ਅੱਪਰਾ (ਸਮਾਜ ਵੀਕਲੀ) – ਬਹੁਜਨ ਸਮਾਜ ਪਾਰਟੀ ਹਲਕਾ ਫਿਲੌਰ ਵਲੋਂ ਪਾਰਟੀ ਹਾਈ ਕਮਾਂਡ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਬਾਮਸੇਫ, ਡੀ. ਐਸ. ਫੋਰ ਤੇ ਬਸਪਾ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ 87ਵੇਂ ਜਨਮ ਦਿਨ ਮੌਕੇ ਕਿਸਾਨ ਵਿਰੋਧੀ ਖੇਤੀ ਕਾਨੂੰਨ, ਲੇਬਰ ਵਿਰੋਧੀ ਕਾਨੂੰਨ, ਮਹਿੰਗਾਈ ਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ਼ ਪੰਜਾਬ ਬਚਾਓ-ਹਾਥੀ ਯਾਤਰਾ 15 ਮਾਰਚ ਨੂੰ ਹੋ ਰਹੀ ਹੈ। ਯਾਤਰਾ ਅਕਲਪੁਰ ਰੋਡ ਤੋਂ ਸ਼ੁਰੂ ਹੋ ਕੇ ਹਲਕਾ ਫਿਲੌਰ ਦੇ ਵੱਖ-ਵੱਖ ਪਿੰਡਾਂ ਤੋਂ ਹੋ ਕੇ ਪਿੰਡ ਮੁਠੱਡਾਂ ਕਲਾਂ ਵਿਖੇ ਸਮਾਪਤ ਹੋਵੇਗੀ।