ਲੁਧਿਆਣਾ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ): ਪੰਜਾਬ ਦੇ ਲੋਕਾਂ ਨੂੰ ਵੱਖ ਵੱਖ ਪੱਖਾਂ ਤੋਂ ਜਾਗਰਕ ਕਰਵਾਉਣ ਵਾਲੇ ਉੱਘੇ ਸਮਾਜ ਸੇਵੀ ਬਾਈ ਲੱਖਾ ਸਿਧਾਣਾ ਜੋ ਅੱਜ ਇੱਥੇ ਸਥਾਨਕ ਇਕ ਕਿਸਾਨ ਧਰਨੇ ਨੂੰ ਸੰਬੋਧਨ ਕਰਨ ਆਏ ਸਨ ਉਸ ਤੋਂ ਬਾਅਦ ਉਨ੍ਹਾਂ ਨੇ ਜਰਖੜ ਖੇਡ ਸਟੇਡੀਅਮ ਦਾ ਦੌਰਾ ਕੀਤਾ ਅਤੇ ਜਰਖੜ ਹਾਕੀ ਅਕੈਡਮੀ ਦੇ ਖਿਡਾਰੀਆਂ ਨੂੰ ਮਿਲੇ ।
ਬਾਈ ਲੱਖਾ ਸਿਧਾਣਾ ਨੇ ਜਰਖੜ ਖੇਡ ਸਟੇਡੀਅਮ ਦੀ ਤਾਰੀਫ਼ ਕਰਦਿਆਂ ਆਖਿਆ ਕਿ ਇਹ ਖੇਡਾਂ ਦਾ ਮੱਕਾ ਜਰਖੜ ਸਟੇਡੀਅਮ ਪੂਰੇ ਪੰਜਾਬ ਦੇ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਹੈ ਜੇਕਰ ਪਿੰਡ ਪਿੰਡ ਵਿੱਚ ਜਰਖੜ ਵਰਗੀਆਂ ਖੇਡ ਗਤੀਵਿਧੀਆਂ ਹੋਣ ਲੱਗ ਜਾਣ ਅਤੇ ਪਿੰਡ ਪਿੰਡ ਖੇਡ ਸਟੇਡੀਅਮ ਬਣ ਜਾਵਣ ਤਾਂ ਪੰਜਾਬ ਦਿਨਾਂ ਦੇ ਵਿੱਚ ਹੀ ਨਸ਼ਾ ਮੁਕਤ ਸੂਬਾ ਬਣ ਜਾਵੇਗਾ ਉਨ੍ਹਾਂ ਨੇ ਜਰਖੜ ਹਾਕੀ ਅਕੈਡਮੀ ਦੇ ਬੱਚਿਆਂ ਨਾਲ ਮਿਲਣੀ ਕਰਦਿਆ ਉਨ੍ਹਾਂ ਨੂੰ ਖੇਡਾਂ ਦੇ ਨਾਲ ਨਾਲ ਪੜ੍ਹਾਈ ਅਤੇ ਖ਼ਾਸ ਕਰਕੇ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਉਨ੍ਹਾਂ ਆਖਿਆ ਕਿ ਜੇਕਰ ਅਸੀ ਆਪਣੀ ਮਾਂ ਬੋਲੀ ਨਾਲ ਪਿਆਰ ਨਹੀਂ ਕਰਾਂਗੇ ਤਾਂ ਗਲੀਆਂ ਦੇ ਕੱਖਾਂ ਵਾਂਗ ਰੁਲ ਕੇ ਰਹਿ ਜਾਵਾਂਗੇ ।
ਉਨ੍ਹਾਂ ਆਖਿਆ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਨਾਲ ਹਮੇਸ਼ਾ ਹੀ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਅੱਜ ਮੁਲਕ ਦੇ ਅੰਨਦਾਤਾ ਪੰਜਾਬ ਦੇ ਕਿਸਾਨ ਨੂੰ ਉਸ ਦੇ ਹੱਕਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਅਤੇ ਹੋਰ ਪ੍ਰਬੰਧਕਾਂ ਨੇ ਲੱਖਾਂ ਸਧਾਣਾ ਨੂੰ ਜੀ ਆਇਆ ਆਖਦਿਆਂ ਲੱਖਾ ਸਧਾਣਾ ਅਤੇ ਉੱਘੇ ਕੁਮੈਂਟੇਟਰ ਰੁਪਿੰਦਰ ਸਿੰਘ ਜਲਾਲ ਦਾ ਵਿਸ਼ੇਸ਼ ਸਨਮਾਨ ਕੀਤਾ ।
ਇਸ ਮੌਕੇ ਦਵਿੰਦਰ ਸਿੰਘ ਰੰਧਾਵਾ , ਹਰਬੰਸ ਸਿੰਘ ਗਿੱਲ ,ਪਰਮਜੀਤ ਸਿੰਘ ਪੰਮਾ ਗਰੇਵਾਲ ਗੁਰਦੀਪ ਸਿੰਘ ਜਰਖੜ ,ਸਾਹਬਜੀਤ ਸਿੰਘ ਸਾਬੀ ਜਰਖੜ ,ਬੂਟਾ ਸਿੰਘ ,ਪਿਆਰਾ ਸਿੰਘ ਗੁਰਸਤਿੰਦਰ ਸਿੰਘ ਪਰਗਟ , ਜਗਦੇਵ ਸਿੰਘ ਜਰਖੜ, ਰਜਿੰਦਰ ਸਿੰਘ ਜਰਖੜ,ਲਖਬੀਰ ਸਿੰਘ ਜਰਖੜ,ਗੁਰਦੀਪ ਸਿੰਘ ਕਿਲਾ ਰਾਏਪੁਰ ,ਕੁਲਵਿੰਦਰ ਸਿੰਘ ਟੋਨੀ ਘਵੱਦੀ, ਰਵਿੰਦਰ ਸਿੰਘ ਕਾਲਾ ਘਵੱਦੀ, ਆਦਿ ਹੋਰ ਪ੍ਰਬੰਧਕ ਅਤੇ ਖਿਡਾਰੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।