ਅੰਬੇਡਕਰ ਭਵਨ ਮੁੱਲਾਂਪੁਰ ਵਿਖੇ ਸੰਵਿਧਾਨ ਦਿਵਸ ਮਨਾਇਆ

ਅੰਬੇਡਕਰ ਭਵਨ ਮੁੱਲਾਂਪੁਰ ਵਿਖੇ ਸੰਵਿਧਾਨ ਦਿਵਸ ਮਨਾਇਆ

ਮੁੱਲਾਂਪੁਰ (ਸਮਾਜ ਵੀਕਲੀ)- 26 ਨਵੰਬਰ 2023 ਨੂੰ ਡਾ. ਭੀਮ ਰਾਓ ਅੰਬਡੇਕਰ ਭਵਨ ਮੁੱਲਾਂਪੁਰ ਵਿਖੇ ਐਸ.ਸੀ/ਬੀ.ਸੀ ਅਧਿਆਪਕ ਯੂਨੀਅਨ ਜ਼ਿਲ੍ਹਾ ਲੁਧਿਆਣਾ ਵੱਲੋਂ ਸੰਵਿਧਾਨ ਦਿਵਸ ਬਹੁਤ ਹੀ ਸਤਿਕਾਰ ਸਹਿਤ ਮਨਾਇਆ ਗਿਆ। ਇਸ ਮੌਕੇ ਸ. ਬਲਦੇਵ ਸਿੰਘ ਮੁੱਲਾਂਪੁਰ ਬਲਾਕ ਪ੍ਰਧਾਨ ਸੁਧਾਰ,ਸ. ਹਰਭਿਦਰ ਸਿੰਘ ਮੁੱਲਾਂਪੁਰ ਬਲਾਕ ਪ੍ਰਧਾਨ ਸਿੱਧਵਾਂ -2 ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬਡੇਕਰ ਜੀ ਦੇ ਜੀਵਨ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਣ ਵਿੱਚ ਪਾਏ ਬਹੁਮੁੱਲੇ ਯੋਗਦਾਨ, ਭਾਰਤ ਦੇ ਨਾਗਰਿਕਾਂ ਨੂੰ ਦਿੱਤੇ ਮੌਲਿਕ ਅਧਿਕਾਰਾਂ ਵੱਖ -ਵੱਖ ਅਨੁਛੇਦਾਂ ਬਾਰੇ ਵਿਸਥਾਰਤ ਵਿਚਾਰ ਰੱਖੇ। ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਚੰਗਣ, ਸ. ਪਰਮਜੀਤ ਸਿੰਘ ਜਨਰਲ ਸਕੱਤਰ, ਸ. ਸੁਖਜੀਤ ਸਿੰਘ ਸਾਬਰ ਸਕੱਤਰ ਨੇ ਸੰਵਿਧਾਨ ਵਿੱਚ ਦਰਜ ਕੁੱਝ ਕੁ ਆਰਟੀਕਲਾਂ ਬਾਰੇ ਵਿਚਾਰ ਚਰਚਾ ਕੀਤੀ ਅਤੇ ਨਾਲ ਹੀ ਪ੍ਰਮੋਟ ਹੋਏ ਹੈੱਡ ਟੀਚਰ ਸ.ਮੇਜਰ ਸਿੰਘ ਹਿੱਸੋਵਾਲ ਦਾ ਸਨਮਾਨ ਵੀ ਕੀਤਾ ਗਿਆ, ਸਾਰੇ ਅਧਿਆਪਕ ਸਾਥੀਆਂ ਨੇ ਉਨਾਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਜਗਜੀਤ ਸਿੰਘ ਝਾਂਡੇ ਜ਼ਿਲ੍ਹਾ ਪ੍ਰੈੱਸ ਸਕੱਤਰ ਨੇ ਪ੍ਰੈੱਸ ਰਿਪੋਰਟ ਇਕੱਤਰ ਕੀਤੀ ਅਤੇ ਇਸ ਵਿਸ਼ੇਸ਼ ਮੌਕੇ ‘ਤੇ ਪੁੱਜੇ ਆਗੂਆਂ ਦਾ ਸ. ਮਨੋਹਰ ਸਿੰਘ ਦਾਖਾ ਅਤੇ ਯਾਦਵਿੰਦਰ ਮੁੱਲਾਂਪੁਰ ਜ਼ਿਲ੍ਹਾ ਵਿੱਤ ਸਕੱਤਰ ਲੁਧਿਆਣਾ ਨੇ ਧੰਨਵਾਦ ਕੀਤਾ।

Previous articleਬੁੱਧ ਵਿਹਾਰ ਟਰਸਟ ਸੋਫੀ ਪਿੰਡ ਦੇ ਟਰੱਸਟੀਆਂ ਨੇ ਧੂਮ ਧਾਮ ਨਾਲ “ਸੰਵਿਧਾਨ ਦਿਵਸ” ਮਨਾਇਆ
Next articleIN – UP – HALAL MEAT BANNED