ਬ੍ਰਿਟਿਸ਼ ਫ਼ੌਜ ਦੇ ਇਤਿਹਾਸ ਵਿਚ ਪਹਿਲੀ ਵਾਰ ਰਾਇਲ ਏਅਰ ਫੋਰਸ ਦੀ ਚੈਪਲੇਨ (ਧਾਰਮਿਕਤਾ ਨਾਲ ਸਬੰਧਤ) ਬਰਾਂਚ ਵਿਚ ਸਿੱਖ ਗ੍ਰੰਥੀ ਤੇ ਮੌਲਵੀ (ਪਾਦਰੇਸ) ਵਜੋਂ ਮਨਦੀਪ ਕੌਰ ਤੇ ਅਲੀ ਓਮਰ ਦੀ ਨਿਯੁਕਤੀ ਕੀਤੀ ਗਈ ਹੈ। ਯੂਕੇ ਦੇ ਰੱਖਿਆ ਮੰਤਰਾਲੇ ਮੁਤਾਬਕ ਪੰਜਾਬ ਦੀ ਜੰਮਪਲ ਫਲਾਈਟ ਲੈਫ਼ਟੀਨੈਂਟ ਮਨਦੀਪ ਕੌਰ ਨੂੰ ਗ੍ਰੰਥੀ ਤੇ ਕੀਨੀਆ ਦੇ ਜੰਮਪਲ ਫਲਾਈਟ ਲੈਫ਼ਟੀਨੈਂਟ ਅਲੀ ਉਮਰ ਨੂੰ ਮੌਲਵੀ ਨਿਯੁਕਤ ਕੀਤਾ ਗਿਆ ਹੈ। ਮੰਤਰਾਲੇ ਮੁਤਾਬਕ ਕੌਰ ਦੀ ਚੋਣ ਉਸ ਵੇਲੇ ਕੀਤੀ ਗਈ ਸੀ ਜਦ ਉਹ ਯੂਕੇ ਵਿਚ ਇੰਜਨੀਅਰਿੰਗ ’ਚ ਡਾਕਟਰੇਟ ਕਰ ਰਹੀ ਸੀ। ਇਸ ਭੂਮਿਕਾ ਲਈ ਉਹ 2005 ਤੋਂ ਤਿਆਰੀ ਕਰ ਰਹੀ ਸੀ। ਇਹ ਦੋਵੇਂ ‘ਪਾਦਰੇਸ’ ਰਾਇਲ ਏਅਰ ਫੋਰਸ ਕਾਲਜ ਕ੍ਰੈਨਵੈੱਲ ਤੋਂ ਗ੍ਰੈਜੂਏਟ ਹੋਏ ਹਨ। ‘ਪਾਦਰੇਸ’ ਦੀ ਭੂਮਿਕਾ ਨਿਭਾਉਣ ਵਾਲੇ ਰੱਖਿਆ ਮੁਲਾਜ਼ਮ ਫ਼ੌਜੀਆਂ, ਸੇਲਰ, ਏਅਰਮੈੱਨ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਧਿਆਤਮਕ ਤੇ ਹੋਰ ਸਬੰਧਤ ਮਦਦ ਦਿੰਦੇ ਹਨ। ਉਨ੍ਹਾਂ ਨੂੰ ਜਲ ਸੈਨਾ ਦੇ ਜਹਾਜ਼ਾਂ ’ਤੇ ਵੀ ਤਾਇਨਾਤ ਕੀਤਾ ਜਾਂਦਾ ਹੈ ਤੇ ਹੋਰ ਬਾਹਰਲੇ ਆਪਰੇਸ਼ਨਾਂ ’ਤੇ ਵੀ ਉਹ ਤਾਇਨਾਤ ਕੀਤੇ ਜਾਂਦੇ ਹਨ। ਉਹ ਪੈਟਰੋਲਿੰਗ ਲਈ ਵੀ ਜਾਂਦੇ ਹਨ ਤੇ ਫ਼ਰੰਟ ’ਤੇ ਤਾਇਨਾਤ ਫ਼ੌਜੀਆਂ ਨੂੰ ਮਦਦ ਮੁਹੱਈਆ ਕਰਵਾਉਂਦੇ ਹਨ। ਯੂਕੇ ਦੇ ਰੱਖਿਆ ਮੰਤਰਾਲੇ ਵਜੋਂ ਅਜਿਹੀਆਂ ਨਿਯੁਕਤੀਆਂ ਵੱਖ-ਵੱਖ ਧਰਮਾਂ ਦੇ ਫ਼ੌਜੀਆਂ ਵਿਚਾਲੇ ਸਦਭਾਵ ਬਣਾਈ ਰੱਖਣ ਤੇ ਵਿਲੱਖਣਤਾ ਨੂੰ ਸਨਮਾਨ ਦੇਣ ਹਿੱਤ ਵਿਸ਼ੇਸ਼ ਤੌਰ ’ਤੇ ਕੀਤੀਆਂ ਜਾਂਦੀਆਂ ਹਨ।
HOME ਬਰਤਾਨਵੀ ਹਵਾਈ ਫ਼ੌਜ ’ਚ ਗ੍ਰੰਥੀ ਤੇ ਮੌਲਵੀ ਦੀ ਨਿਯੁਕਤੀ