ਬਰਤਾਨੀਆ ਦੀ ਗ੍ਰਹਿ ਮੰਤਰੀ ਦੇ ਪਰਿਵਾਰ ਦੀ ਗੋਆ ਵਿਚਲੀ ਜਾਇਦਾਦ ਦੱਬੀ, ਪਿਤਾ ਨੇ ਕੀਤੀ ਸ਼ਿਕਾਇਤ

ਪਣਜੀ (ਸਮਾਜ ਵੀਕਲੀ) : ਬਰਤਾਨੀਆ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉੱਤਰੀ ਗੋਆ ਵਿੱਚ ਉਨ੍ਹਾਂ ਦੀਆਂ ਦੋ ਜੱਦੀ ਜਾਇਦਾਦਾਂ ’ਤੇ ਕਿਸੇ ਨੇ ਕਬਜ਼ਾ ਕਰ ਲਿਆ ਹੈ। ਸੂਬਾ ਪੁਲੀਸ ਨੇ ਇਸ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਹੈ ਅਤੇ ਵਿਸ਼ੇਸ਼ ਜਾਂਚ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬ੍ਰੇਵਰਮੈਨ, ਭਾਰਤੀ ਮੂਲ ਦੀ ਵਕੀਲ, ਨੂੰ ਇਸ ਹਫਤੇ ਦੇ ਸ਼ੁਰੂ ਵਿੱਚ ਬਰਤਾਨੀਆ ਦੀ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਦੇਸ਼ ਦੀ ਨਵੀਂ ਗ੍ਰਹਿ ਮੰਤਰੀ ਨਿਯੁਕਤ ਕੀਤਾ ਹੈ।  ਬ੍ਰੇਵਰਮੈਨ ਦੇ ਪਿਤਾ ਕ੍ਰਿਸਟੀ ਫਰਨਾਂਡੀਜ਼ ਨੇ ਸ਼ਿਕਾਇਤ ਕੀਤੀ ਹੈ ਕਿ ਅਸਗਾਓਂ ਵਿੱਚ ਕੁੱਲ 13,900 ਵਰਗ ਮੀਟਰ ਦੀਆਂ ਦੋ ਜਾਇਦਾਦਾਂ ‘ਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ।

Previous articleਨੌਜਵਾਨ ਦੀ ਮੌਤ ਮਾਮਲਾ: ਲਹਿਰਾ ਖਾਨਾ ਵਾਸੀਆਂ ਵੱਲੋਂ ਪੁਲੀਸ ਚੌਕੀ ਅੱਗੇ ਧਰਨਾ
Next articleਮਹਾਰਾਣੀ ਐਲਿਜ਼ਾਬੈੱਥ ਦੇ ਤਾਬੂਤ ਦਾ ਲੰਡਨ ਵੱਲ ਸਫ਼ਰ ਸ਼ੁਰੂ