ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਦਮਦਾਰ ਗਾਇਕੀ ਦਾ ਸਿਰਨਾਵਾਂ ਅਤੇ ਦੇਸ਼ਾਂ ਵਿਦੇਸ਼ਾਂ ਆਪਣੀ ਗਾਇਕੀ ਦੀ ਧੁੰਮ ਪਾਉਣ ਵਾਲਾ ਗਾਇਕ ਅਮਰ ਸਿੰਘ ਲਿੱਤਰਾਂ ਸਮੇਂ ਸਮੇਂ ਆਪਣੀ ਵਿਲੱਖਣ ਗਾਇਕੀ ਰਾਹੀਂ ਸਰੋਤਿਆਂ ਦੇ ਦਿਲਾਂ ਤੇ ਅਮਿੱਟ ਸ਼ਾਪ ਛੱਡਦਾ ਆਇਆ ਹੈ। ਇਸ ਵਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਆਪਣੀ ਨਵੀਂ ਧਾਰਮਿਕ ਰਚਨਾ ‘ਬਾਬਾ ਨਾਨਕ’ ਦੇ ਟਾਇਟਲ ਹੇਠ ਲੈ ਕੇ ਸੰਗਤਾਂ ਵਿਚ ਗਾਇਕ ਅਮਰ ਸਿੰਘ ਲਿੱਤਰਾਂ ਹਾਜ਼ਰ ਹੋਇਆ ਹੈ।
ਜਿਸ ਦੀ ਗੱਲਬਾਤ ਕਰਦਿਆਂ ਉਸ ਨੇ ਦੱਸਿਆ ਕਿ ਕ੍ਰੇਨ ਮਿਊਜਿਕ ਵਰਲਡ ਅਤੇ ਸ਼ਿੰਦਾ ਨਿਹਾਲੂਵਾਲ ਦੀ ਪੇਸ਼ਕਸ਼ ਟਰੈਕ ਬਾਬਾ ਨਾਨਕ ਨੂੰ ਸੋਢੀ ਲਿੱਤਰਾਂ ਵਾਲਾ ਨੇ ਕਲਮਬੱਧ ਕੀਤਾ ਹੈ। ਮਿਊਜਿਕ ਐਮ ਐਲ ਏ ਦਾ ਹੈ। ਅਮਰ ਸਿੰਘ ਲਿੱਤਰਾਂ ਇਸ ਟਰੈਕ ਲਈ ਭੁਪਿੰੰਦਰ ਸਿੰਘ ਯੂ ਕੇ, ਸੁਲੱਖਣ ਸਿੰਘ ਕੈਨੇਡਾ, ਸਤਨਾਮ ਅਤੇ ਬਿੱਟੂ ਬਿਗਲਾ ਦਾ ਵਿਸ਼ੇਸ਼ ਧੰਨਵਾਦ ਕਰਦਾ ਹੈ। ਅਮਰ ਸਿੰਘ ਲਿੱਤਰਾਂ ਆਪਣੇ ਇਸ ਧਾਰਮਿਕ ਟਰੈਕ ਨਾਲ ਸ਼ੋਸ਼ਲ ਮੀਡੀਏ ਤੇ ਸਰੋਤਿਆਂ ਅਤੇ ਸੰਗਤਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।