ਬਿਲ ਤੇ ਮੇਲਿੰਡਾ ਗੇਟਸ 27 ਸਾਲ ਬਾਅਦ ਲੈਣਗੇ ਤਲਾਕ

ਨਿਊਯਾਰਕ (ਸਮਾਜ ਵੀਕਲੀ) : ਅਰਬਪਤੀ ਸਮਾਜਸੇਵੀ ਬਿਲ ਤੇ ਮੇਲਿੰਡਾ ਗੇਟਸ ਨੇ ਤਲਾਕ ਲੈਣ ਦਾ ਐਲਾਨ ਕਰ ਕੇ ਆਪਣੀ 27 ਸਾਲ ਦੀ ਸ਼ਾਦੀ ਤੋੜਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡਾ ਇਹੀ ਮੰਨਣਾ ਹੈ ਕਿ ‘ਹੁਣ ਅਸੀਂ ਇਕ ਜੋੜੇ ਦੇ ਰੂਪ ਵਿਚ ਨਾਲ ਨਹੀਂ ਰਹਿ ਸਕਦੇ ਪਰ ਆਪਣੀ ਸੰਸਥਾ ਲਈ ਅਸੀਂ ਨਾਲ ਕੰਮ ਕਰਦੇ ਰਹਾਂਗੇ।’ ਟਵਿੱਟਰ ਉਤੇ ਸੰਯੁਕਤ ਬਿਆਨ ਵਿਚ ਦੋਵਾਂ ਨੇ ਕਿਹਾ ‘ਕਾਫ਼ੀ ਸੋਚ ਵਿਚਾਰ ਕਰਨ ਤੋਂ ਬਾਅਦ ਤੇ ਆਪਣੇ ਸਬੰਧਾਂ ਉਤੇ ਕੰਮ ਕਰਨ ਤੋਂ ਬਾਅਦ ਅਸੀਂ ਆਪਣੇ ਵਿਆਹ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਪਿਛਲੇ 27 ਸਾਲਾਂ ਤੋਂ ਵੱਧ ਸਮੇਂ ਤੋਂ ਉਹ ਇਕ ਸੰਸਥਾ ਚਲਾ ਰਹੇ ਹਨ ਜੋ ਦੁਨੀਆ ਭਰ ਦੇ ਲੋਕਾਂ ਨੂੰ ਸਿਹਤ ਤੇ ਬਿਹਤਰ ਜੀਵਨ ਜਿਊਣ ਦੇ ਸਮਰੱਥ ਬਣਾਉਣ ਲਈ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਵਿਚ ਤੇ ਸੰਸਥਾ ਲਈ ਉਹ ਨਾਲ ਕੰਮ ਕਰਦੇ ਰਹਿਣਗੇ। ‘ਮਾਈਕ੍ਰੋਸਾਫਟ’ ਦੇ ਸਹਿ-ਸੰਸਥਾਪਕ ਬਿਲ (65) ਤੇ ਮੇਲਿੰਡਾ (56) ਦੀ ਮੁਲਾਕਾਤ ਕੰਪਨੀ ਵਿਚ ਹੀ ਹੋਈ ਸੀ। ਮੇਲਿੰਡਾ ਉੱਥੇ ਪ੍ਰੋਡਕਟ ਮੈਨੇਜਰ ਸੀ ਤੇ ਦੋਵਾਂ ਨੇ ਮਗਰੋਂ ਵਿਆਹ ਕਰਵਾ ਲਿਆ ਸੀ। ਜੋੜੇ ਦੇ ਤਿੰਨ ਬੱਚੇ ਹਨ। ਫਾਊਂਡੇਸ਼ਨ ਦੀ ਕੁੱਲ ਸੰਪਤੀ 2019 ਵਿਚ 43.3 ਅਰਬ ਡਾਲਰ ਸੀ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ-ਬਰਤਾਨੀਆ ਨੇ ਰਣਨੀਤਕ ਭਾਈਵਾਲੀ ਲਈ ਰੋਡਮੈਪ-2030 ਨੂੰ ਦਿੱਤੀ ਮਨਜ਼ੂਰੀ
Next articleਨਿਊਯਾਰਕ ਵਿਚ ਸਿੱਖ ਵਿਅਕਤੀ ’ਤੇ ਹਮਲਾ