ਬਲਾਕ ਸੰਮਤੀ ਮੈਂਬਰ ਕੁਲਬੀਰ ਖੈੜਾ ਨੇ ਕੀਤਾ ਖੈੜਾ ਦੋਨਾਂ ਵਿੱਚ ਚੱਲਦੇ ਵਿਕਾਸ ਕਾਰਜਾਂ ਦਾ ਨਿਰੀਖਣ

ਕੈਪਸ਼ਨ- ਬਲਾਕ ਸੰਮਤੀ ਮੈਂਬਰ ਕੁਲਬੀਰ ਖੈੜਾ,ਪਿੰਡ ਖੈੜਾ ਦੋਨਾਂ ਵਿੱਚ ਚੱਲਦੇ ਵਿਕਾਸ ਕਾਰਜਾਂ ਦਾ ਨਿਰੀਖਣ ਕਰਦੇ ਹੋਏ

 ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਗ੍ਰਾਮ ਪੰਚਾਇਤ ਖੈੜਾ ਦੋਨਾਂ ਵੱਲੋਂ ਪਿੰਡ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਕਪੂਰਥਲਾ ਸੁਲਤਾਨਪੁਰ ਲੋਧੀ ਜੀਟੀ ਰੋਡ ਤੇ ਟਾਵਰ ਕਲੋਨੀ ਨੂੰ ਜਾਂਦੀ ਮੁੱਖ ਗਲੀ ਕੰਕਰੀਟ ਦੀ ਬਣਾਈ ਜਾ ਰਹੀ ਹੈ   ਦਾ ਨਿਰੀਖਣ ਕਰਦਿਆਂ ਬਲਾਕ ਸੰਮਤੀ ਮੈਂਬਰ ਕੁਲਬੀਰ ਸਿੰਘ ਖੈਡ਼ਾ, ਸਰਪੰਚ ਤਜਿੰਦਰ ਸਿੰਘ, ਗੁਰਦੇਵ ਸਿੰਘ, ਸੁਰਿੰਦਰ ਅਰੋੜਾ ਨੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ ਦਿੱਤੀਆਂ ਜਾ ਰਹੀਆਂ ਲੋੜੀਂਦੀਆਂ ਗਰਾਂਟਾਂ ਲਈ ਧੰਨਵਾਦ ਕਰਦਿਆਂ ਕਿਹਾ ਕਿ  ਸਰਕਾਰ ਤੋਂ ਮਿਲੇ ਸਹਿਯੋਗ ਨਾਲ ਪਿੰਡ ਦੇ ਅਨੇਕਾਂ ਅਧੂਰੇ ਵਿਕਾਸ ਕਾਰਜ ਨੇਪਰੇ ਚਡ਼੍ਹਾਏ ਜਾ ਚੁੱਕੇ ਹਨ।

ਇਨ੍ਹਾਂ ਵਿਕਾਸ ਕਾਰਜਾਂ ਨੂੰ ਨੇਪਰੇ ਚੜ੍ਹਾਉਣ ਵਿੱਚ ਸੰਦੀਪ ਕੁਮਾਰ,  ਰਵਿੰਦਰ ਸਿੰਘ, ਪਰਮਜੀਤ ਸਿੰਘ, ਗੁਰਦੇਵ ਸਿੰਘ, ਸੁਰਿੰਦਰ ਕੌਰ, ਪਰਮਜੀਤ ਕੌਰ, ਨੀਲਮ ਰਾਣੀ ਅਤੇ ਪਿੰਡ ਵਾਸੀਆਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ ।  ਇਸੇ ਦੌਰਾਨ ਬਲਾਕ ਸੰਮਤੀ ਮੈਂਬਰ ਕੁਲਬੀਰ ਸਿੰਘ ਖੈੜਾ ਨੇ ਦੱਸਿਆ ਕਿ ਖੈੜਾ ਦੋਨਾਂ ਜ਼ੋਨ ਅਧੀਨ ਆਉਂਦੇ ਪਿੰਡਾਂ ਦੇ  ਵਿਕਾਸ ਕਾਰਜ ਜਲਦ ਤੋਂ ਜਲਦ ਮੁਕੰਮਲ ਕਰ ਲਏ ਜਾਣਗੇ ਅਤੇ ਹੋਰ ਇਲਾਕਾ ਦੀਆਂ ਪ੍ਰਮੁੱਖ ਮੰਗਾਂ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਜਾਣੂ ਕਰਵਾ ਕੇ ਹੱਲ ਕਰਵਾਇਆ ਜਾਏਗਾ ।

Previous article” ਅਸੀਸ ਨਵਜੰਮੀ ਧੀ ਦੀ “
Next articleਵਿਧਾਇਕਾਂ ਤੇ ਐੱਮ ਪੀਜ ਦੀ ਗਲਤ ਬਿਆਨ ਬਾਜ਼ੀ ਤੇ ਖੇਤੀ ਦੇ ਤਿੰਨੇ ਕਨੂੰਨਾਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ