ਬਸਪਾ ਦੇ ਨਵ-ਨਿਯੁਕਤ ਪ੍ਰਧਾਨ ਦਾ ਸ਼ਾਮਚੁਰਾਸੀ ‘ਚ ਸਵਾਗਤ

ਫੋਟੋ : - ਨਵ ਨਿਯੁਕਤ ਜ਼ਿਲਾ ਪ੍ਰਧਾਨ ਹੁਸ਼ਿਆਰਪੁਰ ਇੰਜ. ਮਹਿੰਦਰ ਸਿੰਘ ਸੰਧਰ ਦਾ ਸ਼ਾਮਚੁਰਾਸੀ ਦੀ ਟੀਮ ਸਵਾਗਤ ਕਰਦੀ ਹੋਈ।

ਸ਼ਾਮਚੁਰਾਸੀ, (ਚੁੰਬਰ)– ਕਸਬਾ ਸ਼ਾਮਚੁਰਾਸੀ ਵਿਖੇ ਬਹੁਜਨ ਸਮਾਜ ਪਾਰਟੀ ਹਲਕਾ ਸ਼ਾਮਚੁਰਾਸੀ ਦਾ ਇਕੱਠ ਸੁਖਵਿੰਦਰ ਸੁੱਖਾ, ਹਰਜੀਤ ਭੀਮਾ ਅਤੇ ਰਜੇਸ਼ ਦੀ ਟੀਮ ਵਲੋਂ ਕੀਤਾ ਗਿਆ। ਇਸ ਮੌਕੇ ਇੰਜ. ਮਹਿੰਦਰ ਸਿੰਘ ਸੰਧਰ ਨੂੰ ਜ਼ਿਲਾ ਹੁਸ਼ਿਆਰਪੁਰ ਦਾ ਪ੍ਰਧਾਨ ਨਿਯੁਕਤ ਕਰਨ ਦੀ ਖੁਸ਼ੀ ਵਿਚ ਲੱਡੂ ਵੰਡੇ ਗਏ। ਇਸ ਮੌਕੇ ਉਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ।

ਇਸ ਇਕੱਠ ਵਿਚ ਵਿਸ਼ੇਸ਼ ਤੌਰ ਤੇ ਦਲਜੀਤ ਰਾਏ ਸਕੱਤਰ ਪੰਜਾਬ ਬਸਪਾ, ਮਨਿੰਦਰ ਸਿੰਘ ਸ਼ੇਰਪੁਰੀ ਜੋਨ ਇੰਚਾਰਜ ਲੋਕ ਸਭਾ ਹੁਸ਼ਿਆਰਪੁਰ, ਸੁਖਦੇਵ ਸਿੰਘ ਬਿੱਟਾ ਸਾਬਕਾ ਜ਼ਿਲਾ ਇੰਚਾ. ਹੁਸ਼ਿਆਰਪੁਰ ਤੇ ਵਿਜੇ ਖਾਨਪੁਰੀ ਸਕੱਤਰ ਹਲਕਾ ਸ਼ਾਮਚੁਰਾਸੀ ਵਿਸ਼ੇਸ਼ ਤੌਰ ਤੇ ਪਹੁੰਚੇ।

ਯੂਥ ਆਗੂ ਹੈਪੀ ਫੰਬੀਆਂ ਵਾਈਸ ਪ੍ਰਧਾਨ ਹਲਕਾ ਸ਼ਾਮਚੁਰਾਸੀ, ਪਰਵਿੰਦਰ ਜੱਸੀ ਜਨਰਲ ਸਕੱਤਰ ਹਲਕਾ ਸ਼ਾਮਚੁਰਾਸੀ, ਕੌਸ਼ਲ ਫੰਬੀਆਂ, ਬੀ ਵੀ ਐਫ ਕਨਵੀਨਰ ਹਲਕਾ ਸ਼ਾਮਚੁਰਾਸੀ, ਅਵਤਾਰ ਬਸਰਾ ਜਨਰਲ ਸਕੱਤਰ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ, ਸੰਤੋਖ ਰਮਲਾ, ਜੱਸੀ ਤਲਵੰਡੀ ਅਰਾਈਆਂ, ਜਸਕਰਨ, ਕਮਲ ਤਲਵੰਡੀ ਕਾਨੂੰਗੋ, ਸ਼ਸ਼ੀ ਨੂਰਪੁਰ, ਬਿੰਦਰ ਨੂਰਪੁਰ, ਸ਼ਿਵ ਕੁਮਾਰ, ਲਲਿਤ ਨੂਰਪੁਰ, ਰਿੰਕੂ, ਜੀਤ ਰਾਮ ਤੋਂ ਇਲਾਵਾ ਸ਼ਾਮਚੁਰਾਸੀ ਦੀ ਟੀਮ, ਸੁਖਵਿੰਦਰ ਸੁੱਖਾ, ਹਰਜੀਤ ਭੀਮਾ, ਰਜੇਸ਼, ਫੱਤੂ, ਬਲਵਿੰਦਰ ਬਿੱਲੂ, ਅੰਜੂ, ਬਲਜੀਤ, ਲੰਬੜ, ਲੱਕੀ, ਨਿੱਕਾ, ਪੱਪੂ, ਲਖਵੀਰ, ਦੀਪਾ, ਸ਼ੰਮੀ, ਸੋਨੂੰ, ਲਖਵੀਰ, ਭੁੱਟੋ, ਵਿਜੇ ਕੁਮਾਰ ਸਮੇਤ ਕਈ ਹੋਰ ਹਾਜ਼ਰ ਸਨ।

Previous articleਗਾਇਕ ਤੇ ਗੀਤਕਾਰ ਮਿੰਟੂ ਹੇਅਰ ਨੇ ‘ਜੂਨ 84’ ਨਾਲ ਭਰੀ ਹਾਜ਼ਰੀ
Next articleਕੁਰਸੀ, ਚੌਧਰ, ਸ਼ੋਹਰਤ, ਜ਼ੁੰਮੇਵਾਰੀ ਤੇ ਸੇਵਾ