ਬਾਲੀਵੁਡ ਸਿੰਗਰ ਕਨਿਕਾ ਕਪੂਰ ‘ਤੇ ਅਣਗਹਿਲੀ ਵਰਤਣ ਦਾ ਕੇਸ ਹੋਇਆ ਦਰਜ
ਨਵੀਂ ਦਿੱਲੀ, 21 ਮਾਰਚ, 2020 : ਬਾਲੀਵੁਡ ਸਿੰਗਰ ਕਨਿਕਾ ਕਪੂਰ ਜਿਸਦਾ ਕੋਰੋਨਾਵਾਇਰਸ ਟੈਸਟ ਪਾਜ਼ੀਟਿਵ ਆਇਆ ਹੈ ਦੇ ਖਿਲਾਫ ਅਣਗਹਿਲੀ ਵਰਤਣ ਤੇ ਸਰਕਾਰੀ ਹੁਕਮਾਂ ਦੀ ਅਦੂਲੀ ਦਾ ਕੇਸ ਦਰਜ ਕੀਤਾ ਗਿਆ ਹੈ।
ਕਨਿਕਾ ਕਪੂਰ ਨੇ ਉੱਤਰ ਪ੍ਰਦੇਸ਼ ਵਿਚ ਕਈ ਸਮਾਗਮਾਂ ਵਿਚ ਸ਼ਮੂਲੀਅਤ ਕੀਤੀ। ਕਈ ਮੈਂਬਰ ਪਾਰਲੀਮੈਂਟ ਲਖਨਊ ਦੇ ਉਸ ਸਮਾਗਮ ਵਿਚ ਸ਼ਾਮਲ ਸਨ ਜਿਥੇ ਕਨਿਕਾ ਹਾਜ਼ਰ ਸੀ। ਇਸ ਪਾਰਟੀ ਵਿਚ ਐਮ ਪੀ ਦੁਸ਼ਯੰਤ ਸਿੰਘ ਵੀ ਹਾਜ਼ਰ ਸਨ। ਇਕ ਵੱਡੀ ਡਿੰਨਰ ਪਾਰਟੀ ਵਿਚ ਵੀ ਕਨਿਕਾ ਗਈ ਜਿਥੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਵੀ ਹਾਜ਼ਰ ਸਨ। ਦੁਸ਼ਯੰਤ ਸਿੰਘ ਨੇ ਰਾਸ਼ਟਰਪਤੀ ਦੇ ਬਰੇਕਫਾਸਟ ਪ੍ਰੋਗਰਾਮ ਸਮੇਤ ਲੋਕ ਸਭਾ ਦੀਆਂ ਮੀਟਿੰਗਾਂ ਵਿਚ ਸ਼ਮੂਲੀਅਤ ਕੀਤੀ। ਜਿਵੇਂ ਹੀ ਕਨਿਕਾ ਦਾ ਟੈਸਟ ਪਾਜ਼ੀਟਿਵ ਆਉਣ ਦੀ ਖਬਰ ਆਈ ਤਾਂ ਵਸੁੰਧਰਾ ਰਾਜੇ ਨੇ ਆਖਿਆ ਕਿ ਉਹ ਤੇ ਉਹਨਾਂ ਦਾ ਪੁੱਤਰ ਦੁਸ਼ਯੰਤ ਆਪਣੇ ਆਪ ਇਕਾਂਤਵਾਸ ਵਿਚ ਜਾ ਰਹੇ ਹਨ । ਟੀ ਐਮ ਸੀ ਦੇ ਐਮ ਪੀ ਡੈਰੇਕ ਓ ਬਰਾਇਨ ਜੋ ਦੁਸ਼ਯੰਤ ਦੇ ਨਾਲ ਬੈਠੇ ਸਨ ਨੇ ਵੀ ਇਕਾਂਤਵਾਸ ਵਿਚ ਜਾਣ ਦਾ ਐਲਾਨ ਕਰ ਦਿੰਤਾ। ਇਕ ਹੋਰ ਐਮ ਪੀ ਅਨੂਪ੍ਰਿਆ ਪਟੇਲ ਜੋ ਦੁਸ਼ਯੰਤ ਨਾਲ ਕੇਂਦਰੀ ਹਾਲ ਵਿਚ ਪ੍ਰੋਗਰਾਮ ਵਿਚ ਸ਼ਾਮਲ ਸੀ, ਵੀ ਛੇਤੀ ਛੇਤੀ ਸੰਸਦ ਤੋਂ ਰਵਾਨਾ ਹੋ ਗਈ ਤੇ ਉਸਨੇ ਵੀ ਇਕਾਂਤਵਾਸ ਵਿਚ ਰਹਿਣ ਦਾ ਐਲਾਨ ਕਰ ਦਿੱਤਾ। ਐਮ ਪੀ ਵਰੁਣ ਗਾਂਧੀ ਤੇ ਕਾਂਗਰਸ ਦੇ ਐਮ ਪੀ ਦੀਪੇਂਦਰ ਹੁੱਡਾ ਨੇ ਵੀ ਅਜਿਹੇ ਐਲਾਨ ਕਰ ਦਿੱਤੇ ਹਨ।