ਬਲਾਚੌਰ (ਸਮਾਜਵੀਕਲੀ) – ਬਲਾਚੌਰ ਬਲਾਕ ਦੇ ਪਿੰਡ ਰੱਕੜਾਂ ਬੇਟ ਦਾ 30 ਸਾਲਾ ਨੌਜਵਾਨ ਜਤਿੰਦਰ ਸਿੰਘ ਪੁੱਤਰ ਜੋਗਾ ਸਿੰਘ ਜਿਸ ਦੀ ਪਿਛਲੇ ਮਹੀਨੇ ਕੁਵੈਤ ’ਚ ਮੌਤ ਹੋ ਗਈ ਸੀ, ਦੀ ਲਾਸ਼ ਅੱਜ ਘਰ ਪਹੁੰਚਣ ’ਤੇ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਬਣ ਗਿਆ। ਜਤਿੰਦਰ ਸਿੰਘ ਦੀ ਮੌਤ 10 ਮਾਰਚ ਨੂੰ ਫੂਡ ਪੁਆਇਜ਼ਨਿੰਗ ਅਤੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਦੱਸੀ ਜਾਂਦੀ ਹੈ।
ਉਕਤ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਉਸ ਦਾ ਵਿਆਹ ਡੇਢ ਕੁ ਸਾਲ ਪਹਿਲਾਂ ਹੋਇਆ ਸੀ। ਉਹ ਉਂਝ ਤਾਂ ਦੋ ਕੁ ਸਾਲ ਤੋਂ ਕੁਵੈਤ ਵਿੱਚ ਰਹਿ ਰਿਹਾ ਸੀ ਪਰ ਚਾਰ ਕੁ ਮਹੀਨੇ ਪਹਿਲਾਂ ਹੀ ਉਹ ਛੁੱਟੀ ਕੱਟ ਕੇ ਵਾਪਸ ਗਿਆ ਸੀ। ਰਿਸ਼ਤੇਦਾਰਾਂ ਨੂੰ ਉਸ ਦੀ ਮੌਤ ਦਾ ਪਹਿਲਾਂ ਪਤਾ ਸੀ, ਪਰ ਪਰਿਵਾਰ ਨੂੰ ਬੀਤੇ ਕੱਲ੍ਹ ਹੀ ਇਸ ਬਾਰੇ ਦੱਸਿਆ ਗਿਆ ਸੀ। ਕਰਫਿਊ ਦੇ ਚੱਲਦਿਆਂ ਕੁਝ ਕੁ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਹੀ ਮ੍ਰਿਤਕ ਨੌਜਵਾਨ ਦਾ ਸਸਕਾਰ ਕੀਤਾ।