ਬੀਬਾ ਬੱਚਾ

ਸੰਦੀਪ ਸਿੰਘ ਬਖੋਪੀਰ
(ਸਮਾਜ ਵੀਕਲੀ)
ਮੈਂ ਤਾਂ ਬੀਬਾ ਬੱਚਾ ਹਾਂ,
ਬੋਲਦਾ ਸਭ ਨੂੰ ਅੱਛਾ ਹਾਂ,
ਰੋਜ਼ ਹੀ  ਗੁਰੂ ਘਰ ਆਉਂਦਾ ਹਾਂ,
ਸਭ ਦਾ ਸ਼ੁਕਰ ਮਨਾਉਂਦਾ ਹਾਂ,
ਰੋਜ਼ ਸਕੂਲੇ ਜਾਂਦਾ ਹਾਂ ,
ਸਭ ਨੂੰ ਫਤਿਹ ਬੁਲਾਉਂਦਾ ਹਾਂ,
ਕੁਰਕਰੇ,ਟੌਫੀਆਂ ਕਦੇ ਨਾ ਖਾਵਾਂ,
ਚੰਗੇ ਭੋਜਨ ਖਾਂਦਾ ਹਾਂ,
ਬੂਟ-ਜੁਰਾਬ ਨਾ ਗੰਦੇ ਕਰਦਾ,
ਸਾਫ਼ ਮੈਂ ਕੱਪੜੇ ਪਾਉੰਦਾ ਹਾਂ,
ਹੱਥ ਮੂੰਹ ਧੋਕੇ ਖਾਣਾ ਖਾਂਦਾ,
ਰੌਲਾ ਕਦੇ ਨਾ ਪਾਉਂਦਾ ਹਾਂ,
ਹੋਮ ਵਰਕ ਮੈਂ ਰੋਜ਼ ਹੀ ਕਰਦਾ,
ਟਿਊਸ਼ਨ ਪੜ੍ਹਨੇ ਜਾਂਦਾ ਹਾਂ,
ਵਿੱਚ ਪਾਰਕ ਦੇ ਖੇਡਾਂ ਸ਼ਾਮੀਂ,
ਸਾਇਕਲ ਖੂਬ ਭਜਾਉਂਦਾ ਹਾਂ,
ਸੰਦੀਪ ਸਰਾਂ ਤੋਂ ਲੈ ਕੇ ਸਿੱਖਿਆ,
ਜੀਵਨ ਸਫਲ ਬਣਾਉਣਾ ਹਾਂ।
         ਸੰਦੀਪ ਸਿੰਘ ‘ਬਖੋਪੀਰ’
        ਸਪੰਰਕ :-9815321017
Previous articleਚਿੱੜੀ
Next articleਬਾਬਲ