ਜੈ ਭੀਮ. ਜੈ ਭਾਰਤ
ਮੰਜ਼ਿਲ ਤੱਕ ਪਹੁੰਚਣਾ ਆਸਾਨ ਨਹੀਂ ਹੁੰਦਾ
ਜੋ ਆਪਣੇ ਫਰਜਾ ਨੂੰ ਨਾ ਸਮਝੇ ਇਨਸਾਨ ਨਹੀਂ ਹੁੰਦਾ
ਕੀ ਫ਼ਾਇਦਾ ਜੱਗ ਉਤੇ ਆਉਣ ਦਾ ਜੇ ਕੰਮ ਚੱਜ ਦਾ ਨਾ ਕੀਤਾ ਕੋਈ
ਬਾਬਾ ਸਾਹਿਬ ਦੇ ਕਾਰਨ ਗਿਣਤੀ ਇਨਸਾਨ ਵਿੱਚ ਹੋਈ
1) ਬਾਬਾ ਸਾਹਿਬ ਜੀ ਤੇਰੀ ਸੋਚ ਤੇ ਪਹਿਰਾ ਦਿਆਗੇ ਠੋਕ ਕੇ
ਜੇ ਮੰਨਦੇ ਇਸ ਗੱਲ ਨੂੰ ਤਾ ਫਿਰ ਕਾਹਦਾ ਰੋਣਾ ਸੀ
ਜੇ ਦਿੰਦੇ ਉਹਦੇ ਮਿਸ਼ਨ ਤੇ ਪਹਿਰਾ ਤਾ ਅੱਜ ਰਾਜ ਸਾਡਾ ਹੋਣਾ ਸੀ
2). ਮੁੱਕੇ ਦੇਸ਼ ਚੋ ਗੁਲਾਮੀ ਜੇ ਕੰਮ ਦਿਲੋ ਅਸੀਂ ਕਰੀਏ
ਦੱਸੇ ਹੋਏ ਭੀਮ ਦੇ ਰਾਹਾਂ ਨੂੰ ਜੇ ਫੜੀਏ
ਤੁਸੀਂ ਆਪ ਵੀ ਸੀ ਸਮਝਣਾ ਤੇ ਸਭ ਨੂੰ ਵੀ ਸਮਝਾਉਣਾ ਸੀ
ਜੇ ਦਿੰਦੇ ਉਹਦੇ ਮਿਸ਼ਨ ਤੇ ਪਹਿਰਾ ਤਾ ਅੱਜ ਰਾਜ ਸਾਡਾ ਹੋਣਾ ਸੀ
3). ਸੋਚਿਆ ਨਹੀਂ ਸੀ ਕਦੇ ਦਿਨ ਇਹ ਵੀ ਆਉਣਗੇ
ਸਮਾਜ ਮੇਰੇ ਦੇ ਲੋਕੀ ਖੂਨ ਦੇ ਅਥਰੂ ਰੋਣਗੇ
ਨਾ ਹੁੰਦਾ ਵਿੱਦਿਆ ਦਾ ਵਪਾਰ ਇੱਥੇ ਨਾ ਡਾਰ ਡਾਰ ਅਸੀਂ ਜਿਉਣਾ ਸੀ
ਜੇ ਦਿੰਦੇ ਉਹਦੇ ਮਿਸ਼ਨ ਤੇ ਪਹਿਰਾ ਤਾ ਅੱਜ ਰਾਜ ਸਾਡਾ ਹੋਣਾ ਸੀ
4) ਜੇ ਕੰਮ ਮਿਸ਼ਨ ਦੇ ਲਈ ਕਰਨਾ ਤਾ ਸੱਚਾਈ ਵਾਲਾ ਰਸਤਾ ਫੜਨਾ ਹੈ
ਸਿਮਰ ਨੇ ਵੀ ਉਹਦੇ ਮਿਸ਼ਨ ਨੂੰ ਦਿਲੋ ਪੂਰਾ ਕਰਨਾ ਹੈ
ਲੱਖੇ ਨੇ ਵੀ ਥੋਨੂੰ ਸਭ ਨੂੰ ਇਹ ਕੁਝ ਸਮਝਾਉਣਾ ਸੀ
ਜੇ ਦਿੰਦੇ ਉਹਦੇ ਮਿਸ਼ਨ ਤੇ ਪਹਿਰਾ ਤਾ ਅੱਜ ਰਾਜ ਸਾਡਾ ਹੋਣਾ ਸੀ
ਸਿਮਰ ਅੰਬੇਡਕਰੀ
ਜੈ ਭੀਮ. ਜੈ ਭਾਰਤ
2 ਮਈ ਨੂੰ ਸੋਹਨ ਲਾਲ ਸਾਪਲਾ ਪਰਧਾਨ ਡਾ. ਅੰਬੇਡਕਰ ਮਿਸਨ ਸੁਸਾਇਟੀ ਯੋਰਪ ਅਤੇ ਕਿਰਨ ਸਾਪਲਾ ਦੋਹਾਂ ਦਾ ਇਕੋ ਦਿਨ ਜਨਮ ਦਿਨ ਸੀ, ਮਨਾਇਆ ਗਿਆ. ਬਚੀਆਂ ਨੂੰ ਕਾਪੀਆਂ ਪੈਨਸਲਾਂ ਵੰਡ ਕੇ ਸਭ ਨੇ ਖੁਸੀ ਸਾਂਝੀ ਕੀਤੀ.