ਬਲ੍ਹੇਰਖਾਨਪੁਰ ਸਕੂਲ ਦੇ ਵਿਿਦਆਰਥੀਆਂ ਨੇ ਜਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਅਹਿਮ ਪ੍ਰਾਪਤੀਆਂ ਕੀਤੀਆਂ

ਕਪੂਰਥਲਾ (ਸਮਾਜ ਵੀਕਲੀ) (ਕੌੜਾ ) -ਜਿਲ੍ਹਾ ਟੂਰਨਾਮੈਂਟ ਕਮੇਟੀ ਕਪੂਰਥਲਾ ਵਲੋਂ ਗੁਰੁ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਕਰਵਾਏ ਗਏ ਵਾਲੀਬਾਲ ਟੂਰਨਾਾਮੈਂਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲ੍ਹੇਰਖਾਨਪੁਰ ਦੇ ਵਿਿਦਆਰਥੀਆਂ ਵੱਲੋਂ ਅਹਿਮ ਪੁਜੀਸ਼ਨਾਂ ਹਾਸਲ ਕੀਤੀਆ ਗਈਆਂ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟੀਮ ਇੰਚਾਰਜ ਸ਼੍ਰੀਮਤੀ ਅਰਵਿੰਦ ਕੌਰ ਝੰਡ ਡੀ.ਪੀ.ਈ ਨੇ ਦੱਸਿਆ ਕਿ ਅੰਡਰ 14 ਲੜਕੀਆਂ ਵਾਲੀਬਾਲ ਵਿੱਚ ਪਹਿਲਾਂ ਸਥਾਨ, ਅੰਡਰ 17 ਲੜਕੇ ਵਾਲੀਬਾਲ ਵਿੱਚ ਪਹਿਲਾਂ ਸਥਾਨ, ਅੰਡਰ 17 ਲੜਕੀਆਂ ਵਾਲੀਬਾਲ ਵਿੱਚ ਦੂਜਾ ਸਥਾਨ ਤੇ ਅੰਡਰ 19 ਲੜਕੀਆਂ ਵਾਲੀਬਾਲ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।

ਇਸ ਮੌਕੇ ਪ੍ਰਿੰਸੀਪਲ ਰਵਿੰਦਰ ਕੌਰ ਨੇ ਵਿਿਦਆਰਥੀਆਂ ਦੀ ਇਸ ਪ੍ਰਾਪਤੀ ਲਈ ਸ਼੍ਰੀਮਤੀ ਅਰਵਿੰਦ ਕੌਰ ਝੰਡ ਡੀ.ਪੀ.ਈ ਨੂੰ ਮੁਬਾਰਕਬਾਦ ਦਿੱਤੀ। ਉੱਥੇ ਹੀ ਉਨ੍ਹਾਂ ਨੇ ਵਿਿਦਆਰਥੀਆਂ ਨੂੰ ਇਸੇ ਪ੍ਰਕਾਰ ਹੀ ਖੇਡਾਂ ਵਿੱਚ ਰਾਜ ਪੱਧਰ ਤੇ ਵੀ ਅਹਿਮ ਪ੍ਰਾਪਤੀ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੁਖਦਿਆਲ ਸਿੰਘ ਝੰਡ, ਕੁਲਬੀਰ ਸਿੰਘ ਕਾਲੀ, ਅਮਨਦੀਪ ਸਿੰਘ ਵੱਲਣੀ, ਮਨਦੀਪ ਕੌਰ ਡੀ.ਪੀ.ਈ, ਲੈਕਚਰਾਰ ਮਨਜੀਤ ਕੌਰ, ਲੈਕ: ਪਰਮਜੀਤ ਭਗਤ, ਲੈਕ: ਸੁਖਦੀਪ ਕੌਰ, ਮੈਡਮ ਮਨਜੀਤ ਕੌਰ, ਮੈਡਮ ਅਨੁਸ਼ੀਲ, ਮੈਡਮ ਪਰਮਿੰਦਰ ਕੌਰ, ਮੈਡਮ ਮਨਜਿੰਦਰ ਕੌਰ, ਮੈਡਮ ਸੁਖਵਿੰਦਰ ਕੌਰ, ਮੈਡਮ ਨਿਸ਼ਾ, ਆਸ਼ੀਸ਼ ਅਰੌੜਾ, ਕੁਲਦੀਪ ਸਿੰਘ, ਸੂਰਜ ਕੁਮਾਰ ਕੰਪਿਊਟਰ ਟੀਚਰ, ਗਗਨਦੀਪ ਸਿੰਘ, ਪਰਵੀੂਨ ਕੁਮਾਰ, ਮਨੋਹਰ ਲਾਲ, ਅਮਰਜੀਤ ਸਿੰਘ ਆਦਿ ਹਾਜਰ ਸਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੱਸ ਦਾ ਸਫ਼ਰ ਬਣੀ ਅਭੁੱਲ ਯਾਦ
Next article” ਭਗਤ ਸਿੰਘ “.