ਬਲੋਚ ਮਨੁੱਖੀ ਅਧਿਕਾਰ ਆਗੂ ਨੇ ਖੋਲ੍ਹੀ ਪਾਕਿ ਦੀ ਪੋਲ, ਕਿਹਾ- ਬਲੋਚ ਲੋਕਾਂ ਦੀਆਂ ਕੀਤੀਆਂ ਹੱਤਿਆਵਾਂ

ਜਨੇਵਾ- ਬਲੋਚਿਸਤਾਨ ‘ਚ ਆਏ ਦਿਨ ਪਾਕਿਸਤਾਨ ਤੋਂ ਆਜ਼ਾਦੀ ਦੇ ਨਾਅਰੇ ਲਗਾਏ ਜਾਂਦੇ ਹਨ। ਇੱਥੋਂ ਦੇ ਲੋਕ ਸੱਤ ਦਹਾਕਿਆਂ ਤੋਂ ਬਲੋਚਿਸਤਾਨ ਦੀ ਆਜ਼ਾਦੀ ਤੇ ਹੱਕ ਲਈ ਲੜ ਰਹੇ ਹਨ। ਜਵੇਨਾ ‘ਚ ਚੱਲ ਰਹੀ ਯੂਐੱਨਐੱਚਆਰਸੀ ਦੀ ਬੈਠਕ ਦੌਰਾਨ ਵੀ ਬਲੋਚਿਸਤਾਨ ਦਾ ਮੁੱਦਾ ਭਖ਼ਿਆ ਰਿਹਾ। ਜਨੇਵਾ ‘ਚ ਬਲੋਚ ਮਨੁੱਖੀ ਅਧਿਕਾਰ ਕੌਂਸਲ ਦੇ ਜਨਰਲ ਸਕੱਤਰ ਸਮਦ ਬਲੋਚ ਨੇ ਇਲਾਕੇ ਸਬੰਧੀ ਤਾਜ਼ਾ ਬਿਆਨ ਦਿੱਤਾ ਹੈ।

ਸਮਦ ਨੇ ਕਿਹਾ, ‘ਉਨ੍ਹਾਂ ਬਹੁਤ ਕੁਝ ਝੱਲਿਆ ਹੈ। ਸਾਡੇ ਸਮਾਜਿਕ-ਸੰਸਕ੍ਰਿਤ, ਆਰਥਿਕ ਅਧਿਕਾਰਾਂ ਨੂੰ ਨਕਾਰ ਦਿੱਤਾ ਗਿਆ ਹੈ। ਬਲੋਚਸਿਤਾਨ ਨੂੰ ਸਿਰਫ਼ ਲੁੱਟਿਆ ਗਿਆ ਹੈ, ਪਾਕਿਸਤਾਨ ਨੇ ਸਾਡੇ ਸਰੋਤਾਂ ਨੂੰ ਲੁੱਟਿਆ ਹੈ। ਬਲੋਚਿਸਾਤਨ ਖਣਿਜਾਂ ਤੇ ਕੁਦਰਤੀ ਸਰੋਤਾਂ ਨਾਲ ਭਰਪੂਰ ਹੈ, ਫਿਰ ਵੀ ਲੋਕ ਪੀੜਤ ਹਨ।’

ਅੱਤਵਾਦੀਆਂ ਲਈ ਪਾਕਿਸਤਾਨ ਨੂੰ ਫਿਰਦੌਸ ਦੱਸਦੇ ਹੋਏ ਬਲੋਚ ਮਨੁੱਖੀ ਅਧਿਕਾਰ ਕੌਂਸਲ ਦੇ ਜਨਰਲ ਸਕੱਤਰ ਸਮਦ ਬਲੋਚ ਨੇ ਕਿਹਾ ਕਿ ਪਾਕਿਤਸਾਨ, ਮਨੁੱਖੀ ਅਧਿਕਾਰਾਂ ਦਾ ਘਾਣ ਕਰਦੇ ਹੋਏ ਬਲੋਚਸਿਤਾਨ ‘ਚ ਘੱਟਗਿਣਤੀਆਂ ਦਾ ਕਤਲੇਆਮ ਕਰ ਰਿਹਾ ਹੈ। ਪਾਕਿਸਾਤਨ ਨਾ ਸਿਰਫ਼ ਬਲੋਚ ਲੋਕਾਂ ਦੀਆਂ ਹੱਤਿਆਵਾਂ ਕਰਦਾ ਹੈ ਬਲਕਿ ਉਨ੍ਹਾਂ ਦੇ ਸਿੰਧੀ ਭਰਾਵਾਂ, ਪਸ਼ਤੂਨਾਂ ਦੇ ਕਤਲੇਆਮ ਸ਼ਾਮਲ ਹਨ। ਇਹ ਦੁਨੀਆ ਲਈ ਵੀ ਖ਼ਤਰਾ ਹੈ ਕਿਉਂਕਿ ਇਹ ਇਕ ਬੁਰਾ ਦੇਸ਼ ਹੈ, ਕੋਈ ਕਾਨੂੰਨ ਨਹੀਂ ਹੈ, ਕੋਈ ਨਿਆਂ ਨਹੀਂ ਹੈ।

Previous articleਲੱਦਾਖ ਬਾਰਡਰ ‘ਤੇ ਭਾਰਤ ਤੇ ਚੀਨੀ ਫ਼ੌਜ ਮੁੜ ਆਹਮੋ-ਸਾਹਮਣੇ, ਜਵਾਨਾਂ ਵਿਚਾਲੇ ਹੋਈ ਝੜਪ
Next articleਤਿੰਨ ਆਸਟ੍ਰੇਲਾਈ ਨਾਗਰਿਕ ਈਰਾਨ ਦੀ ਹਿਰਾਸਤ ‘ਚ