‘ਨਵਾਂ- ਜਮਾਨਾ’

ਸੰਦੀਪ ਸਿੰਘ (ਬਖੋਪੀਰ)

(ਸਮਾਜ ਵੀਕਲੀ)

ਸਮੇਂ ਨਾਲ ਕਿੰਨੇ ਨੇ ਹਲਾਤ ਬਦਲੇ,
ਬਦਲਿਆ ਬੰਦਾ ਜਜਬਾਤ ਬਦਲੇ।
ਇੱਕ ਲੁੱਟੇ, ਲੁੱਟ ਵਾਲੀ ਹੱਦ ਕੋਈ ਨਾ,
ਮੋਦੀ ਖਾਨੇ ਜਿਹੀ ਸੱਚੀ ਹੱਟ ਕੋਈ ਨਾ।
ਕਈਆਂ ਨੇ ਗਰੀਬ ਸੜਕਾਂ ‘ਤੇ ਰੋਲ ਤੇ,
ਕਈਆਂ ਨੇ ਪਵਾਏ ਘਰ ਰਿਕਾਰਡ ਤੋੜ ਤੇ।
ਕਿੰਨੇ ਵੇਖੋ ਪੁੱਤਾਂ ਤੋਂ ਕਪੁੱਤ ਹੋਏ ਨੇ,
ਕਈ ਰਾਹਗੀਰ ਜਾਂਦੇ ਪੁੱਤ ਹੋਏ ਨੇ।
ਇਕੱਲੀਆਂ ਭੈਣਾਂ ਨੂੰ ਕਿਤੇ ਵੀਰ ਮਿਲ ਗਏ,
ਮੁਰਝਾਏ ਚਿਹਰੇ ਸੀ ਪਲਾ ‘ਚ ਖਿਲ ਗਏ।
ਕਈ ਨਿੱਕੇ ਬੱਚਿਆਂ ਦੇ ਘਰ ਬਣ ਗਏ,
ਬੇ-ਦਰਿਆ ਦੇ ਵੇਖੋ ਦਰ ਬਣ ਗਏ।
ਕਿੰਨੇ ਘਰਾਂ ਵਿੱਚ ਵੇਖੋ ਰੋਟੀ ਆਈ ਏ,
ਸਮਾਜ ਸੇਵੀ ਵੀਰਾਂ ਨਵੀਂ ਰਾਹ ਪਾਈ ਏ।
ਸਮਾਜ ਸੇਵਾ ਵਿੱਚ ਧੀਆਂ ਅੱਗੇ ਆਈਆਂ ਨੇ,
ਮੁੰਡਿਆਂ ਦੇ ਵਾਂਗੂ ਇਹ ਵੀ ਖੂਬ ਛਾਈਆਂ ਨੇ।
ਨਵੇਂ ਵੀਰ ਨਵੀ ਸੋਚ ਲੈ ਕੇ ਆਏ ਨੇ,
ਸੇਵਾ ਹੁੰਦੀ ਕੀ ਰਾਸਤੇ ਵਿਖਾਏ ਨੇ।
‘ਸੰਦੀਪ’ ਤੂੰ ਜਮਾਨੇ ਕੋਲੋਂ ਸਿੱਖਿਆ ਲਈ,
ਕਰੀ ਕੁੱਝ ਚੰਗਾ, ਚੰਗੇ ਰਾਸਤੇ ਫੜੀ।
ਸੰਦੀਪ ਸਿੰਘ (ਬਖੋਪੀਰ)
ਸੰਪਰਕ ਨੰਬਰ:- 9815321017
Previous article‘ਪਿੰਡ’
Next article‘ਬੀਤਿਆ ਵੇਲਾ’