(ਸਮਾਜ ਵੀਕਲੀ)
ਜੁਗ-ਜੁਗ ਜੀਵੇ ਬਾਬਲ ਮੇਰਾ,
ਜਿਸ ਨਾਲ ਜਗ-ਮਗ ਚਾਰ-ਚੌਫੇਰਾ,
ਧਰਮੀ ਬਾਬਲ ਸਾਥ ਨਿਭਾਵੇ,
ਦੁਨੀਆਂ ਦੇ ਸੁੱਖ ਝੋਲੀ ਪਾਵੇ,
ਉਂਗਲੀ ਫੜ ਕੇ ਦੁਨੀਆਂ ਦੇ ਵਿੱਚ,
ਕਿੰਝ ਤੁਰਨਾ ਏ ਬਲ ਸਿਖਾਵੇ,
ਰਿਸ਼ਤਿਆਂ ਦੀ ਕਿੰਝ ਕਦਰ ਕਰੀ ਦੀ,
ਹਰ ਰਿਸ਼ਤੇ ਦੀ ਜਾਂਚ ਸਿਖਾਵੇ,
ਬਾਬਲ ਹੁੰਦਿਆਂ ਬੇ-ਪ੍ਰਵਾਹੀਆ,
ਦੁੱਖ ਦਰਦ ਕੋਈ ਕੋਲ ਨਾ ਆਵੇ,
ਪੜ੍ਹ-ਲਿਖ ਕੇ ਕੁੱਝ ਚੰਗੇ ਬਣੀਏ,
ਬਾਬਲ ਮਿਹਨਤਾ ਕਰ ਪੜ੍ਹਵੇ,
ਬੱਚੇ ਮੇਰੇ ਪੜ੍ਹ-ਲਿਖ ਜਾਵਣ,
ਹਰ ਪਲ ਬਾਬਲ ਖੈਰ ਮਨਾਵੇ,
ਬਾਬਲ ਦੀ ਪੱਗ ਉੱਚੀ ਕਰੀਏ,
ਕੋਈ ਵੀ ਇਸ ਨੂੰ ਦਾਗ ਨਾ ਲਾਵੇ,
ਕਰ੍ਹਾਂ ਦੁਆਵਾ ਉਸ ਦਾਤੇ ਨੂੰ,
ਉਮਰ ਮੇਰੀ ਵੀ ਉਸ ਨੂੰ ਲਾਵੇ,
“ਸੰਦੀਪ” ਕਹੇ ਇਸ ਜੱਗ ਦੇ ਅੰਦਰ,
ਬਾਬਲ ਲੰਮੀ ਉਮਰ ਬਿਤਾਵੇ।
ਸੰਦੀਪ ਸਿੰਘ ‘ਬਖੋਪੀਰ’
ਸਪੰਰਕ :-9815321017