ਬਹੁਜਨ ਸਮਾਜ ਦਾ ਕੋਹਿਨੂਰ ਹੀਰਾ ਸੀ, ਆਈ.ਬੀ.ਓ. ਕਨੇਡਾ ਦੇ ਪ੍ਰਧਾਨ ਇੰਜ. ਜੀ.ਡੀ. ਗੱਡੂ

ਆਈ.ਬੀ.ਓ. ਕਨੇਡਾ ਦੇ ਪ੍ਰਧਾਨ ਇੰਜ. ਜੀ.ਡੀ. ਗੱਡੂ

ਕਨੇਡਾ (ਸਮਾਜਵੀਕਲੀ) – ਬਹੁਜਨ ਸਮਾਜ ਪਾਰਟੀ ਦਾ ਨਿਧੜਕ ਯੋਧਾ, ਸਾਹਿਬ ਕਾਂਸ਼ੀਰਾਮ ਜੀ ਦੇ ਅਦੇਸ਼ਾਂ ਦਾ ਪਾਲਣ ਕਰਨ ਵਾਲ਼ਾ ਅਤੇ ਬਹੁਜਨ ਸਮਾਜ ਪਾਰਟੀ ਨੂੰ ਮਾਂ ਦੇ ਰੂਪ ਵਿੱਚ ਮੰਨਣ ਵਾਲ਼ਾ, ਆਈ.ਬੀ.ਓ. ਕਨੇਡਾ ਦਾ ਪ੍ਰਧਾਨ ਇੰਜ. ਜੀ.ਡੀ. ਗੱਡੂ ਦਾ ਅਚਾਨਕ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਣ ਨਾਲ ਜਿੱਥੇ ਇਸ ਸ਼ਖਸ਼ੀਅਤ ਦੀ ਕਮੀ ਪੂਰੀ ਨਾ ਤਾਂ ਪਰਿਵਾਰਕ ਤੌਰ ਤੇ ਅਤੇ ਨਾ ਹੀ ਸਮਾਜਿਕ ਤੌਰ ਤੇ ਪੂਰੀ ਕੀਤੀ ਜਾ ਸਕਦੀ ਹੈ।

ਲੇਕਿਨ ਹਾਂ ਇੱਕ ਗੱਲ ਜ਼ਰੂਰ ਹੈ ਕਿ ਇੰਜ. ਜੀ.ਡੀ. ਗੱਡੂ ਜੀ ਇਸ ਸੰਸਾਰ ਨੂੰ ਸਰੀਰਕ ਤੌਰ ਤੇ ਤਾਂ ਵਿਛੋੜਾ ਜ਼ਰੂਰ ਦੇ ਗਏ ਹਨ ਪਰ ਬਹੁਜਨ ਸਮਾਜ ਪਾਰਟੀ ਲਈ ਕੀਤੇ ਗਏ ਕੰਮਾਂ ਦੀ ਵਿਚਾਰਧਾਰਾ ਲਈ ਸਦਾ-ਸਦਾ ਲਈ ਅਮਰ ਰਹਿਣਗੇ ਅਤੇ ਉਨ੍ਹਾਂ ਦੁਆਰਾ ਕੀਤੇ ਗਏ ਕੰਮਾਂ ਨੂੰ ਵੀ ਯਾਦ ਕੀਤਾ ਜਾਵੇਗਾ। ਜਦੋਂ ਵੀ ਸਾਹਿਬ ਕਾਂਸ਼ੀਰਾਮ ਜੀ ਦੀ ਲਹਿਰ ਵਿੱਚ ਕੰਮ ਕਰਨ ਵਾਲੇ ਮਿਸ਼ਨਰੀ ਲੋਕਾਂ ਦੀਆਂ ਗਾਥਾਵਾਂ ਅਤੇ ਕਹਾਣੀਆਂ ਸੁਣਾਈਆਂ ਜਾਣਗੀਆਂ ਤਾਂ ਉਸ ਵੇਲੇ ਇੰਜ. ਜੀ.ਡੀ. ਗੱਡੂ ਨੂੰ ਵੀ ਜ਼ਰੂਰ ਯਾਦ ਕੀਤਾ ਜਾਵੇਗਾ। ਪਿੰਡ ਰੁੜਕੀ ਮੁਗਲਾਂ ਬਲਾਚੌਰ ਸ਼ਹੀਦ ਭਗਤ ਸਿੰਘ ਨਗਰ ‘ਚ ਜਨਮਿਆ, ਇੰਜ. ਜੀ.ਡੀ. ਗੱਡੂ ਦਾ ਜਨਮ 20 ਦਸੰਬਰ 1956 ਨੂੰ ਮਾਤਾ ਨਸੀਬ ਜੀ ਦੀ ਕੁੱਖੋਂ ਪਿਤਾ ਸ਼੍ਰੀ ਦਲੀਪਾ ਰਾਮ ਗੱਡੂ ਜੀ ਦੇ ਗ੍ਰਹਿ ਵਿਖੇ ਹੋਇਆ।

ਗੱਡੂ ਇੱਕ ਪੜ੍ਹੇ-ਲਿਖੇ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਇਸਦੇ ਨਾਲ ਹੀ ਇਹ ਪਰਿਵਾਰ ਬਹੁਜਨ ਸਮਾਜ ਦੇ ਮਹਾਨ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਨਾਲ ਵੀ ਜੁੜਿਆ ਹੈ ਅਤੇ ਇਸ ਦੇ ਨਾਲ ਇਹ ਗੱਡੂ ਪਰਿਵਾਰ ਬਹੁਜਨ ਸਮਾਜ ਦੇ ਮਹਾਨ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਨਾਲ ਵੀ ਜੁੜਿਆ ਹੈ ਅਤੇ ਇਸ ਗੱਡੂ ਪਰਿਵਾਰ ਨੇ ਰੁੜਕੀ ਮੁਗਲਾਂ ਬਲਾਚੌਰ ਦਾ ਨਾਂ ਭਾਰਤ ਵਿੱਚ ਦੇਸ਼ ਵਿੱਚ ਵੀ ਰੋਸ਼ਨ ਕੀਤਾ ਹੈ।

ਇਸਦੇ ਨਾਲ ਵਿਦੇਸ਼ ਦੀ ਧਰਤੀ ਕਨੇਡਾ ਵਿੱਚ ਸਮਾਜ ਦੀਆਂ ਮਿਸ਼ਨਰੀ ਗਤੀਵਿਧੀਆਂ ਨਾਲ ਜੁੜ ਕੇ ਅਤੇ ਅਗਲੀ ਕਤਾਰ ਵਿੱਚ ਖੜ੍ਹੇ ਹੋਕੇ ਪੂਰੀ ਮਿਹਨਤ. ਲ਼ਗਨ, ਇਮਾਨਦਾਰੀ ਨਾਲ ਧਨੋ, ਮਨੋ ਅਤੇ ਤਨੋ ਬਹੁਜਨ ਸਮਾਜ ਦੇ ਲੋਕਾਂ ਨੂੰ ਉਨ੍ਹਾਂ ਦੇ ਬਣਦੇ ਹੱਕ-ਹਕੂਕ ਲੈਕੇ ਦੇਣ ਲਈ ਜੋ ਪ੍ਰਗਤੀਸ਼ੀਲ ਕਾਰਜ ਕੀਤੇ ਹਨ ਇਨ੍ਹਾਂ ਕਾਰਜਾਂ ਦੀ ਸ਼ਲਾਘਾ ਕਰਨੀ ਵੀ ਬਣਦੀ ਹੈ।

ਇੰਜ. ਜੀ.ਡੀ. ਗੱਡੂ ਜੀ ਦੀ ਧਰਮਪਤਨੀ ਸ਼੍ਰੀਮਤੀ ਅਨੀਤਾ ਗੱਡੂ ਜੀ ਦਾ ਵੀ ਪੂਰਾ ਸਹਿਯੋਗ ਰਿਹਾ ਹੈ, ਜਦੋਂ ਵੀ ਇੰਜ. ਜੀ.ਡੀ. ਗੱਡੂ ਬਹੁਜਨ ਸਮਾਜ ਦੇ ਮਹਾਂਪੁਰਸ਼ਾਂ ਅਤੇ ਬਹੁਜਨ ਸਮਾਜ ਦੇ ਲੋਕਾਂ ਅਤੇ ਸਾਹਿਬ ਕਾਂਸ਼ੀਰਾਮ ਜੀ ਵਲੋਂ ਆਪਣੇ ਵਰਕਰਾਂ ਨੂੰ ਕੋਈ ਵੀ ਮੀਟਿੰਗ ਕਰਨ ਦਾ ਆਦੇਸ਼ ਦਿੰਦੇ ਤਾਂ ਉਸ ਸਮੇਂ ਹੀ ਇੰਜ. ਜੀ.ਡੀ. ਗੱਡੂ ਵਲੋਂ ਆਪਣੀ ਬਹੁਜਨ ਸਮਾਜ ਪਾਰਟੀ ਦੇ ਸਾਥੀਆਂ ਨਾਲ ਰਾਬਤਾ ਸ਼ੁਰੂ ਕਰ ਲੈਂਦੇ ਅਤੇ ਬਸਪਾ ਦੀਆਂ ਮੀਟਿੰਗਾਂ ਨੂੰ ਕਾਮਯਾਬ ਕਰਨ ਵਿੱਚ ਆਪਣੇ ਵਲੋਂ ਅਹਿਮ ਭੂਮਿਕਾ ਨਿਭਾਊਂਦੇ।

ਇੰਜ. ਜੀ.ਡੀ. ਗੱਡੂ ਜੀ ਦਾ ਅਚਨਚੇਤ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਣ ਨਾਲ ਕਨੇਡਾ ਵੱਡੇ ਭਰਾ ਸੱਤਪਾਲ ਸਿੰਘ ਗੱਡੂ ਅਤੇ ਛੋਟੇ ਭਰਾ ਹਰੀਰਾਮ ਗੱਡੂ ਅਤੇ ਭਾਰਤ ਵਿੱਚ ਉਨ੍ਹਾਂ ਦੀ ਭੈਣ ਕਸ਼ਮੀਰ ਕੌਰ ਦੇ ਪਰਿਵਾਰ ਵਿੱਚ ਅਤੇ ਬਹੁਜਨ ਸਮਾਜ ਦੇ ਮਿਸ਼ਨਰੀ ਲੋਕਾਂ ਦੇ ਘਰਾਂ ਵਿੱਚ ਸ਼ੋਕ ਦੀ ਲਹਿਰ ਛਾਈ ਹੋਈ ਹੈ। ਇੰਜ. ਜੀ.ਡੀ. ਗੱਡੂ ਜਦੋਂ ਪੰਜਾਬ ਵਿੱਚ ਰਹਿੰਦੇ ਸਨ ਤਾਂ ਉਨ੍ਹਾਂ ਨੇ ਪੀ. ਡਬਲਯੂ. ਡੀ. ਮਹਿਕਮੇ ਵਿੱਚ ਬਤੌਰ ਇੰਜੀਨੀਅਰ ਦੇ ਤੌਰ ਤੇ ਨਿੱਘੀਆਂ ਸੇਵਾਵਾਂ ਦਿੱਤੀਆਂ। ਜਦੋਂ ਇੰਜ. ਜੀ.ਡੀ. ਗੱਡੂ ਪੰਜਾਬ ਤੋਂ ਕਨੇਡਾ ਆਪਣੀ ਫੈਮਿਲੀ ਸਮੇਤ ਸੈਟਲ ਹੋ ਗਏ ਤਾਂ ਉੱਥੇ ਕਨੇਡਾ ਜਾ ਕੇ ਕਿਰਤ ਕਰਦੇ ਰਹੇ ਅਤੇ ਬਹੁਜਨ ਸਮਾਜ ਪਾਰਟੀ ਦੇ ਮਿਸ਼ਨ ਦੀ ਸੇਵਾ ਕਰਨੀ ਕਦੇ ਵੀ ਨਾ ਭੁੱਲੇ ਅਤੇ ਇੰਟਰਨੈਸ਼ਨਲ ਬਹੁਜਨ ਆਰਗੇਨਾਈਜੇਸ਼ਨ ਕਨੇਡਾ ਵਿੱਚ ਸਾਫ-ਸੁਥਰੀ ਸ਼ਵੀ ਅਗਾਂਹਵਧੂ ਵਾਲੀ ਸੋਚ ਅਤੇ ਉਸ ਉਸਾਰੂ ਸੋਚ ਦੇ ਜ਼ਰਿਆ ਪ੍ਰਧਾਨ ਦੇ ਅਹੁਦੇ ਤੇ ਹੁੰਦਿਆਂ ਹੋਇਆਂ ਸਭਨਾਂ ਪ੍ਰਤੀ ਪ੍ਰੇਮ-ਭਾਵਨਾ ਬਣਾਈ ਰੱਖੀ। ਇੰਜ. ਜੀ.ਡੀ. ਗੱਡੂ ਸੱਚ ਬੋਲਣਾ ਅਤੇ ਸੱਚੀ ਗੱਲ ਤੇ ਪਹਿਰਾ ਦੇਣ ਵਾਲੇ ਅਣਖੀ ਯੋਧੇ ਸਨ ਜਿਹੜੇ ਕਿ ਆਖਰੀ ਸਾਹਾਂ ਤੱਕ ਸਾਹਿਬ ਕਾਂਸ਼ੀਰਾਮ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਰਹੇ ਅਤੇ 30 ਅਪ੍ਰੈਲ 2020 ਨੂੰ ਸਦੀਵੀਂ ਵਿਛੋੜਾ ਦੇ ਗਏ।

ਇਸ ਦੁੱਖ ਦੀ ਘੜੀ ਵਿੱਚ ਗੱਡੂ ਪਰਿਵਾਰ ਦੇ ਭਾਰਤ ਦੇਸ਼ ਵਿੱਚ ਪਰਿਵਾਰਕ ਮੈਂਬਰ ਸਾਬਕਾ ਐਮ. ਐਲ. ਏ. ਹਲਕਾ ਬਲਾਚੌਰ ਐਡਵੋਕੇਟ ਸ. ਹਰਗੋਪਾਲ ਸਿੰਘ ਗੱਡੂ ਸਮੇਤ ਦੁਨੀਆਂ ਭਰ ਵਿੱਚ ਵਸਦੇ ਇੰਜ. ਜੀ.ਡੀ. ਗੱਡੂ ਜੀ ਦੇ ਰਿਸ਼ਤੇਦਾਰ ਸੱਜਣ-ਮਿੱਤਰ ਅਤੇ ਮਿਸ਼ਨਰੀ ਸਾਥੀਆਂ ਨੂੰ ਜਦੋਂ ਪਤਾ ਲੱਗਾ ਕਿ ਇੰਜ. ਜੀ.ਡੀ. ਗੱਡੂ ਸਾਹਿਬ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਹਨ ਤਾਂ ਇਸ ਦੁੱਖ ਦੀ ਘੜੀ ਵਿੱਚ ਅਫਸੋਸ ਦਾ ਪ੍ਰਗਟਾਵਾ ਕੀਤਾ।

ਆਉਣ ਵਾਲੇ ਸਮੇਂ ਵਿੱਚ ਇੰਜ. ਜੀ.ਡੀ. ਗੱਡੂ ਜੀ ਦੀਆਂ ਬਹੁਜਨ ਸਮਾਜ ਪ੍ਰਤੀ ਦਿੱਤੀਆਂ ਨਿੱਘੀਆਂ ਸੇਵਾਵਾਂ ਦੇ ਪ੍ਰਤੀ ਸਵੈਜੀਵਨੀ ਪ੍ਰਕਾਸ਼ਿਤ ਕੀਤੀ ਜਾਵੇਗੀ।

– ਸੁਨੈਨਾ ਭਾਰਤੀ

ਕਾਕੀ ਪਿੰਡ, ਜਲੰਧਰ, ਪੰਜਾਬ।

Previous articleUK car sales plunge to lowest level since 1946
Next articleMass Disaster & Possible Management: Challenges for Immediate Future