(ਸਮਾਜ ਵੀਕਲੀ)
ਇਧਰ ਮੀਂਹ ਤੇ ਓਧਰ ਬਾਰਿਸ਼
ਖਤਮ ਕੀਤੀ ਪਿੰਡੇ ਦੀ ਖਾਰਿਸ਼
ਕਹਿੰਦੇ ਸੀ ਗਰਮੀ ਜਾਂਦੀ ਨੀ
ਸਰਦ ਰੁੱਤ ਕਿਉਂ ਆਂਦੀ ਨੀ
ਤ੍ਰੇਤਾ ਜਿੱਵੇਂ ਦਵਾਪਰ ਤੋਂ ਪਹਿਲਾਂ
ਨਹਿਲੇ ਤੋਂ ਪਹਿਲੇ ਹੈ ਦਹਿਲਾ
ਠੰਡ ਤੋਂ ਪਹਿਲਾਂ ਬਾਰਿਸ਼ ਆਈ
ਜਾਣ ਦਾ ਲੈਂਦੀ ਨਾਂ ਨੀ ਭਾਈ
ਸਭ ਦੇ ਕੰਨੀ ਇਸ ਹੱਥ ਲਵਾਏ
ਸਕੂਟਰ ਕਾਰ ਹਨ ਬੰਦ ਕਰਾਏ
ਕਹਿੰਦੇ ਅਜੇ ਤਾਂ ਆਉਣੀ ਹੋਰ
ਬੰਦ ਕਰਵਾਊ ਸਭ ਦੀ ਹੀ ਤੋਰ
ਡੋਬੀ ਇਸ ਨੇ ਫਸਲ ਏ ਸਾਰੀ
ਮੱਤ ਲੋਕਾਂ ਦੀ ਇਸ ਨੇ ਮਾਰੀ
ਇਸ ਨੂੰ ਮੰਨੀਏ ਕਿਸ ਦਾ ਭਾਣਾ
ਕਹਿ ਕੇ ਕਿਸ ਨੂੰ ਬੰਦ ਕਰਾਣਾ
ਤੂੰ ਹੀ ‘ਇੰਦਰ’ ਰਹਿਮ ਲੈ ਖਾਅ
ਤੂੰ ਮੀਂਹ ਨੂੰ ਸਾਡੇ ਮਗਰੋਂ ਲਾਹ
ਇੰਦਰ ਪਾਲ ਸਿੰਘ ਪਟਿਆਲਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly