ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਹਰ ਸਾਲ ਦੀ ਤਰ੍ਹਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਵਿੱਚ ਪੂਰਨ ਬ੍ਰਹਮ ਗਿਆਨੀ ਸ਼੍ਰੀਮਾਨ 108 ਸੰਤ ਬਾਬਾ ਭਾਗ ਸਿੰਘ ਜੀ ਦੀ 59ਵੀਂ, ਪੂਰਨ ਬ੍ਰਹਮ ਗਿਆਨੀ ਸ਼੍ਰੀਮਾਨ 108 ਸੰਤ ਬਾਬਾ ਹਰਦਿਆਲ ਸਿੰਘ ਜੀ ਮੁਸਾਫਿਰ ਜੀ ਦੀ 39ਵੀਂ ਅਤੇ ਪੂਰਨ ਬ੍ਰਹਮ ਗਿਆਨੀ ਸ਼੍ਰੀਮਾਨ 108 ਸੰਤ ਬਾਬਾ ਮਲਕੀਤ ਸਿੰਘ ਜੀ ਦੀ 5ਵੀਂ ਬਰਸੀ ਬੜੀ ਸ਼ਰਧਾ-ਭਾਵਨਾ ਨਾਲ ਡੇਰਾ ਸੰਤਪੁਰਾ ਜੱਬੜ੍ਹ (ਮਾਣਕੋ), ਜ਼ਿਲ੍ਹਾ ਜਲੰਧਰ ਵਿਖੇ ਸਤਿਕਾਰਯੋਗ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੀ ਦੇਖ-ਰੇਖ ਹੇਠ ਮਨਾਈ ਗਈ। ਜਿਸ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਇਸ ਮੌਕੇ 84 ਸ੍ਰੀ ਅਖੰਡ ਪਾਠ ਸਾਹਿਬ ਜੀ ਅਤੇ 24 ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਲੜੀ ਵਾਰ ਭੋਗ ਪਾਏ ਗਏ। ਇਸ ਸਮਾਗਮ ਵਿੱਚ ਭਾਈ ਜਗਤ ਸਿੰਘ ਜੀ (ਹਜ਼ੂਰੀ ਰਾਗੀ ਡੇਰਾ ਸੰਤਪੁਰਾ ਜੱਬੜ੍ਹ), ਭਾਈ ਗਗਨਦੀਪ ਸਿੰਘ ਜੀ (ਗੰਗਾਨਗਰ ਵਾਲੇ), ਭਾਈ ਹਰਜੋਤ ਸਿੰਘ ਜੀ ਜਖਮੀ (ਜਲੰਧਰ ਵਾਲੇ), ਭਾਈ ਇਕਬਾਲ ਸਿੰਘ ਜੀ (ਹਜ਼ੂਰੀ ਰਾਗੀ ਡੇਰਾ ਸੰਤਪੁਰਾ ਜੱਬੜ੍ਹ), ਭਾਈ ਹਰਇਕਬਾਲ ਸਿੰਘ ਜੀ ਬਾਲੀ ਕਥਾ ਵਾਚਕ ਅਤੇ ਢਾਡੀ ਜੱਥਾ ਭਾਈ ਬਲਬੀਰ ਸਿੰਘ ਭੁੱਲਾਰਾਈ ਨੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੋਕੇ ਸ੍ਰੀ ਮਹੰਤ ਸੁਆਮੀ ਗਿਆਨਦੇਵ ਸਿੰਘ ਜੀ ਮਹਾਰਾਜ ਵੇਦਾਂਤਾਚਾਰਅ (ਮੁਖੀ ਸ੍ਰੀ ਪੰਚਾਇਤੀ ਅਖਾੜਾ ਨਿਰਮਲ ਭੇਖ ਹਰਿਦੁਆਰ), ਸੰਤ ਬਾਬਾ ਸਤਪਾਲ ਸਿੰਘ ਜੀ ਸਾਹਰੀ ਵਾਲੇ, ਸੰਤ ਬਾਬਾ ਨਰਿੰਦਰ ਸਿੰਘ ਜੀ ਅਨੰਦਪੁਰ ਸਾਹਿਬ, ਸੰਤ ਹਰਕਿ੍ਰਸ਼ਨ ਸਿੰਘ ਸੋਡੀ ਜੀ ਠੱਕਰਵਾਲ ਵਾਲੇ, ਸੰਤ ਬ੍ਰਕੱਤ ਸੰਤ ਮੰਡਲੀ ਹਰਿਦੁਆਰ, ਸੰਤ ਜਸਵੰਤ ਸਿੰਘ ਜੀ ਖੇੜਾ ਵਾਲੇ, ਸੰਤ ਜੋਗਿੰਦਰ ਸਿੰਘ ਜੀ ਅਟਾਰੀ, ਸੰਤ ਸੰਤੋਖ ਸਿੰਘ ਜੀ ਪਾਲਦੀ, ਸੰਤ ਪ੍ਰੀਤਮ ਸਿੰਘ ਜੀ ਬਾੜੀਆਂ, ਸੰਤ ਬਿਕਰਮਜੀਤ ਸਿੰਘ ਜੀ ਨੰਗਲ,ਸੰਤ ਹਰਚਰਨ ਦਾਸ, ਸੰਤ ਕਸ਼ਮੀਰ ਸਿੰਘ ਡਰੋਲੀ ਖੁਰਦ, ਸੰਤ ਗੁਰਜੀਤ ਸਿੰਘ ਕਾਲਰੇ ਵਾਲੇ, ਸੰਤ ਅਵਤਾਰ ਸਿੰਘ (ਲੰਗੜੋਆ), ਸੰਤ ਹਰਜਿੰਦਰ ਸਿੰਘ, ਸੰਤ ਇੰਦਰ ਦਾਸ ਮੇਘੋਵਾਲ, ਸੰਤ ਸੁਰਿੰਦਰ ਦਾਸ ਸ਼ਾਮਚੁਰਾਸੀ, ਸੰਤ ਪਰਮਿੰਦਰ ਸਿੰਘ, ਸੰਤ ਬਲਵੰਤ ਸਿੰਘ ਜੀ ਹਰਖੋਵਾਲ, ਸੰਤ ਰਣਜੀਤ ਸਿੰਘ ਜੀ ਬਾਹੋਵਾਲ, ਸੰਤ ਰਿਸ਼ੀਰਾਜ ਜੀ ਨਵਾਂਸ਼ਹਿਰ, ਸੰਤ ਬਲਵੰਤ ਸਿੰਘ ਜੀ ਡੀਂਗਰੀਆਂ, ਸੰਤ ਅਮਰੀਕ ਸਿੰਘ ਜੀ, ਸੰਤ ਮੱਖਣ ਸਿੰਘ ਜੀ ਦਰੀਆ, ਸਵਾਮੀ ਗੰਗੋਤਰੀ (ਫਗਵਾੜਾ), ਸੰਤ ਗਦਾਈ ਦਾਸ, ਸੰਤ ਯੋਗਾ ਦਾਸ ਨਵਾਂਸ਼ਹਿਰ ਅਤੇ ਹੋਰ ਮਹਾਂਪੁਰਸ਼ ਨੇ ਹਾਜਰੀਆਂ ਭਰੀਆਂ।
ਡਾ. ਧਰਮਜੀਤ ਸਿੰਘ ਪਰਮਾਰ (ਵਾਈਸ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ) ਨੇ ਯੂਨੀਵਰਸਿਟੀ ਵਿੱਚ ਚੱਲ ਰਹੇ ਕੋਰਸਾਂ ਅਤੇ ਪ੍ਰਾਪਤੀਆਂ ਬਾਰੇ ਆਈ ਸੰਗਤਾਂ ਨੂੰ ਜਾਣੂ ਕਰਵਾਇਆ ਅਤੇ ਮਹਾਂਪੁਰਸ਼ਾਂ ਦੇ ਜੀਵਨ ਬਾਰੇ ਚਾਨਣਾ ਪਾਇਆ। ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸ੍ਰੀ ਪਵਨ ਕੁਮਾਰ ਟੀਨੂੰ (ਹਲਕਾ ਵਿਧਾਇਕ ਆਦਮਪੁਰ), ਸ. ਹਰਨਾਮ ਸਿੰਘ ਅਲਾਵਲਪੁਰ, ਸੀਨੀਅਰ ਅਕਾਲੀ ਆਗੂ ਅਤੇ ਸ. ਪਰਮਜੀਤ ਸਿੰਘ ਰਾਏਪੁਰ, ਮੈਂਬਰ ਐਸ.ਜੀ.ਪੀ.ਸੀ. ਨੇ ਵੀ ਸੰਗਤਾਂ ਦੇ ਦਰਸ਼ਨ ਕੀਤੇ।
ਸ. ਭਗਵਾਨ ਸਿੰਘ ਜੀ ਜੌਹਲ ਅਤੇ ਸ. ਜਸਪਾਲ ਸਿੰਘ ਨਰੂੜ ਨੇ ਸਾਂਝੇ ਤੌਰ ਤੇ ਮੰਚ ਸੰਚਾਲਨ ਕੀਤਾ ਅਤੇ ਸੰਤ ਬਾਬਾ ਜੀ ਦੇ ਜੀਵਨ ਸੰਬੰਧੀ ਚਾਨਣਾ ਪਾਉਦਿਆਂ ਉਹਨਾਂ ਵਲੋਂ ਕੀਤੇ ਪਰਉਪਕਾਰੀ ਕਾਰਜਾਂ ਪ੍ਰਤੀ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਸਮਾਗਮ ਦੌਰਾਨ ਦੇਸ਼ਾਂ-ਵਿਦੇਸ਼ਾਂ ਅਤੇ ਦੂਰ-ਦੂਰਾਡੇ ਪਿੰਡਾਂ ਤਂੋ ਆਈਆਂ ਸੰਗਤਾਂ ਨੇ ਗੁਰਬਾਣੀ ਦੀ ਇਲਾਹੀ ਬਾਣੀ ਦਾ ਆਨੰਦ ਮਾਣਿਆ ਅਤੇ ਆਪਣਾ ਜੀਵਨ ਸਫਲ ਕੀਤਾ। ਆਈਆਂ ਸੰਗਤਾਂ ਨੂੰ ਗੁਰੂੁ ਦਾ ਲੰਗਰ ਵਰਤਾਇਆ ਗਿਆ ਅਤੇ ਗੰਨੇ ਦੇ ਰਸ ਦੀ ਛਬੀਲ ਵੀ ਲਗਾਈ ਗਈ।