ਬਿਨਾਂ ਜਾਂਚ ਲੋਕਾਂ ਨੂੰ ਜੇਲ੍ਹ ’ਚ ਸੁੱਟਣ ਲਈ ਮੁਆਫ਼ੀ ਮੰਗੇ ਸਰਕਾਰ: ਮਾਇਆਵਤੀ

ਬਸਪਾ ਪ੍ਰਧਾਨ ਮਾਇਆਵਤੀ ਨੇ ਅੱਜ ਕਿਹਾ ਕਿ ਯੂਪੀ ਵਿਚ ਨਾਗਰਿਕਤਾ ਐਕਟ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਬਿਨਾਂ ਢੁੱਕਵੀਂ ਜਾਂਚ ਜੇਲ੍ਹਾਂ ਵਿਚ ਸੁੱਟਿਆ ਗਿਆ ਹੈ ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੀ ਸਰਕਾਰ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਮਾਇਆਵਤੀ ਨੇ ਕਿਹਾ ‘ਇਹ ਬੇਹੱਦ ਸ਼ਰਮਨਾਕ ਤੇ ਨਿੰਦਣਯੋਗ ਹੈ।’ ਟਵੀਟ ਕਰਦਿਆਂ ਬਸਪਾ ਪ੍ਰਧਾਨ ਨੇ ਕਿਹਾ ਕਿ ਬਿਜਨੌਰ, ਸੰਭਲ, ਮੇਰਠ, ਮੁਜ਼ੱਫ਼ਰਨਗਰ, ਫ਼ਿਰੋਜ਼ਾਬਾਦ ਤੇ ਹੋਰ ਥਾਵਾਂ ’ਤੇ ਲੋਕਾਂ ਨੂੰ ਜੇਲ੍ਹ ਭੇਜਿਆ ਗਿਆ ਤੇ ਮੀਡੀਆ ਨੇ ਵੀ ਰਿਪੋਰਟ ਕੀਤਾ ਹੈ। ਬਸਪਾ ਮੁਖੀ ਨੇ ਪੀੜਤਾਂ ਲਈ ਮੁਆਵਜ਼ੇ ਤੇ ਬੇਦੋਸ਼ੇ ਲੋਕਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਬਸਪਾ ਦਾ ਵਫ਼ਦ ਭਲਕੇ ਰਾਜਪਾਲ ਆਨੰਦੀਬੇਨ ਪਟੇਲ ਨੂੰ ਮਿਲ ਕੇ ਯੂਪੀ ਹਿੰਸਾ ਦੀ ਨਿਆਂਇਕ ਜਾਂਚ ਦੀ ਮੰਗ ਕਰੇਗਾ।

Previous articleਯੂਪੀ ’ਚ ਸਾਰੀਆਂ ਮੌਤਾਂ ਪੁਲੀਸ ਦੀ ਗੋਲੀ ਨਾਲ ਹੋਈਆਂ: ਅਖ਼ਿਲੇਸ਼
Next articleਅਜੀਤ ਪਵਾਰ ਨੂੰ ਮਿਲਿਆ ਵਿੱਤ ਵਿਭਾਗ, ਅਨਿਲ ਦੇਸ਼ਮੁਖ ਗ੍ਰਹਿ ਮੰਤਰੀ ਬਣੇ