ਬਰਤਾਨੀਆਂ ’ਚ ਸਿੱਖ ਟੈਕਸੀ ਚਾਲਕ ’ਤੇ ਹਮਲਾ: ਹਮਲਾਵਰਾਂ ਨੇ ਪੁੱਛਿਆ ਕੀ ਤੂ ਤਾਲਿਬਾਨ ਹੈਂ?

ਲੰਡਨ (ਸਮਾਜ ਵੀਕਲੀ) : ਪੰਜਾਬ ਵਿੱਚ ਜਨਮੇ ਸਿੱਖ ਟੈਕਸੀ ਡਰਾਈਵਰ ਨਾਲ ਕੁਝ ਯਾਤਰੀਆਂ ਨੇ ਇਥੇ ਬਦਸਲੂਕੀ ਤੇ ਕੁੱਟਮਾਰ ਕੀਤੀ। ਇਸ ਤੋਂ ਬਾਅਦ ਯੂਕੇ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਟੈਕਸੀ ਡਰਾਈਵਰ ਦੱਖਣ ਪੂਰਬੀ ਇੰਗਲੈਂਡ ਦੇ ਰੀਡਿੰਗ ਕਸਬੇ ਦੇ ਕੈਸੀਨੋ ਤੋਂ ਯਾਤਰੀਆਂ ਨੂੰ ਲੰਡਨ ਲੈ ਆਇਆ।

ਵਨੀਤ ਸਿੰਘ (41) ਨੇ ਦੱਸਿਆ ਕਿ ਚਾਰ ਬੰਦਿਆਂ ਨੇ ਉਸ ਦੀ ਦਾੜ੍ਹੀ ਕੱਟੀ ਤੇ ਥੱਪੜ ਮਾਰੇ। ਵਨੀਤ ਸਿੰਘ ਨੇ ਕਿਹਾ ਕਿ ਹਮਲਾਵਰਾਂ ਨੇ ਉਸ ਨੂੰ ਪੁੱਛਿਆ “ਕੀ ਤੂ ਤਾਲਿਬਾਨ ਹੈਂ?” ਇਕ ਵਿਅਕਤੀ ਨੇ ਉਸ ਦੀ ਪੱਗ ਉਤਾਰਨ ਦੀ ਕੋਸ਼ਿਸ਼ ਵੀ ਕੀਤੀ। ਟੈਕਸੀ ਚਾਲਕ ਨੇ ਬੀਬੀਸੀ ਨੂੰ ਦੱਸਿਆ, “ਉਹ ਘਬਰਾ ਗਿਆ ਸੀ ਤੇ ਮੈਂ ਹੁਣ ਕਦੇ ਵੀ ਰਾਤ ਨੂੰ ਕੰਮ ਨਹੀਂ ਕਰਾਂਗਾ। ਮੈਂ ਅਜੇ ਵੀ ਬਹੁਤ ਡਰਿਆ ਹੋਇਆ ਹਾਂ।” ਪ੍ਰਾਪਤ ਜਾਣਕਾਰੀ ਮੁਤਾਬਕ ਜਦੋਂ ਉਹ ਟੈਕਸੀ ਚਲਾ ਰਿਹਾ ਸੀ ਤਾਂ ਚਾਰ ਸਵਾਰੀਆਂ ਵਿਚੋਂ ਇਕ ਨੇ ਉਸ ਦੀ ਪੱਗ ਉਤਾਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਦੇ ਸਿਰ ’ਤੇ ਥੱਪੜ ਮਾਰ ਦਿੱਤਾ। ਉਸ ਨੇ ਦਸਤਾਰ ਦੀ ਧਾਰਮਿਕ ਮਹੱਤਤਾ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਪਰ ਯਾਤਰੀ ਨੂੰ ਨਹੀਂ ਮੰਨੇ। ਟੇਮਜ਼ ਵੈਲੀ ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਚਸ਼ਮਦੀਦਾਂ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੀ ਹੈ। ਵਨੀਤ ਸਿੰਘ ਬਰਕਸ਼ਾਇਰ ਦੇ ਸਲੋ ਦੇ ਸਕੂਲ ਵਿਚ ਸੰਗੀਤ ਦਾ ਅਧਿਆਪਕ ਸੀ ਪਰ ਕਰੋਨਾ ਕਾਰਨ ਨੌਕਰੀ ਗੁਆਉਣ ਤੋਂ ਬਾਅਦ ਟੈਕਸੀ ਚਲਾਉਣਾ ਸ਼ੁਰੂ ਕਰ ਦਿੱਤਾ। ਉਹ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨਾਲ ਟਾਈਲਹਰਸਟ ਵਿਚ ਰਹਿੰਦਾ ਹੈ। ਉਸ ਨੇ ਕਿਹਾ ਕਿ ਉਹ ਇਸ ਹਮਲੇ ਤੋਂ ਘਬਰਾ ਗਿਆ ਸੀ ਅਤੇ ਹੁਣ ਰਾਤ ਨੂੰ ਕੰਮ ’ਤੇ ਨਹੀਂ ਜਾਵੇਗਾ।

Previous articleਖੇਤੀ ਬਿੱਲਾਂ ਦਾ ਪੱਖ ਪੂਰਦੇ ਭਾਜਪਾ ਆਗੂ ਿਕਸਾਨਾਂ ਨੇ ਘੇਰੇ
Next articleਲੇਖਕ ਸਭਾ ਬ੍ਰਿਸਬਨ ਵੱਲੋਂ ਪੁਸਤਕ ਲੋਕ ਅਰਪਣ