ਬਿੰਦਰ ਬਿਰਕ ਦਾ ਲਿਖਿਆ ਗਾਇਕਾ ਨਸੀਬੋ ਲਾਲ ਦਾ ਗਾਇਕ ਟਰੈਕ ‘ਇੰਤਜ਼ਾਰ’ ਜਲਦ ਰਿਲੀਜ਼

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪ੍ਰਸਿੱਧ ਮਿਊਜਿਕ ਡਾਇਰੈਕਟਰ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਅੱਪ ਬੀਟ ਮਿਊਜਿਕ ਕੰਪਨੀ ਦੀ ਪੇਸ਼ਕਸ਼ ਗੀਤਕਾਰ ਬਿੰਦਰ ਬਿਰਕ ਦਾ ਲਿਖਿਆ ਟਰੈਕ ‘ਇੰਤਜਾਰ’ ਜਿਸ ਨੂੰ ਪ੍ਰਸਿੱਧ ਗਾਇਕਾ ਨਸੀਬੋ ਲਾਲ ਪਾਕਿਸਤਾਨ ਨੇ ਆਪਣੀ ਬੁਲੰਦ ਅਵਾਜ਼ ਵਿਚ ਗਾਇਆ ਹੈ, ਜਲਦ ਹੀ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਟਰੈਕ ਦਾ ਪੋਸਟਰ ਸ਼ੋਸ਼ਲ ਮੀਡੀਏ ਤੇ ਅਤੇ ਹੋਰ ਵੱਖ-ਵੱਖ ਮਿਊਜਿਕ ਸਾਈਟਾਂ ਤੇ ਪ੍ਰਮੋਸ਼ਨ ਲਈ ਅਪਲੋਡ ਕਰ ਦਿੱਤਾ ਗਿਆ ਹੈ। ਇਸ ਟਰੈਕ ਦਾ ਸ਼ਾਨਦਾਰ ਵੀਡੀਓ ਚਿੰਟੂ ਢਿੱਲੋਂ ਨੇ ਤਿਆਰ ਕੀਤਾ ਹੈ। ਜਦਕਿ ਪੋਸਟਰ ਨੂੰ ਸ਼ਾਨਦਾਰ ਦਿੱਖ ਨਰਿੰਦਰ ਕਮਰਾ ਨੇ ਦਿੱਤੀ ਹੈ।

Previous articleਬਾਈ ਅਮਰਜੀਤ ਅਤੇ ਸੁਦੇਸ਼ ਕੁਮਾਰੀ ਲੈ ਕੇ ਹਾਜ਼ਰ ਹੋਏ ਨੇ ‘ਦੇਸੀ ਕਹਿਣ ਵਾਲੀਏ’ ਟਰੈਕ
Next articleਸ਼ਹਿਰੀ ਖੇਤਰਾਂ ਅੰਦਰ ਰਾਤ ਵੇਲੇ ਕਰਫਿਉ ਦੇ ਹੁਕਮ