸਾਲ ਬਾਅਦ ਹੀ ਵਿਹਲ ਹੁੰਦੀ ਸੀ,
ਪਿੰਡ ਜਦ ਲੱਗਦਾ ਮੇਲਾ ਸੀ।
ਤਿੱਥ ਤਿਉਹਾਰ ਸੀ ਸਾਦੇ ਹੁੰਦੇ,
ਨਾ ਕੋਈ ਬਹੁਤ ਝਮੇਲਾ ਸੀ।
ਸੱਥ ‘ਚ ਰੌਣਕ ਰੋਜ ਹੁੰਦੀ ਸੀ,
ਲੱਗਿਆ ਰਹਿੰਦਾ ਮੇਲਾ ਸੀ।
ਸਾਰਾ ਟੱਬਰ ਕੰਮੀ ਰੁੱਝਿਆ,
ਨਾ ਕੋਈ ਹੁੰਦਾ ਵਿਹਲਾ ਸੀ।
ਧੀ ‘ਤੇ ਪੁੱਤਰ ਕੰਮ ਕਰੇਂਦੇ,
ਕਿੰਨਾ ਚੰਗਾ ਵੇਲਾ ਸੀ।
ਇੱਕ ਘਰ ਵਿੱਚ ਸਭ ਟੱਬਰ ਰਹਿੰਦਾ,
ਬੰਦਾ ਨਹੀ ਅਕੇਲਾ ਸੀ।
‘ਸੰਦੀਪ’ ਲਈ ਯਾਦਾ ਬਣ ਕੇ ਰਹਿ ਗਿਆ,
ਬੀਤ ਗਿਆ ਜੋ ਵੇਲਾ ਸੀ।
ਸੰਦੀਪ ਸਿੰਘ (ਬਖੋਪੀਰ)
ਸੰਪਰਕ ਨੰਬਰ:- 9815321017
Previous article‘ਨਵਾਂ- ਜਮਾਨਾ’
Next article“ਜਮਾਨਾ”